
ਕੋਰੋਨਾ ਕਾਲ ਦੌਰਾਨ ਅਟਾਰੀ ਵਾਹਗਾ ਸਰਹੱਦ (Wagah-Attari border ceremony) ’ਤੇ ਬੰਦ ਹੋਈ ਰੀਟਰੀਟ ਸੈਰੇਮਨੀ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ (ਸਰਵਣ ਸਿੰਘ ਰੰਧਾਵਾ): ਕੋਰੋਨਾ ਕਾਲ ਦੌਰਾਨ ਅਟਾਰੀ ਵਾਹਗਾ ਸਰਹੱਦ (Wagah-Attari border ceremony) ’ਤੇ ਬੰਦ ਹੋਈ ਰੀਟਰੀਟ ਸੈਰੇਮਨੀ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਖ਼ਬਰ ਤੋਂ ਬਾਅਦ ਸੈਲਾਨੀਆਂ ਵਿਚ ਖੁਸ਼ੀ ਦੀ ਲਹਿਰ ਹੈ। ਇਸ ਰੀਟਰੀਟ ਸੈਰੇਮਨੀ ਨੂੰ ਦੇਖਣ ਲਈ ਪ੍ਰਸ਼ਾਸਨ ਵੱਲੋਂ ਸੈਲਾਨੀਆਂ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
BSF resumes public viewing of Beating Retreat ceremony at Attari border
ਹੋਰ ਪੜ੍ਹੋ: ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਮੁਹੰਮਦ ਮੁਸਤਫਾ ਦਾ ਬਿਆਨ, ਕਿਹਾ ਚੰਗਾ ਆਗੂ ਚੁਣਨ ਦਾ ਮੌਕਾ
ਇਸ ਮੌਕੇ ਕੋਰੋਨਾ ਨਿਯਮਾਂ (Covid 19 Protocol) ਦੀ ਪੂਰੀ ਤਰ੍ਹਾਂ ਨਾਲ ਪਾਲਣਾ ਹੋਵੇਗੀ। ਫਿਲਹਾਲ ਸਿਰਫ 300 ਸੈਲਾਨੀਆਂ ਨੂੰ ਰੀਟਰੀਟ ਸੈਰੇਮਨੀ (Beating Retreat ceremony at Attari border) ਦੇਖਣ ਦੀ ਇਜਾਜ਼ਤ ਦਿੱਤੀ ਗਈ ਹੈ। ਭਵਿੱਖ ਵਿਚ ਇਸ ਗਿਣਤੀ ਨੂੰ ਵਧਾਇਆ ਜਾ ਸਕਦਾ ਹੈ।
BSF resumes public viewing of Beating Retreat ceremony at Attari border
ਹੋਰ ਪੜ੍ਹੋ: ਕਾਬੁਲ ਡਰੋਨ ਹਮਲੇ ਨੂੰ ਅਮਰੀਕਾ ਨੇ ਦੱਸਿਆ ਵੱਡੀ ਭੁੱਲ, ਹਮਲੇ ਵਿਚ ਮਾਰੇ ਗਏ ਨਿਰਦੋਸ਼ ਲੋਕ
ਇਸ ਤੋਂ ਇਲਾਵਾ ਸਮਾਜਿਕ ਦੂਰੀ ਦਾ ਵਿਸ਼ੇਸ਼ ਤੌਰ ’ਤੇ ਖਿਆਲ ਰੱਖਣਾ ਲਾਜ਼ਮੀ ਹੈ। ਸੈਲਾਨੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਟਾਰੀ ਵਾਹਗਾ ਸਰਹੱਦ (Wagah-Attari border) ’ਤੇ ਮੁੜ ਸੈਰੇਮਨੀ ਸ਼ੁਰੂ ਹੋਣ ਨਾਲ ਅਸੀਂ ਬੇਹੱਦ ਖੁਸ਼ ਹਾਂ।
BSF resumes public viewing of Beating Retreat ceremony at Attari border
ਹੋਰ ਪੜ੍ਹੋ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਦਾ ਮਾਮਲਾ: ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਕਾਰਨ ਵਾਪਰੀ ਘਟਨਾ!
ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿਚ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਆਉਂਦੇ ਹਨ, ਜਿਨ੍ਹਾਂ ਵਿਚ ਰੀਟਰੀਟ ਸੈਰੇਮਨੀ ਦੇਖਣ ਦੀ ਵਿਸ਼ੇਸ਼ ਖਿੱਚ ਹੁੰਦੀ ਹੈ। ਰੀਟਰੀਟ ਸੈਰੇਮਨੀ ਦੇ ਦੁਬਾਰਾ ਸ਼ੁਰੂ ਹੋਣ ਨਾਲ ਸਾਰੇ ਸੈਲਾਨੀਆਂ ਅਤੇ ਦੁਕਾਨਦਾਰਾਂ ਵਿਚ ਖੁਸ਼ੀ ਦੀ ਲਹਿਰ ਹੈ।