ਉੱਤਰਾਖੰਡ 'ਚ ਘੁੰਮਣ ਗਏ ਬੈਂਕ ਮੈਨੇਜਰ ਸਮੇਤ ਪ੍ਰਵਾਰ ਦੇ ਪੰਜ ਜੀਆਂ ਦੀ ਹੋਈ ਮੌਤ

By : GAGANDEEP

Published : Aug 18, 2023, 1:51 pm IST
Updated : Aug 18, 2023, 1:51 pm IST
SHARE ARTICLE
photo
photo

7 ਸਾਲਾ ਬੱਚੀ ਗੰਭੀਰ ਜ਼ਖ਼ਮੀ

 

ਕੁਰੂਕਸ਼ੇਤਰ: ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਇਕ ਬੈਂਕ ਮੈਨੇਜਰ ਦੇ ਪਰਿਵਾਰ ਦੀ ਉੱਤਰਾਖੰਡ ਦੇ ਮੋਹਨ ਚੱਟੀ ਪਿੰਡ ਵਿਚ 14 ਅਗਸਤ ਦੀ ਰਾਤ ਨੂੰ ਜ਼ਮੀਨ ਖਿਸਕਣ ਕਾਰਨ ਮੌਤ ਹੋ ਗਈ। ਹਾਲਾਂਕਿ 7 ਸਾਲ ਦੀ ਬੱਚੀ ਵਾਲ-ਵਾਲ ਬਚ ਗਈ ਹੈ ਪਰ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਹੈ। ਸੈਕਟਰ-4 ਦੇ ਰਹਿਣ ਵਾਲੇ ਯੂਨੀਅਨ ਬੈਂਕ ਦੇ ਮੈਨੇਜਰ ਕਮਲ ਵਰਮਾ ਦਾ ਪਰਿਵਾਰ ਉਤਰਾਖੰਡ ਦੇ ਜ਼ਿਲ੍ਹਾ ਪੌੜੀ ਗੜ੍ਹਵਾਲ ਵਿੱਚ ਸੈਰ ਕਰਨ ਗਿਆ ਹੋਇਆ ਸੀ।

ਇਹ ਵੀ ਪੜ੍ਹੋ: ਬਾਬਾ ਦਿਆਲਦਾਸ ਕਤਲ ਕਾਂਡ: ਰਿਸ਼ਵਤ ਕਾਂਡ 'ਚ ਨਾਮਜ਼ਦ ਮਲਕੀਤ ਦਾਸ ਨੇ ਸਰਕਾਰੀ ਗਵਾਹ ਬਣਨ ਦੀ ਇੱਛਾ ਜਤਾਈ

ਇਹ ਪਰਿਵਾਰ ਰਿਸ਼ੀਕੇਸ਼ ਦੇ ਯਮਕੇਸ਼ਵਰ ਬਲਾਕ ਨੇੜੇ ਮੋਹਨ ਚੱਟੀ ਪਿੰਡ ਦੇ ਇੱਕ ਰਿਜ਼ੋਰਟ ਵਿੱਚ ਠਹਿਰਿਆ ਹੋਇਆ ਸੀ। ਰਾਤ ਭਰ ਪਏ ਭਾਰੀ ਮੀਂਹ ਕਾਰਨ ਰਿਜ਼ੋਰਟ ਵਿੱਚ ਢਿੱਗਾਂ ਡਿੱਗ ਗਈਆਂ, ਜਿਸ ਵਿੱਚ ਪੂਰਾ ਪਰਿਵਾਰ ਵਹਿ ਗਿਆ। ਹਾਦਸੇ ਵਿੱਚ ਬੈਂਕ ਮੈਨੇਜਰ ਕਮਲ ਵਰਮਾ (40), ਉਸਦੀ ਪਤਨੀ ਨਿਸ਼ਾ (36), ਭਤੀਜੇ ਨਿਸ਼ਾਂਤ (18), ਪੁੱਤਰ ਨਿਰਮਿਤ (10) ਅਤੇ ਚਚੇਰੇ ਭਰਾ ਮੌਂਟੀ (22) ਵਾਸੀ ਇਸਰਾਨਾ ਪਾਣੀਪਤ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ 'ਚ ਟਾਫ਼ੀਆਂ ਖਾਣ ਮਗਰੋਂ ਵਿਗੜੀ ਬੱਚੀਆਂ ਦੀ ਸਿਹਤ, ਦੋ ਸਕੀਆਂ ਭੈਣਾਂ ਦੀ ਹੋਈ ਮੌਤ

