
ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਦਿੱਤੀ ਜਾਣਕਾਰੀ
Second Monkeypox case confirmed : ਦੇਸ਼ 'ਚ ਮੌਕੀਪੌਕਸ ਦਾ ਦੂਜਾ ਮਾਮਲਾ ਸਾਹਮਣੇ ਆਇਆ ਹੈ। ਕੇਰਲ ਸਰਕਾਰ ਨੇ ਬੁੱਧਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਹਾਲ ਹੀ ਵਿੱਚ ਸੰਯੁਕਤ ਅਰਬ ਅਮੀਰਾਤ (UAE) ਤੋਂ ਪਰਤਿਆ ਇੱਕ 38 ਸਾਲਾ ਵਿਅਕਤੀ ਇਸ ਸੰਕਰਮਣ ਨਾਲ ਸੰਕਰਮਿਤ ਪਾਇਆ ਗਿਆ ਹੈ।
ਰਾਜ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਕਿਹਾ ਕਿ ਮਲਪੁਰਮ ਦੇ 38 ਸਾਲਾ ਵਿਅਕਤੀ ਦਾ ਸੰਯੁਕਤ ਅਰਬ ਅਮੀਰਾਤ ਤੋਂ ਪਰਤਣ ਤੋਂ ਬਾਅਦ ਟੈਸਟ ਕੀਤਾ ਗਿਆ ਸੀ ,ਜੋ ਪੌਜੇਟਿਵ ਆਇਆ ਹੈ। ਫੇਸਬੁੱਕ 'ਤੇ ਇੱਕ ਪੋਸਟ ਵਿੱਚ ਜਾਰਜ ਨੇ ਲੋਕਾਂ ਨੂੰ ਇਲਾਜ ਕਰਵਾਉਣ ਅਤੇ ਉਨ੍ਹਾਂ ਨੂੰ ਬਿਮਾਰੀ ਨਾਲ ਸਬੰਧਤ ਕੋਈ ਲੱਛਣ ਦਿਖਾਈ ਦੇਣ 'ਤੇ ਸਿਹਤ ਵਿਭਾਗ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ। ਸਿਹਤ ਮੰਤਰੀ ਜਾਰਜ ਨੇ ਕਿਹਾ ਕਿ ਮੌਕੀਪੌਕਸ ਮਰੀਜ਼ ਨੂੰ ਅਲੱਗ ਰੱਖਿਆ ਗਿਆ ਹੈ ਅਤੇ ਮੈਡੀਕਲ ਪ੍ਰੋਟੋਕੋਲ ਅਨੁਸਾਰ ਇਲਾਜ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ 9 ਦਿਨ ਪਹਿਲਾਂ ਦੇਸ਼ 'ਚ ਮੌਕੀਪੌਕਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਸੀ। ਪੀੜਤ ਸ਼ਖਸ ਨੇ ਦੱਖਣੀ ਅਫਰੀਕਾ ਦੀ ਯਾਤਰਾ ਕੀਤੀ ਸੀ। ਇਹ ਮਾਮਲਾ ਰਾਸ਼ਟਰੀ ਰਾਜਧਾਨੀ ਵਿੱਚ ਸਾਹਮਣੇ ਆਇਆ ਸੀ, ਜਿੱਥੇ ਹਰਿਆਣਾ ਦੇ ਹਿਸਾਰ ਦੇ ਇੱਕ 26 ਸਾਲਾ ਵਿਅਕਤੀ 'ਚ ਵਾਇਰਸ ਦੀ ਪੁਸ਼ਟੀ ਹੋਈ ਸੀ ਅਤੇ ਉਸਨੂੰ ਦਿੱਲੀ ਦੇ ਐਲਐਨਜੇਪੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ ਦਿਨੀਂ ਇਸ ਨੂੰ ਇੱਕ ਅਲੱਗ-ਥਲੱਗ ਕੇਸ ਦੱਸਿਆ ਸੀ, ਜੋ ਜੁਲਾਈ 2022 ਤੋਂ ਪਹਿਲਾਂ ਭਾਰਤ ਵਿੱਚ ਪਹਿਲਾਂ ਦਰਜ ਕੀਤੇ ਗਏ 30 ਮਾਮਲਿਆਂ ਦੀ ਤਰ੍ਹਾਂ ਸੀ ਅਤੇ ਕਿਹਾ ਕਿ ਇਹ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਰਿਪੋਰਟ ਕੀਤੀ ਗਈ ਮੌਜੂਦਾ ਜਨਤਕ ਸਿਹਤ ਐਮਰਜੈਂਸੀ ਦਾ ਹਿੱਸਾ ਨਹੀਂ ਸੀ, ਜੋ Mpox ਦੇ ਕਲੇਡ ਇੱਕ ਦੇ ਬਾਰੇ 'ਚ ਹੈ। ਹਿਸਾਰ ਦੇ ਇੱਕ 26 ਸਾਲਾ ਵਿਅਕਤੀ ਨੂੰ ਪੱਛਮੀ ਅਫ਼ਰੀਕੀ ਕਲੇਡ -2 ਦੇ ਮੌਕੀਪੌਕਸ ਵਾਇਰਸ ਲਈ ਸਕਾਰਾਤਮਕ ਪਾਇਆ ਗਿਆ ਸੀ।