ਮਾਂ ਦਾ 100ਵਾਂ ਜਨਮ ਦਿਨ ਮਨਾਉਣ ਪਹੁੰਚੇ PM ਮੋਦੀ, ਪੈਰ ਧੋ ਕੇ ਲਿਆ ਆਸ਼ੀਰਵਾਦ 
Published : Jun 18, 2022, 9:00 am IST
Updated : Jun 18, 2022, 9:00 am IST
SHARE ARTICLE
PM Modi with Mother Heeraben Modi
PM Modi with Mother Heeraben Modi

ਹੀਰਾਬੇਨ ਮੋਦੀ ਦੇ ਨਾਮ 'ਤੇ ਰੱਖਿਆ ਜਾਵੇਗਾ ਸੜਕ ਦਾ ਨਾਮ 

ਗਾਂਧੀਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਹੀਰਾਬੇਨ ਮੋਦੀ ਅੱਜ ਯਾਨੀ 18 ਜੂਨ  ਨੂੰ 100 ਸਾਲ ਦੇ ਹੋ ਗਏ ਹਨ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਆਪਣੀ ਮਾਂ ਨੂੰ ਮਿਲਣ ਲਈ ਗੁਜਰਾਤ ਦੇ ਗਾਂਧੀਨਗਰ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਪਹੁੰਚੇ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।

PM Modi with Mother Heeraben ModiPM Modi with Mother Heeraben Modi

ਇਸ ਤੋਂ ਬਾਅਦ ਪੀਐਮ ਪਾਵਾਗੜ੍ਹ ਮੰਦਰ ਲਈ ਰਵਾਨਾ ਹੋਏ ਜਿੱਥੇ ਉਹ ਮਾਂ ਕਾਲੀ ਦੀ ਪੂਜਾ ਕਰਨਗੇ। ਇਸ ਦੇ ਨਾਲ ਹੀ ਉਹ ਅੱਜ ਗਾਂਧੀਨਗਰ ਵਿੱਚ ਇੱਕ ਸੜਕ ਦਾ ਨਾਮ ਹੀਰਾਬੇਨ ਮੋਦੀ ਦੇ ਨਾਮ ਉੱਤੇ ਰੱਖਣਗੇ।  

PM Modi with Mother Heeraben ModiPM Modi with Mother Heeraben Modi

ਦੂਜੇ ਪਾਸੇ ਗਾਂਧੀਨਗਰ ਦੇ ਮੇਅਰ ਹਿਤੇਸ਼ ਮਕਵਾਨਾ ਨੇ ਦੱਸਿਆ ਕਿ ਰਾਇਸਨ ਪੈਟਰੋਲ ਪੰਪ ਦੇ ਕੋਲ ਸਥਿਤ 80 ਮੀਟਰ ਸੜਕ ਦਾ ਨਾਂ 'ਪੂਜਿਆ ਹੀਰਾ ਮਾਰਗ' ਰੱਖਿਆ ਜਾਵੇਗਾ। ਇਸ ਦਾ ਮਕਸਦ ਉਸ ਦਾ ਨਾਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ 18 ਜੂਨ ਨੂੰ ਪ੍ਰਧਾਨ ਮੰਤਰੀ ਦੇ ਗ੍ਰਹਿ ਨਗਰ ਵਡਨਗਰ ਸਥਿਤ ਹਟਕੇਸ਼ਵਰ ਮਹਾਦੇਵ ਮੰਦਰ 'ਚ ਹੀਰਾਬੇਨ ਮੋਦੀ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਲਈ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ।

PM Modi with Mother Heeraben ModiPM Modi with Mother Heeraben Modi

ਇਸ ਦੌਰਾਨ ਭਜਨ ਸੰਧਿਆ, ਸ਼ਿਵ ਪੂਜਾ ਅਤੇ ਸੁੰਦਰਕਾਂਡ ਦੇ ਪਾਠ ਹੋਣਗੇ। ਮੋਦੀ ਦੇ ਪਰਿਵਾਰਕ ਮੈਂਬਰਾਂ ਨੇ ਇਸ ਦਿਨ ਅਹਿਮਦਾਬਾਦ ਦੇ ਜਗਨਨਾਥ ਮੰਦਰ 'ਚ ਦੁਪਹਿਰ ਦੇ ਖਾਣੇ ਦਾ ਵੀ ਆਯੋਜਨ ਕੀਤਾ ਹੈ। ਸੀ। ਪੀਐਮ ਮੋਦੀ ਪਾਵਾਗੜ੍ਹ ਮੰਦਰ ਵਿੱਚ ਦਰਸ਼ਨ ਕਰਨ ਤੋਂ ਬਾਅਦ ਵਡੋਦਰਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਮੋਦੀ ਨੇ ਆਖਰੀ ਵਾਰ ਮਾਰਚ 'ਚ ਆਪਣੀ ਮਾਂ ਨਾਲ ਮੁਲਾਕਾਤ ਕੀਤੀ ਸੀ।

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement