Agriculture Minister Shivraj Chouhan: 'ਬੀਜ, ਕੀਟਨਾਸ਼ਕ ਕਾਨੂੰਨ ਸਖਤ ਕਰੇਗੀ ਸਰਕਾਰ'
Published : Jun 18, 2025, 7:02 pm IST
Updated : Jun 18, 2025, 7:05 pm IST
SHARE ARTICLE
Government will tighten seed, pesticide laws: Agriculture Minister Chouhan
Government will tighten seed, pesticide laws: Agriculture Minister Chouhan

ਘਟੀਆ ਆਮਦ ਦੀਆਂ ਸ਼ਿਕਾਇਤਾਂ ਦੇ ਮੱਦੇਨਜ਼ਰ ਕੀਤਾ ਗਿਆ ਫੈਸਲਾ

Government will tighten seed, pesticide laws: Agriculture Minister Chouhan : ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਬੁਧਵਾਰ  ਨੂੰ ਕਿਹਾ ਕਿ ਸਰਕਾਰ ਬੀਜਾਂ ਅਤੇ ਕੀਟਨਾਸ਼ਕਾਂ ਦੇ ਕਾਨੂੰਨਾਂ ਨੂੰ ਸਖਤ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਮਿਆਰੀ ਰਪੂਰ ਜਾਣਕਾਰੀ ਯਕੀਨੀ ਬਣਾਉਣ ਲਈ ਵੀ ਮੌਜੂਦਾ ਕਾਨੂੰਨਾਂ ਵਿਚ ਸੋਧ ਕਰ ਸਕਦੀ ਹੈ।

ਮੰਤਰੀ ਨੇ ਕਿਹਾ ਕਿ ਵਿਕਸ਼ਿਤ ਖੇਤੀ ਸੰਕਲਪ ਮੁਹਿੰਮ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਬੀਜਾਂ ਅਤੇ ਕੀਟਨਾਸ਼ਕਾਂ ਦੇ ਮਿਆਰ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਇਹ ਮੁਹਿੰਮ 29 ਮਈ ਨੂੰ ਪੁਰੀ, ਓਡੀਸ਼ਾ ਤੋਂ ਸ਼ੁਰੂ ਹੋਈ ਸੀ ਅਤੇ 12 ਜੂਨ ਨੂੰ ਗੁਜਰਾਤ ਦੇ ਬਾਰਡੋਲੀ ਵਿਖੇ ਸਮਾਪਤ ਹੋਈ ਸੀ।

ਇਸ ਮੁਹਿੰਮ ਦੇ ਨਤੀਜਿਆਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਚੌਹਾਨ ਨੇ ਕਿਹਾ, ‘‘ਇਹ ਮੁਹਿੰਮ ਬਹੁਤ ਸਫਲ ਰਹੀ। ਅਸੀਂ 721 ਜ਼ਿਲ੍ਹਿਆਂ ਦੇ 1.43 ਲੱਖ ਪਿੰਡਾਂ ਦੇ 1.34 ਕਰੋੜ ਕਿਸਾਨਾਂ ਨਾਲ ਸਿੱਧੇ ਤੌਰ ਉਤੇ  ਜੁੜੇ ਹੋਏ ਹਾਂ। ਕਬਾਇਲੀ, ਅਭਿਲਾਸ਼ੀ ਅਤੇ ਸਰਹੱਦੀ ਜ਼ਿਲ੍ਹਿਆਂ ਸਮੇਤ 60,281 ਪ੍ਰੋਗਰਾਮ ਕੀਤੇ ਗਏ।’’

ਉਨ੍ਹਾਂ ਨੇ ਇਸ ਮੁਹਿੰਮ ਨੂੰ ‘ਇਕ ਰਾਸ਼ਟਰ-ਇਕ ਖੇਤੀਬਾੜੀ-ਇਕ ਟੀਮ’ ਦਸਿਆ  ਕਿਉਂਕਿ ਇਹ ਕੇਂਦਰ ਅਤੇ ਸੂਬਿਆਂ  ਦਰਮਿਆਨ ਸਹਿਯੋਗੀ ਕੋਸ਼ਿਸ਼ ਹੈ ਜਿਸ ਵਿਚ ਆਈ.ਸੀ.ਏ.ਆਰ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ (ਕੇਵੀਕੇ) ਦੇ 8,280 ਵਿਗਿਆਨੀਆਂ ਦੀਆਂ 2,170 ਟੀਮਾਂ ਸ਼ਾਮਲ ਹਨ।

ਉਨ੍ਹਾਂ ਕਿਹਾ ਕਿ ਕਿਸਾਨਾਂ ਤੋਂ ਮਿਲੇ ਹੁੰਗਾਰੇ ਦੇ ਆਧਾਰ ਉਤੇ  ਚੌਹਾਨ ਨੇ ਕਿਹਾ ਕਿ ਮੰਤਰਾਲੇ ਨੇ ਘਟੀਆ ਮਿਆਰ ਵਾਲੀਆਂ ਚੀਜ਼ਾਂ ਦੀ ਵਿਕਰੀ ਨੂੰ ਰੋਕਣ ਲਈ ਬੀਜਾਂ ਅਤੇ ਕੀਟਨਾਸ਼ਕਾਂ ਦੇ ਕਾਨੂੰਨਾਂ ਨੂੰ ਸਖਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਾਰੇ ਹਿੱਸੇਦਾਰਾਂ ਦਰਮਿਆਨ ਬਿਹਤਰ ਤਾਲਮੇਲ ਲਈ ਕੇ.ਵੀ.ਕੇ. ਨੂੰ ਹਰ ਜ਼ਿਲ੍ਹੇ ਵਿਚ ਨੋਡਲ ਏਜੰਸੀ ਬਣਾਉਣ ਦਾ ਫੈਸਲਾ ਕੀਤਾ ਹੈ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement