
ਇਜ਼ਰਾਈਲ ਦੀ ਸਰਕਾਰੀ ‘ਇਜ਼ਰਾਈਲ ਏਅਰੋਸਪੇਸ ਇੰਡਸਟ੍ਰੀਜ਼’ (ਆਈਏਆਈ) ਨੇ ਬੁੱਧਵਾਰ ( 24 ਅਕਤੂਬਰ) ਨੂੰ ਸਮਾਚਾਰ ਏਜੰਸੀ ਰਾਇਟਰਸ ਨੂੰ ਦੱਸਿਆ ...
ਇਜ਼ਰਾਈਲ : (ਪੀਟੀਆਈ) ਇਜ਼ਰਾਈਲ ਦੀ ਸਰਕਾਰੀ ‘ਇਜ਼ਰਾਈਲ ਏਅਰੋਸਪੇਸ ਇੰਡਸਟ੍ਰੀਜ਼’ (ਆਈਏਆਈ) ਨੇ ਬੁੱਧਵਾਰ ( 24 ਅਕਤੂਬਰ) ਨੂੰ ਸਮਾਚਾਰ ਏਜੰਸੀ ਰਾਇਟਰਸ ਨੂੰ ਦੱਸਿਆ ਕਿ ਉਸ ਨੇ 77.7 ਕਰੋਡ਼ ਰੁਪਏ ਦਾ ਐਲਆਰਐਸਏਐਮ ਮਿਜ਼ਾਇਲ ਦਾ ਠੇਕਾ ਭਾਰਤ ਵਲੋਂ ਹਾਸਲ ਕੀਤਾ ਹੈ। ਇਹ ਮਿਜ਼ਾਇਲ ਭਾਰਤੀ ਨੇਵੀ ਦੇ ਸੱਤ ਜਹਾਜ਼ਾਂ ਵਿਚ ਲਗਾਈ ਜਾਣੀ ਹਨ। ਦੱਸ ਦਈਏ ਕਿ ਐਲਆਰਐਸਏਐਮ ਮਿਜ਼ਾਇਲ ਡਿਫੈਂਸ ਸਿਸਟਮ ਹੈ ਜੋ ਪਾਣੀ, ਧਰਤੀ ਅਤੇ ਹਵਾ ਵਿਚ ਭਾਰਤ ਨੂੰ ਮਿਜ਼ਾਇਲ ਹਮਲੇ ਤੋਂ ਸੁਰੱਖਿਅਤ ਰੱਖੇਗਾ।
Israel Aerospace Industries
ਇਸ ਮਿਜ਼ਾਇਲ ਲਈ ਇਜ਼ਰਾਈਲ ਏਅਰੋਸਪੇਸ ਇੰਡਸਟ੍ਰੀਜ਼ ਨੇ ਭਾਰਤ ਸਰਕਾਰ ਦੀ ਕੰਪਨੀ ਭਾਰਤ ਇਲੈਕਟ੍ਰਾਨਿਕਸ ਲਿਮਟਿਡ (BHEL) ਦੇ ਨਾਲ ਕਰਾਰ ਕੀਤਾ ਹੈ। ਭੇਲ ਹੀ ਇਸ ਪ੍ਰੋਜੈਕਟ ਦੀ ਮੁੱਖ ਕੰਪਨੀ ਹੋਵੇਗੀ। ਐਲਆਰਐਸਏਐਮ, ਬਰਾਕ - 8 ਮਿਜ਼ਾਇਲ ਦੇ ਕੁਨਬੇ ਦਾ ਹਿੱਸਾ ਹੈ। ਇਸ ਮਿਜ਼ਾਇਲ ਸਿਸਟਮ ਦਾ ਇਸਤੇਮਾਲ ਇਜ਼ਰਾਈਲ ਦੀ ਨੇਵੀ ਤੋਂ ਇਲਾਵਾ ਭਾਰਤੀ ਨੇਵੀ, ਏਅਰ ਫੋਰਸ ਅਤੇ ਫੌਜ ਕਰ ਰਹੀ ਹੈ। ਆਈਏਆਈ ਦੇ ਮੁਤਾਬਕ, ਇਸ ਡੀਲ ਦੇ ਨਾਲ ਹੀ ਬਰਾਕ 8 ਦੀ ਵਿਕਰੀ ਦੀ ਗਿਣਤੀ ਬੀਤੇ ਕੁੱਝ ਸਾਲਾਂ 'ਚ ਹੀ ਵਧ ਕੇ 4300 ਕਰੋਡ਼ ਰੁਪਏ ਤੱਕ ਪਹੁੰਚ ਗਿਆ ਹੈ।
Nimrod Sheffer
ਆਈਏਆਈ ਦੇ ਸੀਈਓ ਨਿਮਰੋਡ ਸ਼ੇਫਰ ਨੇ ਕਿਹਾ, 'ਆਈਏਆਈ ਦੀ ਭਾਰਤ ਦੇ ਨਾਲ ਸਾਝੇਦਾਰੀ ਕਾਫ਼ੀ ਪੁਰਾਣੀ ਹੈ। ਹੁਣ ਅਸੀਂ ਸਾਂਝਾ ਸਿਸਟਮ ਬਣਾਉਣ ਕਰਨ ਅਤੇ ਉਸ ਦੇ ਪ੍ਰੋਡਕਸ਼ਨ ਵੱਲ ਵੱਧ ਰਹੇ ਹਾਂ। ਭਾਰਤ ਆਈਏਆਈ ਲਈ ਵੱਡਾ ਬਾਜ਼ਾਰ ਹੈ ਅਤੇ ਅਸੀਂ ਮੁਕਾਬਲੇ ਦੇ ਨਜ਼ਰੀਏ ਨਾਲ ਵੀ ਭਾਰਤ ਵਿਚ ਅਪਣੀ ਹਾਲਤ ਨੂੰ ਹੋਰ ਮਜਬੂਤ ਕਰਨ ਦੀ ਯੋਜਨਾ ਬਣਾ ਰਹੇ ਹਨ।”
ਇਜ਼ਰਾਈਲ ਅਤੇ ਭਾਰਤ ਦੇ ਨੇਤਾ ਦੋਨਾਂ ਦੇਸ਼ਾਂ 'ਚ ਰਿਸ਼ਤਿਆਂ ਨੂੰ ਹੋਰ ਮਜਬੂਤ ਕਰਨਾ ਚਾਹੁੰਦੇ ਹਨ। ਦੋਨਾਂ ਦੇਸ਼ ਲਗਾਤਾਰ ਖੇਤੀਬਾੜੀ ਅਤੇ ਆਧੁਨਿਕ ਤਕਨੀਕੀ ਦੇ ਖੇਤਰ ਵਿਚ ਅਪਣਾ ਸਹਿਯੋਗ ਲਗਾਤਾਰ ਵਧਾ ਰਹੇ ਹਨ। ਇਜ਼ਰਾਈਲ ਭਾਰਤ ਲਈ ਹਥਿਆਰਾਂ ਦਾ ਵੱਡਾ ਸਪਲਾਇਰ ਬਣ ਕੇ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਭਾਰਤ ਅਮਰੀਕਾ ਅਤੇ ਪੁਰਾਣੇ ਦੋਸਤ ਰੂਸ ਤੋਂ ਵੀ ਹਥਿਆਰ ਖਰੀਰਦਾ ਆਇਆ ਹੈ।