
ਸਾਨੂੰ ਅਫ਼ਸੋਸ ਹੈ ਕਿ ਪੱਤਰਕਾਰ ਬਿਨਾਂ ਕਿਸੇ ਜਾਣਕਾਰੀ ਦੇ ਜੰਗ ਦੇ ਖੇਤਰ ਵਿਚ ਦਾਖ਼ਲ ਹੋ ਰਹੇ ਹਨ।
ਨਵੀਂ ਦਿੱਲੀ : ਦਿੱਲੀ ਦਾ ਰਹਿਣ ਵਾਲਾ ਦਾਨਿਸ ਸਿਦੀਕੀ ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ਕਵਰ ਕਰਨ ਗਿਆ ਸੀ, ਜਿਥੇ ਉਸ ਦਾ ਮੌਤ ਹੋ ਗਈ। ਦਾਨਿਸ ਸਿੱਦੀਕੀ ਜੋ ਕਿ ਨਿਊਜ ਏਜੰਸੀ ਰਾਇਟਰਜ਼ ਲਈ ਕੰਮ ਕਰਦਾ ਸੀ, ਸਰਹੱਦ ਪਾਰ ਨੇੜੇ ਅਫ਼ਗ਼ਾਨ ਸੁਰੱਖਿਆ ਬਲਾਂ ਅਤੇ ਤਾਲਿਬਾਨ ਲੜਾਕਿਆਂ ਦਰਮਿਆਨ ਹੋਈ ਝੜਪ ਦੀ ਕਵਰੇਜ ਦੌਰਾਨ ਮਾਰਿਆ ਗਿਆ।
Danish Siddiqui
ਤਾਲਿਬਾਨ ਨੇ ਕਿਹਾ ਹੈ ਕਿ ਉਹ ਨਹੀਂ ਜਾਣਦਾ ਹੈ ਕਿ ਕਿਸ ਤਰ੍ਹਾਂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਨੂੰ ਮਾਰ ਦਿਤਾ ਗਿਆ ਅਤੇ ਉਸ ਦੇ ਲੜਾਕਿਆਂ ਅਤੇ ਅਫ਼ਗ਼ਾਨ ਫ਼ੌਜਾਂ ਵਿਚਾਲੇ ਝੜਪਾਂ ਦੌਰਾਨ ਅਫ਼ਗ਼ਾਨਿਸਤਾਨ ਦੇ ਕੰਧਾਰ ਵਿਚ ਪਲਿਟਜਰ ਪੁਰਸਕਾਰ ਜੇਤੂ ਪੱਤਰਕਾਰ ਦੀ ਮੌਤ ’ਤੇ ਅਫਸੋਸ ਜਾਹਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਨਹੀਂ ਹੈ ਕਿ ਕਿਸ ਦੀ ਗੋਲੀਬਾਰੀ ਦੌਰਾਨ ਪੱਤਰਕਾਰ ਮਾਰਿਆ ਗਿਆ ਸੀ।
Danish Siddiqui
ਜੋ ਵੀ ਪੱਤਰਕਾਰ ਯੁੱਧ ਦੇ ਖੇਤਰ ਵਿਚ ਦਾਖ਼ਲ ਹੁੰਦਾ ਹੈ, ਸਾਨੂੰ ਉਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਤਾਂ ਜੋ ਅਸੀਂ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕੀਏ। ਮੁਜਾਹਿਦ ਨੇ ਭਾਰਤੀ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਮੌਤ ’ਤੇ ਅਫ਼ਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਸਾਨੂੰ ਅਫ਼ਸੋਸ ਹੈ ਕਿ ਪੱਤਰਕਾਰ ਬਿਨਾਂ ਕਿਸੇ ਜਾਣਕਾਰੀ ਦੇ ਜੰਗ ਦੇ ਖੇਤਰ ਵਿਚ ਦਾਖ਼ਲ ਹੋ ਰਹੇ ਹਨ।
Danish Siddiqui
ਨਿਊਜ ਏਜੰਸੀ ਨੇ ਇਕ ਅਫ਼ਗ਼ਾਨ ਕਮਾਂਡਰ ਦੇ ਹਵਾਲੇ ਨਾਲ ਕਿਹਾ ਕਿ ਇਕ ਰਾਇਟਰਜ ਪੱਤਰਕਾਰ, ਦਾਨਿਸ਼ ਸਿੱਦੀਕੀ ਸ਼ੁਕਰਵਾਰ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ਪਾਰ ਦੇ ਨੇੜੇ ਅਫ਼ਗਾਨ ਸੁਰੱਖਿਆ ਬਲਾਂ ਅਤੇ ਤਾਲਿਬਾਨ ਲੜਾਕਿਆਂ ਦਰਮਿਆਨ ਹੋਈ ਝੜਪ ਨੂੰ ਕਵਰੇਜ ਦੌਰਾਨ ਮਾਰਿਆ ਗਿਆ। (ਏਜੰਸੀ)