
ਗੁਰਬਾਣੀ ਦਾ ਪਾਠ ਅਤੇ ਗੁਰਮੁਖੀ ਵਿਚ ਲਿਖੇ ਕੁਝ ਸ਼ਬਦ ਨੂੰ ਪੜ੍ਹਨ ਲਈ ਕਿਹਾ ਗਿਆ ਜਿਸ ਵਿਚ ਸਿਰਸਾ ਫੇਲ੍ਹ ਹੋ ਗਏ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਡਾਇਰੈਕਟਰੇਟ ਦੇ ਦੁਆਰਾ ਆਯੋਜਿਤ ਗੁਰਬਾਣੀ ਅਤੇ ਗੁਰਮੁਖੀ ਦੀ ਪ੍ਰੀਖਿਆ ਵਿਚ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਫੇਲ੍ਹ ਹੋ ਗਏ। ਜਾਣਕਾਰੀ ਅਨੁਸਾਰ ਦਾਖ਼ਲ ਯਾਚਕਾਂ ਦੀ ਸੁਣਵਾਈ ਕਰਦੇ ਹੋਏ ਮਾਣਯੋਗ ਕੋਰਟ ਨੇ ਕਮੇਟੀ ਪ੍ਰਧਾਨ ਦੀ ਮੁੱਢਲੀ ਧਾਰਮਿਕ ਪ੍ਰੀਖਿਆ ਲੈਣ ਦਾ ਆਦੇਸ਼ ਦਿੱਤਾ ਸੀ। ਜਿਸ ਵਿਚ ਸਿੱਖੀ ਨਾਲ ਜੁੜੇ ਮੁੱਢਲੇ ਸਵਾਲਾਂ ਦਾ ਜਵਾਬ ਦੇਣਾ ਸੀ। ਸੂਤਰਾਂ ਅਨੁਸਾਰ ਡਾਇਰੈਕਟਰੇਟ ਨੇ ਸਾਬਕਾ ਵਿਧਾਇਕ ਤੋਂ ਗੁਰਬਾਣੀ ਦਾ ਪਾਠ ਅਤੇ ਗੁਰਮੁਖੀ ਵਿਚ ਲਿਖੇ ਕੁਝ ਸ਼ਬਦ ਨੂੰ ਪੜ੍ਹਨ ਲਈ ਕਿਹਾ। ਜਿਸ ਵਿਚ ਸਿਰਸਾ ਫੇਲ੍ਹ ਹੋ ਗਏ ਇਸ ਦੀ ਲਾਈਵ ਵੀਡੀਓ ਰਿਕਾਰਡ ਵੀ ਕੀਤੀ ਗਈ।
Harvinder Singh sarna
ਇਸ ਮਾਮਲੇ ਵਿਚ ਪਟਨਾ ਸਾਹਿਬ ਦੇ ਸਾਬਕਾ ਪ੍ਰਧਾਨ ਤੇ ਡੀਐਸਜੀਐਮਸੀ ਦੇ ਮੌਜੂਦਾ ਮੈਂਬਰ ਹਰਵਿੰਦਰ ਸਿੰਘ ਸਰਨਾ ਨੇ ਆਪਣਾ ਰੁਖ ਸਾਫ ਕਰਦੇ ਹੋਏ ਸਿਰਸਾ ਦੇ ਨਿਸ਼ਕਾਸਨ ਦੀ ਮੰਗ ਕੀਤੀ, ਉਹਨਾਂ ਕਿਹਾ ਕਿ ਸਿੱਖ ਸੰਗਤ ਨੂੰ ਪਿਛਲੇ ਅੱਠ ਸਾਲਾਂ ਤੋਂ ਵੱਡਾ ਧੋਖਾ ਮਿਲਿਆ ਹੈ। ਜੇਕਰ ਪੰਥ ਦੇ ਨੁਮਾਇੰਦਿਆਂ ਨੂੰ ਸਿੱਖੀ ਦਾ ਹੀ ਮੁੱਢਲਾ ਗਿਆਨ ਨਹੀਂ ਹੈ ਤਾਂ ਕੁਰਸੀ ਉੱਤੇ ਬੈਠਣ ਦਾ ਕੀ ਹੱਕ ਹੈ? ਬਾਦਲਾਂ ਦੇ ਰਾਜ ਵਿਚ ਸਾਡੀ ਸਿੱਖੀ ਦਾ ਸਤਰ ਦੇਖੋ ਕਿੱਥੇ ਜਾ ਚੁੱਕਿਆ ਹੈ। ਮੈਂ ਰਾਜਨੀਤੀ ਤੋਂ ਉੱਤੇ ਉੱਠ ਕੇ ਇਹ ਗੱਲਾਂ ਦੱਸ ਰਿਹਾ ਹਾਂ। ਅੱਜ ਦੀ ਘਟਨਾ ਨੇ ਸਾਨੂੰ ਹਿਲਾ ਕੇ ਰੱਖ ਦਿੱਤਾ ਹੈ।
