
ਡਬਲਯੂ.ਐੱਚ.ਓ. ਨੇ ਕਿਹਾ ਕਿ ਕੋਰੋਨਾ ਦੇ ਇਕ ਹੋਰ ਰੂਪ ਨੇ 29 ਦੇਸ਼ਾਂ 'ਚ ਦਸਤਕ ਦੇ ਦਿੱਤੀ ਹੈ ਜਿਸ ਦਾ ਨਾਂ 'ਲੈਂਬਡਾ' ਹੈ
ਨਵੀਂ ਦਿੱਲੀ-ਕੋਰੋਨਾ ਨੂੰ ਲੈ ਕੇ ਰੋਜ਼ਾਨਾ ਨਵੀਂ ਖੋਜ ਅਤੇ ਅਧਿਐਨ ਕੀਤੇ ਜਾ ਰਹੇ ਹਨ ਤਾਂ ਜੋ ਕੋਰੋਨਾ ਦੀ ਸ਼ੁਰੂਆਤ ਦਾ ਪਤਾ ਲਾਇਆ ਜਾ ਸਕੇ। ਇਕ ਪਾਸੇ ਜਿਥੇ ਕੋਰੋਨਾ ਦੀ ਦੂਜੀ ਲਹਿਰ ਦਾ ਕਹਿਰ ਹੁਣ ਘੱਟ ਹੁੰਦਾ ਦਿਖ ਰਿਹਾ ਹੈ ਉਥੇ ਹੀ ਇਸ ਭਿਆਨਕ ਇਨਫੈਕਸ਼ਨ ਨੂੰ ਲੈ ਕੇ ਰੋਜ਼ਾਨਾ ਨਵੀਂ ਖੋਜ ਅਤੇ ਅਧਿਐਨ ਕੀਤੇ ਜਾ ਰਹੇ ਹਨ ਤਾਂ ਕਿ ਕੋਰੋਨਾ ਦੇ ਬਾਰੇ 'ਚ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਮਿਲ ਸਕੇ।
ਇਹ ਵੀ ਪੜ੍ਹੋ-'Baba Ka Dhaba' ਦੇ ਮਾਲਕ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਸਫਦਰਜੰਗ ਹਸਪਤਾਲ 'ਚ ਦਾਖਲ
Lambda Variant
ਹਾਲਾਂਕਿ ਕੋਰੋਨਾ ਦੇ ਕਈ ਰੂਪ ਦਸਤਕ ਦੇ ਚੁੱਕੇ ਹਨ ਪਰ ਡਬਲਯੂ.ਐੱਚ.ਓ. ਵੱਲੋਂ ਹੁਣ ਤੱਕ ਕੋਰੋਨਾ ਦੇ ਡੈਲਟਾ ਰੂਪ ਨੂੰ ਸਭ ਤੋਂ ਖਤਰਨਾਕ ਮੰਨਿਆ ਜਾ ਰਿਹਾ ਹੈ। ਡਬਲਯੂ.ਐੱਚ.ਓ. ਨੇ ਕਿਹਾ ਕਿ ਕੋਰੋਨਾ ਦੇ ਇਕ ਹੋਰ ਰੂਪ ਨੇ 29 ਦੇਸ਼ਾਂ 'ਚ ਦਸਤਕ ਦੇ ਦਿੱਤੀ ਹੈ ਜਿਸ ਦਾ ਨਾਂ 'ਲੈਂਬਡਾ' ਹੈ। ਦੱਸ ਦਈਏ ਕਿ ਕੋਰੋਨਾ ਦਾ ਇਹ ਨਵਾਂ ਰੂਪ ਦੱਖਣੀ ਅਫਰੀਕਾ ਤੋਂ ਮਿਲਿਆ ਹੈ ਜਿਥੇ ਇਸ ਦੀ ਸ਼ੁਰੂਆਤ ਮੰਨੀ ਜਾ ਰਹੀ ਹੈ। ਉਥੇ ਅਧਿਕਾਰੀਆਂ ਨੇ ਕਿਹਾ ਕਿ ਕੋਰੋਨਾ ਦਾ ਲੈਂਬਡਾ ਰੂਪ ਪੇਰੂ 'ਚ ਪਾਇਆ ਗਿਆ ਹੈ ਜਿਥੇ ਅਪ੍ਰੈਲ 2021 ਤੋਂ ਹੁਣ ਤੱਕ 81 ਫੀਸਦੀ ਕੋਵਿਡ-19 ਮਾਮਲੇ ਇਸ ਨਾਲ ਜੁੜੇ ਮਿਲੇ ਹਨ।
ਇਹ ਵੀ ਪੜ੍ਹੋ-ਬਾਜ਼ਾਰਾਂ 'ਚ ਕੋਰੋਨਾ ਨਿਯਮਾਂ ਦੀ ਉਲੰਘਣਾ 'ਤੇ ਦਿੱਲੀ HC ਸਖਤ, ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ
Coronavirus
ਉਥੇ ਚਿੱਲੀ 'ਚ ਪਿਛਲੇ ਦੋ ਮਹੀਨਿਆਂ 'ਚ ਦਰਜ ਕੀਤੇ ਗਏ ਮਾਮਲਿਆਂ ਦੇ 32 ਫੀਸਦੀ ਕੇਸਾਂ 'ਚ ਕੋਵਿਡ-19 ਦਾ ਨਵਾਂ ਰੂਪ ਪਾਇਆ ਗਿਆ ਹੈ। ਇਸ ਤੋਂ ਇਲਾਵਾ ਅਰਜਨਟੀਨਾ ਅਤੇ ਇਕਵਾਡੋਰ 'ਚ ਵੀ ਕੋਰੋਨਾ ਦੇ ਨਵੇਂ ਰੂਪ ਦੇ ਕਈ ਮਾਮਲੇ ਸਾਹਮਣੇ ਆਏ ਹਨ। ਲੈਂਬਡਾ ਰੂਪ ਨੂੰ ਲੈ ਕੇ ਡਬਲਯੂ.ਐੱਚ.ਓ. ਨੇ ਦੱਸਿਆ ਕਿ ਇਸ 'ਚ ਮਿਊਟੇਸ਼ਨ ਹੁੰਦੇ ਹਨ ਜੋ ਇਨਫੈਕਸ਼ਨ ਨੂੰ ਵਧਾ ਸਕਦੇ ਹਨ ਜਾਂ ਐਂਟੀਬਾਡੀ ਲਈ ਵਾਇਰਸ ਦੇ ਪ੍ਰਤੀਰੋਧਕ ਨੂੰ ਹੋਰ ਮਜ਼ਬੂਤ ਕਰ ਸਕਦੇ ਹਨ।
ਇਹ ਵੀ ਪੜ੍ਹੋ-ਫੇਸਬੁੱਕ ਦੀ ਇਸ ਪਹਿਲ ਨਾਲ ਸਿਹਤ ਨਾਲ ਜੁੜੀਆਂ ਫਰਜ਼ੀ ਖਬਰਾਂ 'ਤੇ ਲੱਗੇਗੀ ਲਗਾਮ
who
ਹਾਲਾਂਕਿ ਡਬਲਯੂ.ਐੱਚ.ਓ. ਦਾ ਇਹ ਵੀ ਕਹਿਣਾ ਹੈ ਕਿ ਇਸ ਗੱਲ ਦੇ ਸਬੂਤ ਫਿਲਹਾਲ ਬਹੁਤ ਹੀ ਸੀਮਿਤ ਹਨ ਅਤੇ ਇਸ ਵਾਇਰਸ ਨੂੰ ਸਮਝਣ 'ਚ ਹੋਰ ਰਿਸਰਚ ਦੀ ਲੋੜ ਹੈ। ਦੱਸ ਦਈਏ ਕਿ ਵਿਸ਼ਵ 'ਚ ਹੁਣ ਤੱਕ ਕੋਰੋਨਾ ਦੇ ਡੈਲਟਾ ਰੂਪ ਨੇ ਹੀ ਸਭ ਤੋਂ ਜ਼ਿਆਦਾ ਕਹਿਰ ਮਚਾਇਆ ਹੋਇਆ ਹੈ ਅਤੇ ਇਸ ਖਤਰਨਾਕ ਰੂਪ ਦੇ ਚੱਲਦੇ ਲੱਖਾਂ ਲੋਕਾਂ ਨੇ ਆਪਣੀ ਜਾਨ ਗੁਆਈ ਹੈ।