
BJP ਦੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸਵਾਮੀ ਨੇ ਦੇਸ਼ ਦੀ ਆਰਥਿਕਤਾ ਨੂੰ ਲੈ ਕੇ ਮੋਦੀ ਸਰਕਾਰ ’ਤੇ ਤੰਜ਼ ਕੱਸਿਆ
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ (BJP) ਦੇ ਰਾਜ ਸਭਾ ਮੈਂਬਰ ਅਤੇ ਸੀਨੀਅਰ ਨੇਤਾ ਸੁਬਰਾਮਨੀਅਮ ਸਵਾਮੀ (Subramanian Swamy) ਅਕਸਰ ਮੋਦੀ ਸਰਕਾਰ ’ਤੇ ਹਮਲਾ ਬੋਲਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਦੇਸ਼ ਦੀ ਆਰਥਿਕਤਾ (Economic crisis) ਬਾਰੇ ਇਕ ਟਵੀਟ ਕੀਤਾ ਅਤੇ ਤੰਜ਼ ਕੱਸਦੇ ਹੋਏ ਕਿਹਾ ਕਿ ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ, ਪਿਲਾਇਆ ਨਹੀਂ ਜਾ ਸਕਦਾ।
ਇਹ ਵੀ ਪੜ੍ਹੋ: ਹਾਈਕਮਾਨ ਨੇ ਮੰਗਿਆ ਕੈਪਟਨ ਅਮਰਿੰਦਰ ਤੋਂ ਅਸਤੀਫ਼ਾ: ਸੂਤਰ
Subramanian Swamy
ਭਾਜਪਾ ਸੰਸਦ ਮੈਂਬਰ (BJP MP) ਨੇ ਟਵੀਟ ਵਿਚ ਲਿਖਿਆ, “ਅੱਜਕੱਲ੍ਹ ਮੈਨੂੰ ਦੁਕਾਨਦਾਰਾਂ ਦੇ ਵੀ ਫੋਨ ਆ ਰਹੇ ਹਨ ਕਿ ਉਹ ਮੋਦੀ ਨੂੰ ਸੁਝਾਅ ਦੇਣ ਕਿ ਮੌਜੂਦਾ ਆਰਥਿਕ ਸੰਕਟ ਵਿਚੋਂ ਕਿਵੇਂ ਨਿਕਲਿਆ ਜਾਵੇ। ਮੈਂ ਉਨ੍ਹਾਂ ਨੂੰ ਕਿਹਾ ਕਿ ਘੋੜੇ ਨੂੰ ਪਾਣੀ ਤੱਕ ਲਿਜਾਇਆ ਜਾ ਸਕਦਾ ਹੈ, ਪਿਲਾਇਆ ਨਹੀਂ ਜਾ ਸਕਦਾ। ਮੈਂ ਮੋਦੀ (PM Narendra Modi) ਨੂੰ ਅਰਥ ਵਿਵਸਥਾ ਨੂੰ ਠੀਕ ਕਰਨ ਦੇ ਲਈ 12 ਪੱਤਰ ਲਿਖੇ ਹਨ, ਪਰ ਇਸ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।”
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦਾ ਪੀਐੱਮ ਮੋਦੀ 'ਤੇ ਵਾਰ, 'ਬਾਕੀ ਦਿਨ ਵੀ ਲੱਗ ਸਕਦੀ ਹੈ 2.1 ਕਰੋੜ ਵੈਕਸੀਨ'