DSGPC
ਇਸ ਤਰ੍ਹਾਂ ਦੇ ਬਹਿਰੂਪੀਆ ਨੂੰ ਤਤਕਾਲ ਬਰਖਾਸਤ ਕਰ ਦੇਣਾ ਚਾਹੀਦਾ ਹੈ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਨੇ ਡੀਐੱਸਜੀਐੱਮਸੀ ਦੇ ਮਾੜੇ ਪ੍ਰਬੰਧਾਂ ਦੇ ਲਈ ਸਿਰਸਾ ਨੂੰ ਦੋਸ਼ੀ ਠਹਿਰਾਇਆ। ਫਰਜ਼ੀ ਵਿਅਕਤੀਆਂ ਜਿਨ੍ਹਾਂ ਦਾ ਪੰਥ ਨਾਲ ਕੋਈ ਵਾਸਤਾ ਨਹੀਂ ਉਨ੍ਹਾਂ ਤੋਂ ਸੰਗਤ ਕੀ ਉਮੀਦ ਕਰ ਸਕਦੀ ਹੈ? ਫਰਜ਼ੀ ਵਿਅਕਤੀ, ਫਰਜ਼ੀ ਹਸਪਤਾਲ ਦਾ ਨਿਰਮਾਣ ਕਰਦਾ ਹੈ। ਫਰਜ਼ੀ ਕੋਵਿਡ ਸੈਂਟਰ ਦਾ ਨਿਰਮਾਣ ਕਰਦਾ ਹੈ। ਫਰਜ਼ੀ ਡਾਕਟਰਾਂ ਨੂੰ ਵੀ ਰੱਖਦਾ ਹੈ। ਫਰਜ਼ੀ ਧਾਰਮਿਕ ਕਾਰਜਾਂ ਨੂੰ ਕਰਵਾਉਂਦਾ ਹੈ। ਫਰਜ਼ੀ ਸੰਸਥਾਨ ਬਿਠਾਉਂਦਾ ਹੈ।
manjider sirsa
ਫਰਜ਼ੀ ਵਾਅਦੇ ਕਰਦਾ ਹੈ। ਫਰਜ਼ੀ ਸੇਵਾ ਕਰਦਾ ਹੈ। ਬਾਦਲਾਂ ਦੇ ਗੁੰਡਿਆਂ ਤੋਂ ਕੀ ਉਮੀਦ ਕਰ ਸਕਦੇ ਹਾਂ? ਜਾਣਕਾਰੀ ਅਨੁਸਾਰ ਹਾਲ ਹੀ ਵਿਚ ਹੋਈਆਂ ਡੀਐਸਜੀਐਮਸੀ ਚੋਣਾਂ ਵਿਚ ਸਰਨਾ ਨੇ ਮਨਜਿੰਦਰ ਸਿੰਘ ਸਿਰਸਾ ਨੂੰ ਪੰਜਾਬੀ ਬਾਗ ਸੀਟ ਵਿਚ ਤਕਰੀਬਨ 20% ਮਾਰਜਨ ਨਾਲ ਕਰਾਰੀ ਹਾਰ ਦਿੱਤੀ ਤੇ ਸਿੱਖ ਜਗਤ ਨੂੰ ਚੌਂਕਾ ਦਿੱਤਾ। ਉਸ ਤੋਂ ਤੁਰੰਤ ਬਾਅਦ ਅਕਾਲੀ ਦਲ ਦੇ ਪ੍ਰਧਾਨ ਮਨਜਿੰਦਰ ਸਿਰਸਾ ਨੇ ਐੱਸਜੀਪੀਸੀ ਦੇ ਰੈਫਰੈਂਸ ਦੇ ਆਧਾਰ ਉੱਤੇ ਬੈਕਡੋਰ ਐਂਟਰੀ ਕੀਤੀ ਸੀ। ਪਰ ਇੱਕ ਵਾਰ ਫਿਰ ਧਾਰਮਿਕ ਪ੍ਰੀਖਿਆ ਵਿਚ ਅਸਫਲ ਹੋਣ ਤੋਂ ਬਾਅਦ ਸਿਰਸਾ ਦੀ ਡੀਐੱਸਜੀਐੱਮਸੀ ਮੈਂਬਰਸ਼ਿਪ ਖ਼ਤਰੇ ਵਿੱਚ ਆਉਣ ਲੱਗੀ ਹੈ।