
ਪੁੱਤ ਦੇ ਇਸ ਤੋਹਫੇ ਤੋਂ ਬਾਅਦ ਰੇਖਾ ਨੇ ਕਿਹਾ, 'ਰੱਬ ਸਾਰਿਆਂ ਨੂੰ ਅਜਿਹਾ ਪੁੱਤਰ ਦੇਵੇ।'
ਠਾਣੇ: ਠਾਣੇ ਦੇ ਉਲਹਾਸਨਗਰ (Ulhasnagar) ਦੇ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੀ ਮਾਂ ਦੀ ਕਈ ਸਾਲ ਪੁਰਾਣੀ ਹੈਲੀਕਾਪਟਰ (Helicopter) ‘ਤੇ ਬੈਠਣ ਦੀ ਇੱਛਾ ਨੂੰ ਪੂਰਾ ਕੀਤਾ। ਉਹ ਆਪਣੀ ਮਾਂ ਨੂੰ ਹੈਲੀਕਾਪਟਰ ਤੇ ਬਿਠਾ ਕੇ ਸ਼ਹਿਰ ਵਿਚ ਘੁੰਮਾਉਂਦਾ ਰਿਹਾ। ਲੋਕ ਪੁੱਤਰ ਦੀ ਇਸ ਕੋਸ਼ਿਸ਼ ਦੀ ਤੁਲਨਾ ਕਲਯੁਗ ਦੇ ਸ਼ਰਵਣ ਕੁਮਾਰ ਨਾਲ ਕਰ ਰਹੇ ਹਨ। ਮੰਗਲਵਾਰ ਨੂੰ ਉਲਹਾਸਨਗਰ ਦੇ ਵਸਨੀਕ ਪ੍ਰਦੀਪ ਗਰੜ ਨੇ ਮਾਂ ਰੇਖਾ ਦਿਲੀਪ ਗਰੜ ਦੇ 50 ਵੇਂ ਜਨਮਦਿਨ (50th Birthday) ਮੌਕੇ ਉਨ੍ਹਾਂ ਨੂੰ ਤੋਹਫਾ ਦੇਣ ਲਈ ਇਕ ਹੈਲੀਕਾਪਟਰ ਸਵਾਰੀ ਦਾ ਪ੍ਰਬੰਧ ਕੀਤਾ ਸੀ। ਆਪਣੇ ਬੇਟੇ ਦੇ ਇਸ ਅਨੋਖੇ ਤੋਹਫ਼ੇ (Surprised his mother) ਨੂੰ ਦੇਖ ਕੇ, ਰੇਖਾ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੀ।
PHOTO
ਰੇਖਾ ਮੂਲ ਰੂਪ ਤੋਂ ਸੋਲਾਪੁਰ ਜ਼ਿਲੇ ਦੇ ਬਰਸ਼ੀ ਦੀ ਰਹਿਣ ਵਾਲੀ ਹੈ ਅਤੇ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਉਲਹਾਸਨਗਰ ਚਲੀ ਗਈ ਸੀ। ਰੇਖਾ ਦੇ ਤਿੰਨ ਬੱਚੇ ਹਨ ਅਤੇ ਪ੍ਰਦੀਪ ਉਨ੍ਹਾਂ ਵਿਚੋਂ ਸਭ ਤੋਂ ਵੱਡਾ ਹੈ। ਜਦੋਂ ਪ੍ਰਦੀਪ 7 ਵੀਂ ਜਮਾਤ ਵਿਚ ਪੜ੍ਹਦਾ ਸੀ, ਉਸਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਮਾਂ ਨੇ ਸਖ਼ਤ ਮਿਹਨਤ ਕਰਕੇ ਆਪਣੇ ਤਿੰਨ ਬੱਚਿਆਂ ਨੂੰ ਪੜ੍ਹਾਇਆ। ਬੱਚਿਆਂ ਨੂੰ ਖੁਆਉਣ ਲਈ ਰੇਖਾ ਨੂੰ ਦੂਜਿਆਂ ਦੇ ਘਰਾਂ ਵਿਚ ਵੀ ਕੰਮ ਕਰਨਾ ਪੈਂਦਾ ਸੀ। ਵੱਡੇ ਪੁੱਤਰ ਪ੍ਰਦੀਪ ਨੂੰ ਆਸ਼ਰਮ ਦੇ ਸਕੂਲ ਵਿਚ ਪੜ੍ਹਾਇਆ ਅਤੇ ਮਾਂ ਦੀ ਇਸ ਮਿਹਨਤ ਸਦਕਾ ਪ੍ਰਦੀਪ ਅੱਜ ਇਕ ਨਿਰਮਾਣ ਕੰਪਨੀ ਵਿਚ ਵੱਡੇ ਅਹੁਦੇ 'ਤੇ ਹੈ।
ਅਪ੍ਰੈਲ 2020 ਤੋਂ ਮਾਰਚ 2021 ਤੱਕ ਪ੍ਰਾਪਤ ਹੋਏ ਮਾਲੀਏ ਵਿੱਚ 12.14 ਫੀਸਦ ਦਾ ਵਾਧਾ
ਪ੍ਰਦੀਪ ਨੇ ਦੱਸਿਆ ਕਿ ਜਦੋਂ ਉਹ ਬਾਰ੍ਹਵੀਂ ਜਮਾਤ ਵਿਚ ਸੀ ਤਾਂ ਇਕ ਹੈਲੀਕਾਪਟਰ ਉਸਦੇ ਘਰ ਦੇ ਉੱਪਰ ਉੱਡ ਰਿਹਾ ਸੀ। ਜਦ ਮਾਂ ਨੇ ਹੈਲੀਕਾਪਟਰ ਵੱਲ ਦੇਖਿਆ ਤਾਂ ਉਨ੍ਹਾਂ ਕਿਹਾ ਕਿ ਕੀ ਅਸੀਂ ਕਦੇ ਇਸ ਵਿਚ ਬੈਠ ਸਕਾਂਗੇ? ਉਸੇ ਦਿਨ ਮੈਂ ਫੈਸਲਾ ਕੀਤਾ ਸੀ ਕਿ ਇੱਕ ਦਿਨ ਮੈਂ ਆਪਣੀ ਮਾਂ ਨੂੰ ਹੈਲੀਕਾਪਟਰ ਦਾ ਦੌਰਾ ਜ਼ਰੂਰ ਕਰਾਵਾਂਗਾ। ਉਸ ਨੇ ਸੋਚਿਆ ਕਿ ਉਸਦੀ ਮਾਂ ਦੀ ਇੱਛਾ ਨੂੰ ਪੂਰਾ ਕਰਨ ਲਈ ਉਨ੍ਹਾਂ ਦੇ 50 ਵੇਂ ਜਨਮਦਿਨ ਤੋਂ ਵਧੀਆ ਹੋਰ ਕੋਈ ਦਿਨ ਨਹੀਂ ਹੋ ਸਕਦਾ। ਮਾਂ ਦਾ ਸੁਪਨਾ ਪੂਰਾ ਹੋਣ ’ਤੇ ਹੁਣ ਉਹ ਬਹੁਤ ਖੁਸ਼ ਹਨ।
PHOTO
ਪੁੱਤਰ ਵੱਲੋਂ ਮਾਂ ਨੂੰ ਦਿੱਤਾ ਗਿਆ ਇਹ ਤੋਹਫ਼ਾ ਪੂਰੇ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਪ੍ਰਦੀਪ ਦੇ ਯਤਨਾਂ ਨਾਲ, ਪੂਰਾ ਪਰਿਵਾਰ ਚਾਲ ਤੋਂ ਬਾਹਰ ਨਿਕਲ ਕੇ ਹੁਣ ਕਿ ਫਲੈਟ ਵਿਚ ਰਹਿਣ ਲੱਗ ਪਿਆ ਹੈ। ਪ੍ਰਦੀਪ ਵਿਆਹੁਤਾ ਹੈ ਅਤੇ ਉਸਦੇ ਦੋ ਬੱਚੇ ਹਨ। ਪ੍ਰਦੀਪ ਨੇ ਦੱਸਿਆ ਕਿ ਆਪਣੀ ਮਾਂ ਨੂੰ ਸਿੱਧੀਵਿਨਾਇਕ ਕੋਲ ਲਿਜਾਣ ਦੇ ਬਹਾਨੇ ਉਹ ਉਨ੍ਹਾਂ ਨੂੰ ਸਿੱਧਾ ਜੁਹੂ ਏਅਰਬੇਸ ਲੈ ਗਿਆ ਅਤੇ ਹੈਲੀਕਾਪਟਰ ਦਿਖਾ ਕੇ ਮਾਂ ਨੂੰ ਹੈਰਾਨ ਕਰ ਦਿੱਤਾ। ਪੁੱਤ ਦੀ ਇਸ ਕੋਸ਼ਿਸ਼ ਤੋਂ ਬਾਅਦ, ਰੇਖਾ ਆਪਣੇ ਹੰਝੂਆਂ ਨੂੰ ਰੋਕ ਨਹੀਂ ਸਕੀ। ਇਸ ਦੌਰਾਨ ਰੇਖਾ ਨੇ ਕਿਹਾ, 'ਰੱਬ ਸਾਰਿਆਂ ਨੂੰ ਅਜਿਹਾ ਪੁੱਤਰ ਦੇਵੇ।' ਪੂਰੇ ਪਰਿਵਾਰ ਨੇ ਲਗਭਗ ਅੱਧੇ ਘੰਟੇ ਲਈ ਹੈਲੀਕਾਪਟਰ ਦੀ ਸਵਾਰੀ ਦਾ ਅਨੰਦ ਮਾਣਿਆ।