
ਰਣਇੰਦਰ ਹੁਣ 2021 ਤੋਂ 2025 ਤਕ 4 ਸਾਲਾਂ ਲਈ ਇਸ ਅਹੁਦੇ 'ਤੇ ਰਹਿਣਗੇ।
ਨਵੀਂ ਦਿੱਲੀ: ਰਣਇੰਦਰ ਸਿੰਘ (Raninder Singh) ਨੂੰ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ਼ ਇੰਡੀਆ (NRAI) ਦਾ ਮੁੜ ਪ੍ਰਧਾਨ (President) ਚੁਣਿਆ ਗਿਆ ਹੈ। ਰਣਇੰਦਰ ਚੌਥੀ ਵਾਰ ਇਸ ਅਹੁਦੇ ਨੂੰ ਸੰਭਾਲ ਰਹੇ ਹਨ। ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਵਿਚ ਬਸਪਾ ਦੇ ਸੰਸਦ ਮੈਂਬਰ ਸ਼ਿਆਮ ਸਿੰਘ ਯਾਦਵ ਨੂੰ 56-3 ਨਾਲ ਹਰਾਇਆ। ਰਣਇੰਦਰ ਹੁਣ 2021 ਤੋਂ 2025 ਤਕ 4 ਸਾਲਾਂ ਲਈ ਇਸ ਅਹੁਦੇ 'ਤੇ ਰਹਿਣਗੇ।
ਇਹ ਵੀ ਪੜ੍ਹੋ: ਹਾਈਕਮਾਨ 'ਤੇ ਛੱਡਿਆ ਨਵਾਂ ਮੁੱਖ ਮੰਤਰੀ ਬਣਾਉਣ ਦਾ ਫੈਸਲਾ: ਹਰੀਸ਼ ਰਾਵਤ
Raninder Singh
ਮੋਹਾਲੀ (Mohali) ਵਿਚ ਹੋਈਆਂ ਚੋਣਾਂ ਵਿਚ ਕੰਵਰ ਸੁਲਤਾਨ ਸਿੰਘ, ਡੀਵੀ ਸੀਤਾਰਾਮਾ ਰਾਓ ਨੂੰ ਹਰਾ ਕੇ ਨਵੇਂ ਜਨਰਲ ਸਕੱਤਰ ਬਣੇ ਜਦੋਂ ਕਿ ਰਣਦੀਪ ਮਾਨ ਖਜ਼ਾਨਚੀ ਬਣੇ। ਦੱਸਣਯੋਗ ਹੈ 53 ਸੂਬੇ ਐਸੋਸੀਏਸ਼ਨਾਂ ਰਾਸ਼ਟਰੀ ਰਾਈਫਲ ਫੈਡਰੇਸ਼ਨ ਦੇ ਅਧੀਨ ਆਉਂਦੀਆਂ ਹਨ। ਇਸ ਦੇ ਤਹਿਤ, ਰਾਸ਼ਟਰੀ, ਸੂਬਾ, ਜ਼ਿਲ੍ਹਾ ਅਤੇ ਕਲੱਬ ਪੱਧਰ ਤੇ ਨਿਯਮਤ ਤੌਰ ਤੇ ਟੂਰਨਾਮੈਂਟ ਆਯੋਜਿਤ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ: ਅਸਤੀਫ਼ੇ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ- 'ਨਵਜੋਤ ਸਿੱਧੂ ਨੂੰ ਬਤੌਰ CM ਨਹੀਂ ਕਰਾਂਗਾ ਸਵੀਕਾਰ'
Captain Amarinder Singh
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇੲਇੇ ਕਿ ਰਣਇੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੇ ਪੁੱਤਰ ਹਨ ਅਤੇ ਅੱਜ ਕੈਪਟਨ ਨੇ ਅਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ (Resign) ਦੇ ਦਿੱਤਾ ਹੈ। ਰਾਜਪਾਲ (Governor) ਨੂੰ ਆਪਣਾ ਅਸਤੀਫ਼ਾ ਸੌਂਪਣ ਸਮੇਂ ਕੈਪਟਨ ਅਮਰਿੰਦਰ ਸਿੰਘ ਨਾਲ ਉਨ੍ਹਾਂ ਦੀ ਪਤਨੀ ਪ੍ਰਨੀਤ ਕੌਰ ਅਤੇ ਪੁੱਤਰ ਰਣਇੰਦਰ ਸਿੰਘ ਵੀ ਮੌਜੂਦ ਸਨ।