ਇਸ ਦੇ ਨਾਲ ਹੀ ਇਸ ਹਾਦਸੇ 'ਚ ਕਮਲ ਵਰਮਾ ਦੀ 7 ਸਾਲਾ ਬੇਟੀ ਕ੍ਰਿਤਿਕਾ ਵਾਲ-ਵਾਲ ਬਚ ਗਈ। ਐਸਡੀਆਰਐਫ ਦੀ ਟੀਮ ਨੇ 15 ਅਗਸਤ ਨੂੰ ਕਮਲ ਵਰਮਾ, ਨਿਸ਼ਾ ਅਤੇ ਮੌਂਟੀ ਦੀਆਂ ਲਾਸ਼ਾਂ ਬਰਾਮਦ ਕਰਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿਤੀਆਂ ਸਨ। ਮੌਂਟੀ ਦਾ ਅੰਤਿਮ ਸਸਕਾਰ ਉਸ ਦੇ ਰਿਸ਼ਤੇਦਾਰਾਂ ਵਲੋਂ ਇਸਰਾਨਾ ਵਿਚ ਕੀਤਾ ਗਿਆ। ਕਮਲ ਅਤੇ ਨਿਸ਼ਾ ਦੀਆਂ ਲਾਸ਼ਾਂ ਨੂੰ ਐਲਐਨਜੇਪੀ ਹਸਪਤਾਲ ਵਿਚ ਰੱਖਿਆ ਗਿਆ ਹੈ। ਦੋ ਦਿਨ ਬਾਅਦ 17 ਅਗਸਤ ਨੂੰ ਨਿਸ਼ਾਂਤ ਅਤੇ ਨਿਰਮਿਤ ਦੀਆਂ ਲਾਸ਼ਾਂ ਬਰਾਮਦ ਹੋਈਆਂ।

ਇਹ ਵੀ ਪੜ੍ਹੋ: ਮੋਹਾਲੀ ਅਦਾਲਤ ਨੇ ਬਰਖ਼ਾਸਤ AIG ਰਾਜਜੀਤ ਸਿੰਘ ਨੂੰ ਭਗੌੜਾ ਐਲਾਨਿਆ 

ਕਮਲ ਵਰਮਾ ਆਪਣੇ ਪਰਿਵਾਰ ਨਾਲ ਦੇਹਰਾਦੂਨ ਘੁੰਮਣ ਲਈ ਨਿਕਲੇ ਸਨ ਪਰ ਦੇਰ ਰਾਤ ਪਹੁੰਚਣ ਕਾਰਨ ਮੋਹਨ ਛੱਤੀ ਸਥਿਤ ਰਿਜ਼ੋਰਟ ਵਿਚ ਰੁਕ ਗਏ। ਘਟਨਾ ਤੋਂ ਠੀਕ ਪਹਿਲਾਂ ਕਮਲ ਵਰਮਾ ਨੇ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਕਿ ਸਭ ਕੁਝ ਠੀਕ ਹੈ। ਇਸ ਰਿਜ਼ੋਰਟ ਵਿਚ ਸਿਰਫ਼ 6 ਲੋਕ ਹੀ ਰਹਿ ਰਹੇ ਸਨ। ਰਾਤ ਕਰੀਬ 2 ਵਜੇ ਮੀਂਹ ਕਾਰਨ ਢਿੱਗਾਂ ਡਿੱਗਣ ਕਾਰਨ ਰਿਜ਼ੋਰਟ ਸਮੇਤ ਪੂਰਾ ਪਰਿਵਾਰ ਰੁੜ੍ਹ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Devinder Pal Singh Bhullar Rihai News : "Devinder Pal Bhullar ਦੀ ਰਿਹਾਈ ਲਈ BJP ਲੀਡਰ ਕਰ ਰਿਹਾ ਡਰਾਮਾ'

21 Oct 2025 3:10 PM

ਸਾਬਕਾ DGP ਪੁੱਤ ਦੀ ਨਵੀਂ ਵੀਡੀਓ ਆਈ ਸਾਹਮਣੇ, ਹੁਣ ਕਹਿੰਦਾ ਮੇਰਾ ਘਰਵਾਲੀ ਮੇਰਾ ਬਹੁਤ ਧਿਆਨ ਰੱਖਦੀ

21 Oct 2025 3:09 PM

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM
Advertisement