
Pune News : ਇਕੋ ਨਾਮ ਦੇ ਰੇਸਤਰਾਂ ਵਿਰੁਧ 13 ਸਾਲ ਤੋਂ ਚਲ ਰਹੀ ਸੀ ਕਾਨੂੰਨੀ ਲੜਾਈ
Pune News : ਅਮਰੀਕਾ ਦੀ ਬਰਗਰ ਕਿੰਗ ਕਾਰਪੋਰੇਸ਼ਨ ਮਹਾਰਾਸ਼ਟਰ ਦੇ ਪੁਣੇ ’ਚ ਇਸੇ ਨਾਂ ਦੇ ਇਕ ਰੇਸਤਰਾਂ ਵਿਰੁਧ 13 ਸਾਲ ਪੁਰਾਣੀ ਕਾਨੂੰਨੀ ਲੜਾਈ ਹਾਰ ਗਈ ਹੈ। ਪੁਣੇ ਦੀ ਇਕ ਜ਼ਿਲ੍ਹਾ ਅਦਾਲਤ ਨੇ ਟ੍ਰੇਡਮਾਰਕ ਦੀ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਕੰਪਨੀ ਵਲੋਂ ਦਾਇਰ ਮੁਕੱਦਮੇ ਨੂੰ ਖਾਰਜ ਕਰ ਦਿਤਾ।
ਜ਼ਿਲ੍ਹਾ ਜੱਜ ਸੁਨੀਲ ਵੇਦਪਾਠਕ ਨੇ 16 ਅਗੱਸਤ ਨੂੰ ਜਾਰੀ ਹੁਕਮ ’ਚ ਕਿਹਾ ਕਿ ਸ਼ਹਿਰ ਦਾ ਰੇਸਤਰਾਂ ਬਰਗਰ ਕਿੰਗ ਅਮਰੀਕੀ ਕੰਪਨੀ ਵਲੋਂ ਭਾਰਤ ’ਚ ਦੁਕਾਨ ਖੋਲ੍ਹਣ ਤੋਂ ਪਹਿਲਾਂ ਹੀ ਭਾਰਤ ਅੰਦਰ ’ਚ ਕੰਮ ਕਰ ਰਿਹਾ ਸੀ।
ਅਦਾਲਤ ਨੇ ਇਹ ਵੀ ਕਿਹਾ ਕਿ ਬਰਗਰ ਕਿੰਗ ਇਹ ਸਾਬਤ ਕਰਨ ’ਚ ਅਸਫਲ ਰਿਹਾ ਕਿ ਸਥਾਨਕ ਫੂਡ ਆਊਟਲੈਟ ਨੇ ਉਸ ਦੇ ਟ੍ਰੇਡਮਾਰਕ ਦੀ ਉਲੰਘਣਾ ਕੀਤੀ ਹੈ । ਅਦਾਲਤ ਨੇ ਬਰਗਰ ਕਿੰਗ ਕਾਰਪੋਰੇਸ਼ਨ ਦੇ 2011 ਦੇ ਮੁਕੱਦਮੇ ਨੂੰ ਖਾਰਜ ਕਰ ਦਿਤਾ ਜਿਸ ’ਚ ਟ੍ਰੇਡਮਾਰਕ ਉਲੰਘਣਾ, ਟ੍ਰੇਡਮਾਰਕ ਮਾਲਕੀ ਅਤੇ ਵਿੱਤੀ ਨੁਕਸਾਨ ਲਈ ਸਥਾਈ ਰੋਕ ਦੀ ਮੰਗ ਕੀਤੀ ਗਈ ਸੀ। ਪੁਣੇ ਸਥਿਤ ਬਰਗਰ ਕਿੰਗ ਫੂਡ ਜੁਆਇੰਟ ਦੇ ਮਾਲਕ ਅਨਾਹਿਤਾ ਇਰਾਨੀ ਅਤੇ ਸ਼ਾਪੂਰ ਇਰਾਨੀ ਵਿਰੁਧ ਮੁਕੱਦਮਾ ਦਾਇਰ ਕਰ ਕੇ 20 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜੋ:West Bengal News : ਮਹਿਲਾ ਡਾਕਟਰ ਦੇ ਕਤਲ ਮਾਮਲੇ 'ਚ ਹਰਭਜਨ ਸਿੰਘ ਨੇ ਰਾਜਪਾਲ ਅਤੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਅਦਾਲਤ ਨੇ ਕਿਹਾ ਕਿ ਬਰਗਰ ਕਿੰਗ ਕਾਰਪੋਰੇਸ਼ਨ ਨੇ 2014 ਵਿਚ ਅਪਣੇ ਟ੍ਰੇਡਮਾਰਕ ਬਰਗਰ ਕਿੰਗ ਦੇ ਤਹਿਤ ਭਾਰਤ ਵਿਚ ਰੇਸਤਰਾਂ ਰਾਹੀਂ ਸੇਵਾਵਾਂ ਦੀ ਪੇਸ਼ਕਸ਼ ਸ਼ੁਰੂ ਕੀਤੀ ਸੀ, ਜਦਕਿ ਸ਼ਹਿਰ ਸਥਿਤ ਰੇਸਤਰਾਂ 1991-92 ਤੋਂ ਸੇਵਾਵਾਂ ਪ੍ਰਦਾਨ ਕਰਨ ਲਈ ਟ੍ਰੇਡਮਾਰਕ ਬਰਗਰ ਕਿੰਗ ਦੀ ਵਰਤੋਂ ਕਰ ਰਿਹਾ ਸੀ। (ਪੀਟੀਆਈ)
(For more news apart from American company Burger King lost court case from Pune restaurants News in Punjabi, stay tuned to Rozana Spokesman)