
ਸਾਊਥ ਸਿਨੇਮਾ ਦੇ ਸੁਪਰਸਟਾਰ ਰਜਨੀਕਾਂਤ ਨੂੰ ਉਸ ਦੇ ਘਰ ਬੰਬ ਹੋਣ ਦੀ ਧਮਕੀ ਮਿਲੀ ਹੈ।
ਚੇਨੰਈ : ਸਾਊਥ ਸਿਨੇਮਾ ਦੇ ਸੁਪਰਸਟਾਰ ਰਜਨੀਕਾਂਤ ਨੂੰ ਉਸ ਦੇ ਘਰ ਬੰਬ ਹੋਣ ਦੀ ਧਮਕੀ ਮਿਲੀ ਹੈ। ਰਜਨੀਕਾਂਤ ਨੂੰ ਕਿਸੇ ਅਣਪਛਾਤੇ ਨੰਬਰ ਤੋਂ ਫੋਨ ਆਇਆ ਸੀ, ਕਿ ਉਸ ਦੇ ਗਾਰਡ ਦੇ ਘਰ ਵਿਚ ਬੰਬ ਹੈ। ਇਸ ਤੋਂ ਬਾਅਦ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਗਈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ਼ ਕਰ ਇਸ ਸਬੰਧੀ ਜਾਂਚ ਕਰ ਰਹੀ ਹੈ।
Rajnikant
ਪੁਲਿਸ ਅਤੇ ਬੰਬ ਸਕਬਾਡ ਦੀ ਇਕ ਟੀਮ ਨੇ ਰਜਨੀਕਾਂਤ ਦੇ ਘਰ ਦੀ ਤਲਾਸ਼ੀ ਵੀ ਲਈ, ਹਾਲਾਂਕਿ ਬਾਅਦ ਵਿਚ ਇਹ ਕਾਲ ਝੂਠੀ ਨਿਕਲੀ। ਜਿਸ ਤੋਂ ਬਾਅਦ ਸਾਰਿਆਂ ਨੇ ਚੈਨ ਦਾ ਸਾਹ ਲਿਆ। ਦੱਸ ਦੱਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਕਿਸੇ ਸੈਲੀਬ੍ਰਿਟੀ ਨੂੰ ਝੂਠੀ ਧਮਕੀ ਦਿੱਤੀ ਗਈ ਹੈ। ਫਿਲਮੀ ਦੁਨੀਆਂ ਵਿਚ ਕੰਮ ਕਰਨ ਵਾਲੇ ਲੋਕਾਂ ਨੂੰ ਆਏ ਦਿਨ ਅਜਿਹੇ ਫੋਨ ਆਉਂਦੇ ਹੀ ਰਹਿੰਦੇ ਹਨ ਅਤੇ ਨਾਲ ਹੀ ਉਨ੍ਹਾਂ ਨੂੰ ਜਾਨ ਦਾ ਖਤਰਾ ਵੀ ਬਣਿਆ ਰਹਿੰਦਾ ਹੈ।
rajnikanth
ਫਿਲਹਾਲ ਰਾਹਤ ਦੀ ਖਬਰ ਇਹ ਹੈ ਕਿ ਹੁਣ ਰਜਨੀਕਾਂਤ ਅਤੇ ਉਸ ਦਾ ਪਰਿਵਾਰ ਠੀਕ ਹਨ। ਪਿਛਲੇ ਦਿਨਾਂ ਚ ਐਕਰਟ ਰੋਹਤ ਰੋਏ ਨੇ ਰਜਨੀਕਾਂਤ ਨੂੰ ਲੈ ਕੇ ਮਜਾਕ ਕੀਤਾ ਸੀ। ਜਿਸ ਤੋਂ ਬਾਅਦ ਉਹ ਕਾਫੀ ਟ੍ਰੋਲ ਹੋਏ ਸਨ। ਰੋਹਿਤ ਦੇ ਵੱਲੋਂ ਸੋਸ਼ਲ ਮੀਡੀਆ ਤੇ ਇਕ ਜੌਕ ਸ਼ੇਅਰ ਕੀਤਾ ਗਿਆ ਸੀ। ਜਿਸ ਵਿਚ ਉਨ੍ਹਾਂ ਲਿਖਿਆ ਸੀ
Rajnikant
ਕਿ ਰਜਨੀਕਾਂਤ ਕਰੋਨਾ ਪੌਜਟਿਵ ਪਾਏ ਗਏ ਹਨ ਅਤੇ ਹੁਣ ਕਰੋਨਾ ਨੂੰ ਕੁਆਰੰਟੀਨ ਕੀਤਾ ਗਿਆ ਹੈ। ਰੋਹਿਤ ਦਾ ਇਰਾਦਾ ਤਾਂ ਇਸ ਜੌਕ ਨਾਲ ਇਸ ਸੰਕਟ ਦੇ ਮਾਹੌਲ ਨੂੰ ਹਲਕਾ ਕਰਨਾ ਸੀ, ਪਰ ਰਜਨੀਕਾਂਤ ਦੇ ਬਹੁਤੇ ਫੈਂਸ ਨੂੰ ਇਹ ਜੌਕ ਕਾਫੀ ਪਸੰਦ ਨਹੀਂ ਆਇਆ। ਜਿਸ ਤੋਂ ਬਾਅਦ ਰੋਹਿਤ ਕਾਫੀ ਟ੍ਰੋਲ ਹੋਏ।
Rajnikanth
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।