Nowadays I get phone calls even from shop keepers asking me to suggest to Modi how to get out the current economic mess. I told them a horse can be taken to water but how to make it drink? I have written 12 letters to Modi on how to fix the economy but only acknowledged no action
— Subramanian Swamy (@Swamy39) September 18, 2021
ਉਨ੍ਹਾਂ ਦੇ ਇਸ ਟਵੀਟ ਨੂੰ ਲੈ ਕੇ ਯੂਜ਼ਰਸ (Twitter Users) ਵੀ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, “ਤੁਹਾਡਾ ਨੰਬਰ ਦੁਕਾਨਦਾਰਾਂ ਦੇ ਕੋਲ ਹੈ? ਅਤੇ ਉਹ ਤੁਹਾਨੂੰ ਸੁਝਾਅ ਵੀ ਦੇ ਰਹੇ ਹਨ?” ਇਸ ਦੇ ਜਵਾਬ ਵਿਚ ਸਵਾਮੀ ਨੇ ਲਿਖਿਆ, "ਮੇਰਾ ਫ਼ੋਨ ਨੰਬਰ ਭਾਜਪਾ ਦੀ ਵੈਬਸਾਈਟ ਅਤੇ ਰਾਜ ਸਭਾ ਮੈਂਬਰਾਂ ਦੀ ਕਿਤਾਬ ਵਿਚ ਹੈ।”
ਇਹ ਵੀ ਪੜ੍ਹੋ: ਅਟਾਰੀ ਬਾਰਡਰ 'ਤੇ ਅੱਜ ਤੋਂ ਰੀਟਰੀਟ ਸੈਰੇਮਨੀ ਦੇਖ ਸਕਣਗੇ ਸੈਲਾਨੀ, 300 ਲੋਕਾਂ ਨੂੰ ਮਿਲੇਗੀ ਮਨਜ਼ੂਰੀ
PM MODI
ਇਹ ਵੀ ਪੜ੍ਹੋ: ਭਾਜਪਾ ਸਰਕਾਰ ਦੀਆਂ ਗਲਤ ਨੀਤੀਆਂ ਨੇ ਹਰਿਆਣਾ ਨੂੰ ਬਣਾਇਆ ਅਪਰਾਧ ਕੇਂਦਰ : ਸੁਰਜੇਵਾਲਾ
ਤੁਹਾਨੂੰ ਦੱਸ ਦੇਈਏ ਕਿ ਪੀਐਮ ਮੋਦੀ ਦੇ 71 ਵੇਂ ਜਨਮਦਿਨ (PM Modi's Birthday) ਦੇ ਮੌਕੇ ਸੁਬਰਾਮਨੀਅਮ ਸਵਾਮੀ ਨੇ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਇਕ ਪੱਤਰ ਲਿਖਿਆ ਸੀ। ਲਿਖੀ ਚਿੱਠੀ 'ਚ ਉਨ੍ਹਾਂ ਨੇ ਕਿਹਾ, “ਜਿੱਥੇ ਕਿਤੇ ਵੀ ਰਾਸ਼ਟਰ ਦੀ ਗੱਲ ਹੋਵੇ, ਮੈਂ ਹਮੇਸ਼ਾ ਤੁਹਾਡੇ ਨਾਲ ਖੜ੍ਹਾ ਰਹਾਂਗਾ।” ਉਨ੍ਹਾਂ ਲਿਖਿਆ, “ਤੁਹਾਡੇ ਜਨਮਦਿਨ ਮੌਕੇ, ਮੈਂ ਤੁਹਾਡੇ ਸਿਹਤਮੰਦ ਜੀਵਨ ਅਤੇ ਆਉਣ ਵਾਲੇ ਸਾਲਾਂ ਵਿਚ ਰਾਸ਼ਟਰ ਦੀ ਸੇਵਾ ਕਰਦੇ ਰਹਿਣ ਦੀ ਕਾਮਨਾ ਕਰਦਾ ਹਾਂ। ਮੈਂ ਭਰੋਸਾ ਦਿਵਾਉਂਦਾ ਹਾਂ ਕਿ ਜਿੱਥੇ ਵੀ ਰਾਸ਼ਟਰ ਨੂੰ ਲੋੜ ਹੋਵੇਗੀ ਮੈਂ ਤੁਹਾਡੇ ਨਾਲ ਖੜ੍ਹਾ ਰਹਾਂਗਾ।”