
ਉਨ੍ਹਾਂ ਟਵਿਟਰ 'ਤੇ ਕਾਰਟੂਨ ਸ਼ਾਂਝਾ ਕਰਦਿਆਂ ਕਿਹਾ, 'ਨਰੇਂਦਰ ਮੋਦੀ ਦੇਸ਼ ਦੇ ਜਨਤਕ ਅਦਾਰਿਆਂ ਨੂੰ ਸੂਟ ਬੂਟ ਵਾਲੇ ਮਿੱਤਰਾਂ ਨਾਲ ਮਿਲ ....
ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ 'ਸੂਟ ਬੂਟ ਵਾਲੇ ਮਿੱਤਰਾਂ' ਨਾਲ ਮਿਲ ਕੇ ਦੇਸ਼ ਦੇ ਜਨਤਕ ਅਦਾਰਿਆਂ ਦੀ ਬਾਂਦਰ ਵੰਡ ਕਰ ਰਹੇ ਹਨ। ਉਨ੍ਹਾਂ ਟਵਿਟਰ 'ਤੇ ਕਾਰਟੂਨ ਸ਼ਾਂਝਾ ਕਰਦਿਆਂ ਕਿਹਾ, 'ਨਰੇਂਦਰ ਮੋਦੀ ਦੇਸ਼ ਦੇ ਜਨਤਕ ਅਦਾਰਿਆਂ ਨੂੰ ਸੂਟ ਬੂਟ ਵਾਲੇ ਮਿੱਤਰਾਂ ਨਾਲ ਮਿਲ ਕੇ ਬਾਂਦਰ ਵੰਡ ਕਰ ਰਹੇ ਹਨ ਜਿਨ੍ਹਾਂ ਨੂੰ ਦੇਸ਼ ਨੇ ਸਾਲਾਂ ਦੀ ਮਿਹਨਤ ਮਗਰੋਂ ਖੜਾ ਕੀਤਾ ਹੈ।
#BechendraModi देश के PSUs को सूट-बूट वाले मित्रों के साथ बंदर बाँट कर रहा है, जिसे देश ने वर्षों की मेहनत से खड़ा किया है।
— Rahul Gandhi (@RahulGandhi) October 17, 2019
ये लाखों PSU कर्मचारियों के लिए अनिश्चितता और भय का समय है ।मै इस लूट के विरोध में उन सभी कर्मचारियों के साथ कंधे से कंधा मिलाकर खड़ा हू। pic.twitter.com/701zJQJnsZ
ਇਹ ਲੱਖਾਂ ਮੁਲਾਜ਼ਮਾਂ ਲਈ ਬੇਯਕੀਨੀ ਅਤੇ ਡਰ ਦਾ ਸਮਾਂ ਹੈ।' ਗਾਧੀ ਨੇ ਕਿਹਾ, 'ਮੈਂ ਇਸ ਲੁੱਟ ਵਿਰੁਧ ਉਨ੍ਹਾਂ ਸਾਰੇ ਮੁਲਾਜ਼ਮਾਂ ਨਾਲ ਖੜਾ ਹਾਂ।' ਉਨ੍ਹਾਂ ਜਿਹੜਾ ਕਾਰੂਟਨ ਸਾਂਝਾ ਕੀਤਾ, ਉਸ ਵਿਚ ਏਅਰ ਇੰਡੀਆ ਅਤੇ ਬੀਪੀਸੀਐਲ ਦਾ ਜ਼ਿਕਰ ਹੈ ਅਤੇ 'ਇਕ ਦਿਨ ਵਿਕ ਜਾਵੇਗਾ ਮਿੱਟੀ ਦੇ ਭਾਅ' ਟੈਗਲਾਈਨ ਲਿਖੀ ਹੈ।