ਸਭ ਤੋਂ ਘੱਟ ਉਮਰ ਦੇ MP ਬਣੇ ਰਾਘਵ ਚੱਢਾ, ਕਿਹਾ- ਪੰਜਾਬੀਆਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ
Published : Jul 18, 2022, 8:36 pm IST
Updated : Jul 18, 2022, 8:36 pm IST
SHARE ARTICLE
Raghav Chadha
Raghav Chadha

ਇਕ ਆਰਜ਼ੀ ਕਮੇਟੀ ਨੂੰ ਸਿਆਸੀ ਮੁੱਦਾ ਬਣਾ ਰਹੀਆਂ ਵਿਰੋਧੀ ਪਾਰਟੀਆਂ- ਰਾਘਵ ਚੱਢਾ


ਨਵੀਂ ਦਿੱਲੀ: ਸੰਸਦ ਦਾ ਮਾਨਸੂਨ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ ਅਤੇ ਇਸ ਦੌਰਾਨ ਸਭ ਤੋਂ ਘੱਟ ਉਮਰ ਦੇ ਰਾਜ ਸਭਾ ਮੈਂਬਰ ਬਣੇ ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਸੰਸਦ ਵਿਚ ਖਿੱਚ ਦਾ ਕੇਂਦਰ ਬਣੇ ਰਹੇ। ਰਾਘਵ ਚੱਢਾ ਸਿਰਫ਼ 33 ਸਾਲ ਦੀ ਉਮਰ ਵਿਚ ਪੰਜਾਬ ਤੋਂ ਰਾਜ ਸਭਾ ਵਿਚ ਪਹੁੰਚੇ ਹਨ। ਇਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਹ ਸੰਸਦ 'ਚ ਪੰਜਾਬ ਨਾਲ ਜੁੜੇ ਮੁੱਦੇ ਚੁੱਕਦੇ ਰਹਿਣਗੇ। ਗਲੇ 'ਚ 'ਐੱਮਪੀ' ਰਾਜ ਸਭਾ ਦਾ ਆਈਡੀ ਕਾਰਡ ਪਾ ਕੇ ਪਹੁੰਚੇ ਰਾਘਵ ਚੱਢਾ ਨੇ ਕਿਹਾ, “ਮੈਂ ਸੰਸਦੀ ਪਾਰੀ ਸ਼ੁਰੂ ਕਰ ਰਿਹਾ ਹਾਂ। ਮੈਂ ਸਭ ਤੋਂ ਵੱਡੇ ਘਰ ਦਾ ਸਭ ਤੋਂ ਛੋਟਾ ਵਿਅਕਤੀ ਬਣਨ ਜਾ ਰਿਹਾ ਹਾਂ, ਇਸ ਲਈ ਮੇਰੇ ਮਨ ਵਿਚ ਡਰ ਵੀ ਹੈ। ਮੈਂ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਸਦਨ ਵਿਚ ਲੜਾਂਗਾ। ਮੈਂ 3 ਕਰੋੜ ਪੰਜਾਬੀਆਂ ਦੀਆਂ ਉਮੀਦਾਂ 'ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗਾ”।

Raghav ChadhaRaghav Chadha

ਆਪ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਉਹ ਪੰਜਾਬ ਦੇ ਪਾਣੀ, ਕੋਲਾ ਸਪਲਾਈ, ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ, ਖੇਤੀਬਾੜੀ ਨਾਲ ਜੁੜੇ ਮੁੱਦੇ ਚੁੱਕਣ ਦੀ ਕੋਸ਼ਿਸ਼ ਕਰਨਗੇ। ਉਹਨਾਂ ਨੇ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਵਰਗੀਆਂ ਬਿਮਾਰੀਆਂ ’ਤੇ ਸਰਕਾਰ ਚਰਚਾ ਨਹੀਂ ਕਰ ਰਹੀ, ਮੈਂ ਇਹਨਾਂ ਮੁੱਦਿਆਂ ’ਤੇ ਚਰਚਾ ਕਰਨ ਦੀ ਮੰਗ ਕਰਾਂਗਾ। ਇਹ ਬਿਮਾਰੀਆਂ ਦੇਸ਼ ਦੇ ਹਰ ਘਰ ਵਿਚ ਹਨ, ਇਹ ਲੋਕਾਂ ਦੇ ਜ਼ਿੰਦਗੀ ਨਾਲ ਜੁੜੇ ਹੋਏ ਮੁੱਦੇ ਹਨ।  

Raghav ChadhaRaghav Chadha

ਸੁਪਰ ਸੀਐਮ ਬਣਨ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਉਹਨਾਂ ਕਿਹਾ ਕਿ ‘ਇਹ ਵਿਰੋਧੀ ਧਿਰ ਦਾ ਪ੍ਰਚਾਰ ਹੈ, ਇਕ ਆਰਜ਼ੀ ਕਮੇਟੀ ਨੂੰ ਸਿਆਸੀ ਮੁੱਦਾ ਬਣਾਇਆ ਜਾ ਰਿਹਾ ਹੈ। ਮੈਂ ਦਿੱਲੀ ਵਿਚ ਸਲਾਹਕਾਰ ਰਹਿ ਚੁੱਕਾ ਹਾਂ, ਮੈਂ ਉਪ ਮੁੱਖ ਮੰਤਰੀ ਦਾ ਵਿੱਤੀ ਸਲਾਹਕਾਰ ਸੀ, ਉਦੋਂ ਵਿਰੋਧੀ ਧਿਰ ਨੂੰ ਕੋਈ ਸਮੱਸਿਆ ਨਹੀਂ ਸੀ ਪਰ ਪੰਜਾਬ ਵਿਚ ਮੁੱਦਾ ਬਣਾਇਆ ਜਾ ਰਿਹਾ ਹੈ। ਮੈਂ ਵਿਰੋਧੀ ਧਿਰ ਦੇ ਇਸ ਕੂੜ ਪ੍ਰਚਾਰ 'ਤੇ ਕਹਿਣਾ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਮਾਨ ਸਰਕਾਰ ਦੇ ਪੰਜਾਬ ਮਾਡਲ ਦੀ ਚਰਚਾ ਹੋਵੇਗੀ।

Raghav ChadhaRaghav Chadha

ਉਹਨਾਂ ਕਿਹਾ, “ਮੈਂ ਵਿਰੋਧ ਦੇ ਇਸ ਜਾਲ ਵਿਚ ਨਹੀਂ ਫਸਣਾ ਚਾਹੁੰਦਾ। ਕਿਸ ਸੂਬੇ ਵਿਚ ਕਿੰਨੀਆਂ ਕਮੇਟੀਆਂ ਬਣਾਈਆਂ ਗਈਆਂ, ਕਿਹੜੇ ਮੁੱਖ ਮੰਤਰੀ ਕੋਲ ਕੈਬਨਿਟ ਰੈਂਕ ਵਾਲੇ 56 ਸਲਾਹਕਾਰ ਸਨ, ਮੈਂ ਉਸ ਵਿਸ਼ੇ 'ਤੇ ਨਹੀਂ ਜਾਣਾ ਚਾਹੁੰਦਾ। ਪ੍ਰਸ਼ਾਂਤ ਕਿਸ਼ੋਰ ਤੋਂ ਲੈ ਕੇ ਦੁਨੀਆ ਭਰ ਦੇ ਲੋਕਾਂ ਨੂੰ ਸਲਾਹਕਾਰ ਵਜੋਂ ਰੱਖਿਆ ਗਿਆ”। ਰਾਸ਼ਟਰਪਤੀ ਦੇ ਅਹੁਦੇ ਲਈ ਵੋਟਿੰਗ ਬਾਰੇ ਰਾਘਵ ਚੱਢਾ ਨੇ ਕਿਹਾ, “ਯਸ਼ਵੰਤ ਸਿਨਹਾ ਇਕ ਸ਼ਾਨਦਾਰ ਸ਼ਖਸੀਅਤ ਹਨ ਅਤੇ ਉਹ ਇਕ ਨਿਰਪੱਖ ਰਾਸ਼ਟਰਪਤੀ ਸਾਬਤ ਹੋਣਗੇ। ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ।।''

Commendable decision by CM Bhagwant Mann- Raghav Chadha CM Bhagwant Mann and Raghav Chadha

ਆਪਣੇ ਵਿਆਹ ਨੂੰ ਲੈ ਕੇ ਰਾਘਵ ਚੱਢਾ ਨੇ ਮੰਨਿਆ ਕਿ ਪਰਿਵਾਰ ਵਾਲਿਆਂ ਦਾ ਬਹੁਤ ਦਬਾਅ ਹੈ। ਉਹਨਾਂ ਕਿਹਾ, “ਅੱਜ ਜ਼ਿੰਦਗੀ ਦਾ ਇਕ ਨਵਾਂ ਅਧਿਆਏ ਸ਼ੁਰੂ ਹੋ ਰਿਹਾ ਹੈ, ਦੂਜਾ ਅਧਿਆਏ ਵੀ ਜਲਦੀ ਸ਼ੁਰੂ ਹੋਵੇਗਾ”। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਿੰਗਾਪੁਰ ਯਾਤਰਾ ’ਤੇ ਰੋਕ ਲਗਾਉਣ ਸਬੰਧੀ ਰਾਘਵ ਚੱਢਾ ਨੇ ਕਿਹਾ ਕਿ ਆਜ਼ਾਦ ਭਾਰਤ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਫਤਵਾ ਹਾਸਲ ਕਰਨ ਵਾਲੇ ਮੁੱਖ ਮੰਤਰੀ ਨੂੰ ਸਿੰਗਾਪੁਰ ਵਿਚ ਹੋ ਰਹੀ ਕਾਨਫਰੰਸ ਵਿਚ ਦਿੱਲੀ ਮਾਡਲ ਪੇਸ਼ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ। ਉਹਨਾਂ ਕਿਹਾ ਕਿ ਅੰਤਰਰਾਸ਼ਟਰੀ ਮੰਚ ਨੂੰ ਘਰੇਲੂ ਸਿਆਸਤ ਦਾ ਅਖਾੜਾ ਨਹੀਂ ਬਣਾਉਣਾ ਚਾਹੀਦਾ ਕਿਉਂਕਿ ਸਾਡੀ ਪਛਾਣ ਇਕ ਹੈ, ਅਸੀਂ ਸਾਰੇ ਭਾਰਤੀ ਹਾਂ। ਜੇਕਰ ਕੇਜਰੀਵਾਲ ਸਿੰਗਾਪੁਰ ਜਾ ਕੇ ਦਿੱਲੀ ਮਾਡਲ ਦੀ ਗੱਲ਼ ਕਰਦੇ ਤਾਂ ਇਸ ਵਿਚ ਭਾਰਤ ਦੀ ਸ਼ਲਾਘਾ ਹੋਣੀ ਸੀ। ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਆਮ ਆਦਮੀ ਪਾਰਟੀ ਵਿਰੋਧ ਕਰਦੀ ਹੈ।  

 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement