
ਅਮਰੀਕੀ ਫ਼ੌਜ ਵਿੱਚ ਨਿਯੁਕਤੀ ‘ਤੇ ਉਸ ਦੇ ਪਿਤਾ ਸ. ਕੇਵਲ ਸਿੰਘ ਗਿੱਲ ਅਤੇ ਮਾਤਾ ਲੌਰਡਸ ਸਿੰਘ ਆਪਣੀ ਧੀ 'ਤੇ ਮਾਣ ਮਹਿਸੂਸ ਕਰ ਰਹੇ ਹਨ।
ਕੈਲੀਫੋਰਨੀਆ : ਕੈਲੀਫੋਰਨੀਆ ਦੀ ਐਪਲਵੈਲੀ ਤੋਂ ਪੰਜਾਬ ਦੀ ਧੀ ਸਬਰੀਨਾ ਸਿੰਘ ਦੀ ਅਮਰੀਕੀ ਫ਼ੌਜ ਵਿੱਚ ਬਤੌਰ ਕੈਮੀਕਲ ਅਫਸਰ (2nd Lieutenant) ਨਿਯੁਕਤੀ ਹੋਈ ਹੈ। ਸਬਰੀਨਾ ਹੋਣਹਾਰ ਅਤੇ ਅਗਾਂਹਵਧੂ ਖਿਆਲਾਂ ਦੀ ਮਾਲਕ ਹੈ। ਅਮਰੀਕੀ ਫ਼ੌਜ ਵਿੱਚ ਨਿਯੁਕਤੀ ‘ਤੇ ਉਸ ਦੇ ਪਿਤਾ ਸ. ਕੇਵਲ ਸਿੰਘ ਗਿੱਲ ਅਤੇ ਮਾਤਾ ਲੌਰਡਸ ਸਿੰਘ ਦੇ ਨਾਲ ਉਸ ਨੂੰ ਚਾਹੁਣ ਵਾਲੇ ਮਾਣ ਮਹਿਸੂਸ ਕਰਦੇ ਹਨ।
ਇਸ ਮੌਕੇ ਪਰਿਵਾਰ ਨੂੰ ਦੋਸਤਾ, ਰਿਸ਼ਤੇਦਾਰਾ ਅਤੇ ਭਾਈਚਾਰੇ ਦੁਆਰਾ ਵਧਾਈਆਂ ਮਿਲ ਰਹੀਆਂ ਹਨ ਤੇ ਸਬਰੀਨਾ ਨੂੰ ਖੂਬ ਅਸੀਸਾਂ ਦਿੱਤੀਆਂ ਜਾ ਰਹੀਆਂ ਹਨ। ਸ. ਕੇਵਲ ਸਿੰਘ ਗਿੱਲ ਪੰਜਾਬ ਤੋਂ ਪਿੰਡ ਦੇਸਲਪੁਰ, ਜ਼ਿਲ੍ਹਾ ਜਲੰਧਰ ਨਾਲ ਸੰਬੰਧ ਰੱਖਦੇ ਹਨ।ਵਿਦੇਸ਼ਾਂ ਵਿੱਚ ਆ ਕੇ ਜਿੱਥੇ ਪੰਜਾਬੀ ਭਾਈਚਾਰੇ ਨੇ ਵੱਖ-ਵੱਖ ਵਪਾਰਕ ਅਤੇ ਹੋਰ ਖੇਤਰਾਂ ਵਿੱਚ ਮੱਲਾ ਮਾਰੀਆਂ, ਉੱਥੇ ਬੱਚਿਆ ਨੇ ਉੱਚ ਵਿੱਦਿਆ ਪ੍ਰਾਪਤ ਕਰਕੇ ਸਰਕਾਰੀ ਅਤੇ ਗੈਰ-ਸਰਕਾਰੀ ਅਦਾਰਿਆਂ ਵਿੱਚ ਚੰਗੀਆਂ ਨੌਕਰੀਆਂ ਕਰ ਨਾਂਮ ਰੌਸ਼ਨ ਕੀਤੇ, ਜਿਸ ਦੀ ਮਿਸਾਲ ਸਬਰੀਨਾ ਸਿੰਘ ਅਤੇ ਸਾਡੇ ਹੋਰ ਸਾਰੇ ਬੱਚੇ ਹਨ, ਜੋ ਵਿਦੇਸ਼ਾਂ ਵਿੱਚ ਆਪਣੇ ਮਾਂ-ਬਾਪ ਤੋਂ ਇਲਾਵਾ ਪੰਜਾਬ ਅਤੇ ਪੰਜਾਬੀਅਤ ਦਾ ਮਾਣ ਵਧਾ ਰਹੇ ਹਨ।