ਭਾਰਤ ਨੇ ਲੜਾਕੂ ਜਹਾਜ਼ ਸੁਖੋਈ ਤੋਂ ਦਾਗ਼ੀ ‘ਅਸਤਰ’ ਮਿਜ਼ਾਈਲ
Published : Sep 18, 2019, 3:05 pm IST
Updated : Sep 18, 2019, 3:05 pm IST
SHARE ARTICLE
Indian Air Force successfully flight tests air-to-air Astra missile from Sukhoi-30 MKI
Indian Air Force successfully flight tests air-to-air Astra missile from Sukhoi-30 MKI

ਭਾਰਤ ਵਿਰੋਧੀਆਂ ਨੂੰ ਆਈਆਂ ਤ੍ਰੇਲ਼ੀਆਂ

ਨਵੀਂ ਦਿੱਲੀ- ਭਾਰਤ ਵੱਲੋਂ ਲਗਾਤਾਰ ਅਪਣੀ ਫ਼ੌਜ ਨੂੰ ਮਜ਼ਬੂਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਯਤਨਾਂ ਤਹਿਤ ਹੁਣ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਯਾਨੀ ਡੀਆਰਡੀਓ ਨੇ ਸਵਦੇਸ਼ੀ ਤੌਰ ’ਤੇ ਡਿਜ਼ਾਈਨ ਕੀਤੀ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀ ਆਲ ਵੈਦਰ ‘ਅਸਤਰ’ ਮਿਜ਼ਾਈਲ ਦਾ ਸਫ਼ਲਤਾ ਪੂਰਵਕ ਪ੍ਰੀਖਣ ਕੀਤਾ। 70 ਕਿਲੋਮੀਟਰ ਤੋਂ ਵੀ ਜ਼ਿਆਦਾ ਦੂਰੀ ਤੱਕ ਮਾਰ ਕਰਨ ਵਾਲੀ ਅਸਤਰ ਮਿਜ਼ਾਈਲ ਨੂੰ ਸੁਖੋਈ-30ਐਮਕੇਆਈ ਲੜਾਕੂ ਜਹਾਜ਼ ਤੋਂ ਦਾਗ਼ਿਆ ਗਿਆ।

ਇਸ ਮਿਜ਼ਾਈਲ ਦਾ ਪ੍ਰੀਖਣ ਓਡੀਸ਼ਾ ਵਿਚ ਸਮੁੰਦਰ ਤੱਟ ਤੋਂ ਦੂਰ ਬੰਗਾਲ ਦੀ ਖਾੜੀ ਵਿਚ ਕੀਤਾ ਗਿਆ। ਰੱਖਿਆ ਮੰਤਰਾਲੇ ਅਨੁਸਾਰ ਅਸਤਰ ਮਿਜ਼ਾਈਲ ਨੇ ਅਪਣੇ ਅਸਲ ਟਾਰਗੈੱਟ ਨੂੰ ਬਹੁਤ ਹੀ ਸਟੀਕਤਾ ਨਾਲ ਫੁੰਡਿਆ। ਇਸ ਮਿਸ਼ਨ ਨੂੰ ਪਹਿਲਾਂ ਤੋਂ ਤੈਅ ਤਰੀਕਿਆਂ ਨਾਲ ਅੰਜ਼ਾਮ ਦਿੱਤਾ ਗਿਆ। ਮਿਜ਼ਾਈਲ ਨੂੰ ਰਾਡਾਰ, ਇਲੈਕਟ੍ਰੋ ਆਪਟੀਕਲ ਟ੍ਰੈਕਿੰਗ ਸੈਂਸਰਾਂ ਦੀ ਵਰਤੋਂ ਕਰਕੇ ਟ੍ਰੈਕ ਕੀਤਾ ਗਿਆ ਸੀ। ਇਹ ਮਿਜ਼ਾਈਲ ਲੰਬੀ ਦੂਰੀ ਦੇ ਨਾਲ ਨਾਲ ਛੋਟੀ ਦੂਰੀ ਦੇ ਨਿਸ਼ਾਨਿਆਂ ਸਮੇਤ ਵੱਖ-ਵੱਖ ਸ਼੍ਰੇਣੀਆਂ ਅਤੇ ਉਚਾਈ ਦੇ ਟਿਕਾਣਿਆਂ ’ਤੇ ਵੀ ਨਿਸ਼ਾਨਾ ਲਗਾਉਣ ਵਿਚ ਸਮਰੱਥ  ਹੈ।

Indian Air Force successfully flight tests air-to-air Astra missile from Sukhoi-30 MKIIndian Air Force successfully flight tests air-to-air Astra missile from Sukhoi-30 MKI

'ਅਸਤਰ’ ਅਪਣੀ ਸ਼੍ਰੇਣੀ ਦੀ ਅਜਿਹੀ ਪਹਿਲੀ ਮਿਜ਼ਾਈਲ ਹੈ, ਜਿਸ ਨੂੰ ਪੂਰੀ ਤਰ੍ਹਾਂ ਸਵਦੇਸ਼ ਵਿਚ ਹੀ ਵਿਕਸਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਲ ਇਹ ਵਿਕਾਸ ਦੇ ਐਡਵਾਂਸ ਸਟੇਜ਼ ’ਤੇ ਹੈ। ਜਾਣਕਾਰੀ ਅਨੁਸਾਰ ਡੀਆਰਡੀਓ ਅਸਤਰ ਮਿਜ਼ਾਈਲ ਦਾ ਇਕ ਨਵਾਂ ਮਾਡਲ ਵਿਕਸਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਜਿਸ ਦਾ ਦਾਇਰਾ 300 ਕਿਲੋਮੀਟਰ ਤਕ ਦਾ ਹੋਵੇਗਾ।

ਦੱਸ ਦਈਏ ਕਿ ਭਾਰਤ ਮੌਜੂਦਾ ਸਮੇਂ ਫਰੰਟਲਾਈਨ ਐਸਯੂ-30 ਲੜਾਕੂ ਜਹਾਜ਼ਾਂ ਦੇ ਬੇੜੇ ਵਿਚ ਰੂਸੀ ਏਅਰ ਟੂ ਏਅਰ ਮਿਜ਼ਾਈਲਾਂ ਦੀ ਵਰਤੋਂ ਕਰਦਾ ਹੈ ਪਰ ਭਵਿੱਖ ਵਿਚ ਇਜ਼ਰਾਈਲ ਵੱਲੋਂ ਡਿਜ਼ਾਈਨ ਕੀਤੇ ਗਏ 1-ਡਰਬੀ ਅਤੇ ਅਸਤਰ ਮਿਜ਼ਾੲਲਾਂ ਨੂੰ ਸ਼ਾਮਲ ਕਰਨ ਦੀ ਯੋਜਨਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement