
ਖੁੱਲ੍ਹੇ ਕੰਡੋਮ ਦੇ ਪੈਕੇਟ ਸਮੇਤ ਮਿਲੀਆਂ ਕਈ ਇਤਰਾਜ਼ਯੋਗ ਚੀਜ਼ਾਂ
Bhubaneswar woman catches husband in OYO : ਭੁਵਨੇਸ਼ਵਰ ਦੇ ਪਾਟੀਆ ਇਲਾਕੇ ਦੇ ਇੱਕ ਹੋਟਲ ਵਿੱਚ ਉਸ ਸਮੇਂ ਹਾਈ ਵੋਲਟੇਜ ਡਰਾਮਾ ਹੋਇਆ ,ਜਦੋਂ ਇੱਕ ਔਰਤ ਨੇ ਆਪਣੇ ਪਤੀ ਨੂੰ 2 ਕੁੜੀਆਂ ਸਮੇਤ ਰੰਗੇ ਹੱਥੀਂ ਫੜ ਲਿਆ।ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਘਟਨਾ ਤੋਂ ਬਾਅਦ ਇਨਫੋਸਿਟੀ ਪੁਲਸ ਨੇ ਪਤੀ ਅਤੇ ਦੋਵੇਂ ਲੜਕੀਆਂ ਨੂੰ ਹਿਰਾਸਤ 'ਚ ਲੈ ਲਿਆ ਹੈ।
ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਦੇ ਇੱਕ ਹੋਟਲ ਦੇ ਕਮਰੇ ਵਿੱਚ ਪਤਨੀ ਨੇ ਪਤੀ ਨੂੰ 2 ਕੁੜੀਆਂ ਨਾਲ ਰੰਗਰਲੀਆਂ ਮਨਾਉਂਦੇ ਫੜ ਲਿਆ। ਔਰਤ ਨੂੰ ਪਹਿਲਾਂ ਹੀ ਸ਼ੱਕ ਸੀ, ਜਿਸ ਕਾਰਨ ਉਹ ਪੁਲਸ ਲੈ ਕੇ ਹੋਟਲ ਪਹੁੰਚੀ ਸੀ।
ਉਥੇ ਕਾਫੀ ਦੇਰ ਤੱਕ ਹਾਈ ਵੋਲਟੇਜ ਡਰਾਮਾ ਹੋਇਆ। ਜਦੋਂ ਪੁਲਿਸ ਕਮਰੇ ਦੇ ਅੰਦਰ ਪਹੁੰਚੀ ਤਾਂ ਮੇਜ਼ 'ਤੇ ਸ਼ਰਾਬ ਦੀਆਂ ਬੋਤਲਾਂ, ਸਿਗਰਟ ਦੇ ਪੈਕਟ ਅਤੇ ਇੱਕ ਖੁੱਲ੍ਹੇ ਕੰਡੋਮ ਦੇ ਪੈਕੇਟ ਸਮੇਤ ਕਈ ਇਤਰਾਜ਼ਯੋਗ ਚੀਜ਼ਾਂ ਮਿਲੀਆਂ।
ਪਤਨੀ ਦੀ ਸ਼ਿਕਾਇਤ 'ਤੇ ਪੁਲਸ ਨੇ ਆਰੋਪੀ ਪਤੀ ਨੂੰ ਹਿਰਾਸਤ 'ਚ ਲੈ ਲਿਆ ਹੈ। ਕਮਰੇ ਵਿੱਚੋਂ ਮਿਲੀਆਂ ਦੋ ਲੜਕੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਘਟਨਾ ਦੀ ਸ਼ੁਰੂਆਤ ਉਦੋਂ ਹੋਈ ਜਦੋਂ ਪਤਨੀ ਨੂੰ ਆਪਣੇ ਪਤੀ ਦੀਆਂ ਗਤੀਵਿਧੀਆਂ 'ਤੇ ਸ਼ੱਕ ਹੋਇਆ। ਪੀੜਤ ਪਤਨੀ ਨੇ ਇਨਫੋਸਿਟੀ ਪੁਲੀਸ ਨਾਲ ਸੰਪਰਕ ਕਰਕੇ ਆਪਣੇ ਪਤੀ ਦੀਆਂ ਹਰਕਤਾਂ ਬਾਰੇ ਜਾਣਕਾਰੀ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਮਹਿਲਾ ਅਤੇ ਪੁਲਿਸ ਟੀਮ ਨੇ ਹੋਟਲ 'ਚ ਛਾਪਾ ਮਾਰਿਆ।
ਪੁਲਸ ਉਸ ਕਮਰੇ 'ਚ ਪਹੁੰਚੀ ,ਜਿੱਥੇ ਆਰੋਪੀ ਮੌਜੂਦ ਸੀ ਅਤੇ ਦਰਵਾਜ਼ਾ ਖੜਕਾਇਆ। ਉਸ ਨੇ ਕਾਫੀ ਦੇਰ ਤੱਕ ਦਰਵਾਜ਼ਾ ਨਹੀਂ ਖੋਲ੍ਹਿਆ। ਫਿਰ ਹੋਟਲ ਦੇ ਕਰਮਚਾਰੀਆਂ ਨੇ ਪੁਲਸ ਦੀ ਮਦਦ ਕੀਤੀ ਅਤੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ।
ਕਮਰੇ 'ਚੋਂ ਇਤਰਾਜ਼ਯੋਗ ਚੀਜ਼ਾਂ ਮਿਲੀਆਂ
ਜਦੋਂ ਪੁਲੀਸ ਅੰਦਰ ਪਹੁੰਚੀ ਤਾਂ ਮੁਲਜ਼ਮ ਇਤਰਾਜ਼ਯੋਗ ਹਾਲਤ ਵਿੱਚ ਮਿਲਿਆ। ਜਦੋਂ ਪੁਲਿਸ ਨੇ ਪੂਰੇ ਕਮਰੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਦੋ ਲੜਕੀਆਂ ਬਾਥਰੂਮ ਵਿੱਚ ਲੁਕੀਆਂ ਹੋਈਆਂ ਮਿਲੀਆਂ। ਮਹਿਲਾ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਬਾਹਰ ਲੈ ਗਈ। ਜਦੋਂ ਪੁਲੀਸ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਹ ਸ਼ੂਟਿੰਗ ਦੇ ਮਾਮਲੇ ਬਾਰੇ ਚਰਚਾ ਕਰਨ ਲਈ ਉਥੇ ਆਇਆ ਸੀ ਅਤੇ ਉਸ ’ਤੇ ਝੂਠੇ ਆਰੋਪ ਲਾਏ ਜਾ ਰਹੇ ਹਨ।