ਗੌਤਮ ਗੰਭੀਰ ਨੇ ਸਹੁੰ ਚੁੱਕਣ ਦੀ ਵੀਡੀਉ ਕੀਤੀ ਸ਼ੇਅਰ
Published : Jun 18, 2019, 3:10 pm IST
Updated : Jun 18, 2019, 3:26 pm IST
SHARE ARTICLE
Gautam Gambhir oath video viral on social media
Gautam Gambhir oath video viral on social media

ਗੌਤਮ ਨੇ ਕੈਪਸ਼ਨ ਵਿਚ ਲਿਖੀ ਕਵਿਤਾ

ਨਵੀਂ ਦਿੱਲੀ: ਪੀਐਮ ਨਰਿੰਦਰ ਮੋਦੀ ਸਮੇਤ ਨਵੇਂ ਚੁਣੇ ਗਏ ਮੈਂਬਰਾਂ ਨੇ 17ਵੀਂ  ਲੋਕ ਸਭਾ ਦੇ ਪਹਿਲੇ ਸੈਸ਼ਨ ਵਿਚ ਹੇਠਲੇ ਸਦਨ ਦੀ ਮੈਂਬਰਸ਼ਿਪ ਦੀ ਸਹੁੰ ਚੁੱਕੀ। ਨਵੇਂ ਚੁਣੇ ਗਏ ਮੈਂਬਰਾਂ ਨੂੰ ਸੂਬੇ ਅਨੁਸਾਰ ਸਹੁੰ ਚੁਕਾਈ ਗਈ। ਇਸ ਦੌਰਾਨ ਕ੍ਰਿਕੇਟਰ ਤੋਂ ਆਗੂ ਬਣੇ ਗੌਤਮ ਗੰਭੀਰ ਨੇ ਅਪਣੀ ਸਹੁੰ ਚੁੱਕਣ ਦੀ ਵੀਡੀਉ ਸ਼ੇਅਰ ਕਰਨ ਦੇ ਨਾਲ ਨਾਲ ਇਕ ਕਵਿਤਾ ਵੀ ਲਿਖੀ। ਗੌਤਮ ਗੰਭੀਰ ਦੀ ਇਹ ਵੀਡੀਉ ਸੋਸ਼ਲ ਮੀਡੀਆ 'ਤੇ ਬਹੁਤ ਜਨਤਕ ਹੋ ਰਹੀ ਹੈ।

 



 

 

ਉਹਨਾਂ ਦੁਆਰਾ ਸ਼ੇਅਰ ਕੀਤੀ ਗਈ ਇਸ ਵੀਡੀਉ 'ਤੇ ਲੋਕਾਂ ਦੇ ਰਿਐਕਸ਼ਨ ਵੀ ਆ ਰਹੇ ਹਨ। ਗੌਤਮ ਗੰਭੀਰ ਦੁਆਰਾ ਸ਼ੇਅਰ ਕੀਤੀ ਗਈ ਕਵਿਤਾ ਦਾ ਟਾਈਟਲ ਮੈਂ ਗੌਤਮ ਗੰਭੀਰ ਇਕ ਭਾਰਤੀ ਤੋਂ ਸ਼ੁਰੂ ਹੁੰਦਾ ਹੈ। ਲੋਕ ਉਹਨਾਂ ਦੀ ਇਸ ਵੀਡੀਉ ਨੂੰ ਬਹੁਤ ਪਸੰਦ ਕਰ ਰਹੇ ਹਨ। ਦਸ ਦਈਏ ਕਿ ਸੂਬੇ ਅਨੁਸਾਰ ਸਹੁੰ ਚੁੱਕਣ ਵਿਚ ਦਿੱਲੀ ਤੋਂ ਸੱਭ ਤੋਂ ਪਹਿਲਾਂ ਮਨੋਜ ਤਿਵਾਰੀ ਨੇ ਸਹੁੰ ਚੁੱਕੀ। ਗੌਤਮ ਗੰਭੀਰ ਨੇ ਇਸ ਦੌਰਾਨ ਅੰਗਰੇਜ਼ੀ ਵਿਚ ਸਹੁੰ ਚੁੱਕੀ।

ਦਸਣਯੋਗ ਹੈ ਕਿ ਗੌਤਮ ਗੰਭੀਰ ਨੇ ਪੂਰਬੀ ਦਿੱਲੀ ਲੋਕ ਸਭਾ ਸੀਟ ਤੋਂ ਭਾਜਪਾ ਦੀ ਟਿਕਟ ਤੇ ਚੋਣਾਂ ਜਿੱਤੀਆਂ ਸਨ। ਉਹਨਾਂ ਨੇ 3,91,222 ਵੋਟਾਂ ਦੇ ਵੱਡੇ ਅੰਤਰ ਨਾਲ ਜਿੱਤ ਦਰਜ ਕੀਤੀ ਸੀ। ਗੌਤਮ ਗੰਭੀਰ ਸਮਾਜਿਕ ਮੁੱਦਿਆਂ 'ਤੇ ਖੁਲ ਕੇ ਅਪਣੀ ਰਾਏ ਰੱਖਦੇ ਹਨ। ਉਹ ਵਰਲਡ ਕੱਪ ਵਿਚ ਟਿੱਪਣੀ ਕਰਦੇ ਵੀ ਨਜ਼ਰ ਆ ਰਹੇ ਹਨ। ਦਸ ਦਈਏ ਕਿ ਗੌਤਮ ਗੰਭੀਰ ਦੀ ਬਿਹਤਰੀਨ ਪਾਰੀ ਦੇ ਕਾਰਨ ਹੀ  ਭਾਰਤ ਨੇ ਸ਼੍ਰੀਲੰਕਾ ਨੂੰ ਹਰਾ ਕੇ 2011 ਦਾ ਵਿਸ਼ਵ ਕੱਪ ਜਿੱਤਿਆ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement