ਸੈਕਸ ਸਕੈਂਡਲ 'ਚ ਫਸੇ JDS ਨੇਤਾ ਪ੍ਰਜਵਲ ਰੇਵੰਨਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ 'ਚ ਭੇਜਿਆ, 24 ਜੂਨ ਤੱਕ ਜੇਲ੍ਹ 'ਚ ਰਹਿਣਗੇ
Published : Jun 18, 2024, 7:28 pm IST
Updated : Jun 18, 2024, 7:28 pm IST
SHARE ARTICLE
Prajwal Revanna
Prajwal Revanna

ਰੇਪ ਅਤੇ ਜਿਨਸੀ ਸ਼ੋਸ਼ਣ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਮੰਗਲਵਾਰ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ

Prajwal Ravanna : ਕਰਨਾਟਕ ਦੇ ਚਰਚਿਤ ਸੈਕਸ ਸਕੈਂਡਲ ਮਾਮਲੇ ਵਿੱਚ ਫਸੇ ਜੇਡੀਐਸ ਆਗੂ ਪ੍ਰਜਵਲ ਰੇਵੰਨਾ ਨੂੰ 24 ਜੂਨ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਰੇਪ ਅਤੇ ਜਿਨਸੀ ਸ਼ੋਸ਼ਣ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਨੂੰ ਮੰਗਲਵਾਰ ਨੂੰ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ।

12 ਜੂਨ ਨੂੰ ਵਧੀਕ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਅਦਾਲਤ ਨੇ ਉਨ੍ਹਾਂ ਨੂੰ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਸੀ, ਜੋ ਉਨ੍ਹਾਂ ਖ਼ਿਲਾਫ਼ ਕੇਸਾਂ ਦੀ ਜਾਂਚ ਕਰ ਰਹੀ ਹੈ। 33 ਸਾਲਾ ਪ੍ਰਜਵਲ ਰੇਵੰਨਾ ਨੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਹਾਸਨ ਤੋਂ ਲੋਕ ਸਭਾ ਚੋਣ ਲੜੀ ਸੀ ਪਰ ਹਾਰ ਗਏ ਸਨ।

31 ਮਈ ਨੂੰ SIT ਨੇ ਪ੍ਰਜਵਲ ਰੇਵੰਨਾ ਨੂੰ ਜਰਮਨੀ ਤੋਂ ਬੈਂਗਲੁਰੂ ਏਅਰਪੋਰਟ 'ਤੇ ਉਤਰਦੇ ਹੀ ਗ੍ਰਿਫਤਾਰ ਕਰ ਲਿਆ ਸੀ। ਉਹ ਹਾਸਨ ਵਿੱਚ ਲੋਕ ਸਭਾ ਚੋਣਾਂ ਲਈ ਵੋਟਿੰਗ ਤੋਂ ਇੱਕ ਦਿਨ ਬਾਅਦ 27 ਅਪ੍ਰੈਲ ਨੂੰ ਜਰਮਨੀ ਚਲੇ ਗਏ ਸੀ। ਇਸ ਤੋਂ ਬਾਅਦ ਸੀਬੀਆਈ ਰਾਹੀਂ ਇੰਟਰਪੋਲ ਤੋਂ ‘ਬਲੂ ਕਾਰਨਰ ਨੋਟਿਸ’ ਜਾਰੀ ਕੀਤਾ ਗਿਆ ਸੀ।

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਪ੍ਰਜਵਲ ਰੇਵੰਨਾ ਦੀਆਂ ਵੱਖ-ਵੱਖ ਲੜਕੀਆਂ ਨਾਲ 2500 ਤੋਂ ਵੱਧ ਅਸ਼ਲੀਲ ਵੀਡੀਓ ਕਲਿੱਪਾਂ ਦੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਜਾਂਚ ਏਜੰਸੀ ਨੂੰ ਇੱਕ ਪੈਨ ਡਰਾਈਵ ਮਿਲੀ, ਜਿਸ ਵਿੱਚ ਉਸ ਨਾਲ ਸਬੰਧਤ ਅਸ਼ਲੀਲ ਵੀਡੀਓਜ਼ ਸਨ। ਪੁਲਿਸ ਨੇ ਹੁਣ ਤੱਕ ਜੇਡੀਐਸ ਨੇਤਾ ਦੇ ਖਿਲਾਫ 3 ਵੱਖ-ਵੱਖ ਮਾਮਲੇ ਦਰਜ ਕੀਤੇ ਹਨ।

ਪ੍ਰਜਵਲ ਰੇਵੰਨਾ ਖਿਲਾਫ ਦਰਜ ਕੀਤਾ ਗਿਆ ਪਹਿਲਾ ਮਾਮਲਾ 47 ਸਾਲਾ ਸਾਬਕਾ ਨੌਕਰਾਣੀ ਦੇ ਜਿਨਸੀ ਸ਼ੋਸ਼ਣ ਨਾਲ ਸਬੰਧਤ ਹੈ। ਇਸ ਵਿੱਚ ਉਸ ਨੂੰ ਮੁੱਖ ਮੁਲਜ਼ਮ ਬਣਾਉਣ ਦੀ ਬਜਾਏ ਸਹਾਇਕ ਮੁਲਜ਼ਮ ਯਾਨੀ ਮੁਲਜ਼ਮ ਨੰਬਰ 2 ਬਣਾ ਦਿੱਤਾ ਗਿਆ ਹੈ। ਇਹ 28 ਅਪ੍ਰੈਲ ਨੂੰ ਹਸਨ ਦੇ ਹੋਲੇਨਸੀਪੁਰਾ ਵਿਖੇ ਦਰਜ ਕੀਤਾ ਗਿਆ ਸੀ। ਪ੍ਰਜਵਲ ਦੇ ਪਿਤਾ ਐਚਡੀ ਰੇਵੰਨਾ ਇਸ ਵਿੱਚ ਮੁੱਖ ਦੋਸ਼ੀ ਹਨ।

ਐਚਡੀ ਰੇਵੰਨਾ ਫਿਲਹਾਲ ਜ਼ਮਾਨਤ 'ਤੇ ਹੈ। ਦੂਜਾ ਮਾਮਲਾ ਸੀਆਈਡੀ ਨੇ ਦਰਜ ਕਰ ਲਿਆ ਹੈ। ਇਹ ਮਾਮਲਾ 1 ਮਈ ਨੂੰ ਦਰਜ ਕੀਤਾ ਗਿਆ ਸੀ। ਇਸ ਵਿੱਚ ਇੱਕ 44 ਸਾਲਾ ਔਰਤ ਨੇ ਕਈ ਵਾਰ ਰੇਪ ਕਰਨ ਦਾ ਆਰੋਪ ਲਾਇਆ ਹੈ। ਪੀੜਤਾ ਜੇਡੀਐਸ ਦੀ ਮਹਿਲਾ ਵਰਕਰ ਹੈ। ਤੀਜਾ ਮਾਮਲਾ ਵੀ ਰੇਪ ਦਾ ਹੈ, ਜੋ ਐਸ.ਆਈ.ਟੀ. ਨੇ ਦਰਜ ਕੀਤਾ ਹੈ।

ਕਰਨਾਟਕ ਪੁਲਿਸ ਅਨੁਸਾਰ ਐਚਡੀ ਅਤੇ ਪ੍ਰਜਵਲ ਰੇਵੰਨਾ ਦਾ ਸ਼ਿਕਾਰ ਹੋਈਆਂ ਜ਼ਿਆਦਾਤਰ ਲੜਕੀਆਂ ਅਤੇ ਔਰਤਾਂ ਵਿੱਚ ਉਹ ਲੜਕੀਆਂ ਸ਼ਾਮਲ ਹਨ ਜੋ ਕਿਸੇ ਸਿਆਸੀ ਲਾਲਸਾ ਜਾਂ ਕਿਸੇ ਕੰਮ ਲਈ ਉਨ੍ਹਾਂ ਨੂੰ ਮਿਲਣ ਆਉਂਦੀਆਂ ਸਨ। ਇਨ੍ਹਾਂ ਵਿੱਚ ਪੰਚਾਇਤ ਮੈਂਬਰ, ਪੁਲੀਸ ਮੁਲਾਜ਼ਮ ਅਤੇ ਸਰਕਾਰੀ ਮੁਲਾਜ਼ਮ ਸ਼ਾਮਲ ਹਨ।

ਉਹ ਉਨ੍ਹਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ। ਰੇਵੰਨਾ ਪਰਿਵਾਰ ਵਿੱਚ ਕੁੱਕ ਮਹਿਲਾ ਨੇ ਖੁਲਾਸਾ ਕੀਤਾ ਸੀ ਕਿ ਐਚਡੀ ਰੇਵੰਨਾ ਆਪਣੀ ਪਤਨੀ ਦੇ ਘਰ ਤੋਂ ਬਾਹਰ ਜਾਣ ਤੋਂ ਬਾਅਦ ਉਨ੍ਹਾਂ ਨੂੰ ਸਟੋਰਰੂਮ ਵਿੱਚ ਬੁਲਾਉਂਦੇ ਸੀ। ਉਨ੍ਹਾਂ ਨੂੰ ਗਲਤ ਤਰੀਕੇ ਨਾਲ ਟੱਚ ਕਰਦੇ ਸੀ। ਉਸਦੀ ਸਾੜੀ ਦਾ ਪਿੰਨ ਕੱਢ ਕੇ ਉਸਦਾ ਜਿਨਸੀ ਸ਼ੋਸ਼ਣ ਕਰਦੇ ਸਨ।

ਪ੍ਰਜਵਲ ਉਸਦੀ ਬੇਟੀ ਨੂੰ ਫੋਨ ਕਰਕੇ ਅਸ਼ਲੀਲ ਗੱਲਾਂ ਕਰਦਾ ਸੀ। ਇਸ ਤੋਂ ਤੰਗ ਆ ਕੇ ਉਸ ਨੇ ਆਪਣਾ ਮੋਬਾਈਲ ਵੀ ਬੰਦ ਕਰ ਦਿੱਤਾ। ਪੀੜਤ ਦੀ ਧੀ ਨੇ ਐਸਆਈਟੀ ਨੂੰ ਦੱਸਿਆ ਸੀ, "ਪ੍ਰਜਵਲ ਮੈਨੂੰ ਫ਼ੋਨ ਕਰਦਾ ਸੀ ਅਤੇ ਮੈਨੂੰ ਮੇਰੇ ਕੱਪੜੇ ਉਤਾਰਨ ਲਈ ਕਹਿੰਦਾ ਸੀ। ਉਹ ਮੇਰੀ ਮਾਂ ਦੇ ਮੋਬਾਈਲ 'ਤੇ ਕਾਲ ਕਰਦਾ ਸੀ ਅਤੇ ਮੈਨੂੰ ਵੀਡੀਓ ਕਾਲ ਕਰਨ ਲਈ ਮਜਬੂਰ ਕਰਦਾ ਸੀ। ਜਦੋਂ ਮੈਂ ਇਨਕਾਰ ਕੀਤਾ, ਤਾਂ ਉਸ ਨੇ ਮੈਨੂੰ ਅਤੇ ਮੇਰੀ ਮਾਂ ਨੂੰ ਧਮਕੀਆਂ ਦਿੱਤੀਆਂ। ਅਸੀਂ ਸ਼ਿਕਾਇਤ ਦਰਜ ਕਰਵਾਈ।

Location: India, West Bengal

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement