
ਦੇਸ਼ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ ਆਰ.ਐੱਸ.ਐੱਸ
ਨਵੀਂ ਦਿੱਲੀ: ''ਦੇਸ਼ ਨੂੰ ਜੋੜਨ ਵਿਚ ਨਹੀਂ, ਤੋੜਨ ਵਿਚ ਲੱਗਿਆ ਹੋਇਐ ਆਰਐੱਸਐੱਸ'' ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਵੱਡੇ ਬਿਆਨ 'ਤੇ ਆਰ.ਐੱਸ.ਐੱਸ ਆਗੂ ਰਾਕੇਸ਼ ਸਿਨ੍ਹਾ ਨੇ ਕਿਹਾ ਕਿ ਉਹਨਾਂ ਨੂੰ ਆਰ.ਐੱਸ.ਐੱਸ ਬਾਰੇ ਜਾਣਕਾਰੀ ਦੀ ਬਹੁਤ ਕਮੀ ਹੈ ਅਤੇ ਉਹ ਗਿਆਨੀ ਹਰਪ੍ਰੀਤ ਸਿੰਘ ਨਾਲ ਵਿਚਾਰ ਵਟਾਂਦਰਾ ਕਰਨ ਲਈ ਤਿਆਰ ਹਨ। ਉੱਥੇ ਹੀ ਉਹਨਾਂ ਕਿਹਾ ਕਿ ਆਰ.ਐੱਸ.ਐੱਸ ਦੇਸ਼ ਨੂੰ ਮਜ਼ਬੂਤ ਕਰਨ ਦਾ ਕੰਮ ਕਰਦਾ ਹੈ।
Rakesh Sinha
ਉਹਨਾਂ ਕਿਹਾ ਕਿ ਆਰਐਸਐਸ ਨੇ 84 ਦੀ ਲੜਾਈ ਵਿਚ ਲੋਕਾਂ ਨੂੰ ਬਚਾਉਣ ਵਿਚ ਮਦਦ ਕੀਤੀ ਸੀ। ਉਹਨਾਂ ਅੱਗੇ ਕਿਹਾ ਕਿ ਆਰਐਸਐਸ ਇਕ ਚੰਗੇ ਤਰੀਕੇ ਨਾਲ, ਸਮਾਜ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦਾ ਕੰਮ ਕਰਦਾ ਹੈ। ਇਹ ਸਿੱਖਿਆ ਦੁਆਰਾ, ਸਮਝ ਦੁਆਰਾ ਅਨੁਸ਼ਾਸਿਤ ਸੰਗਠਨ ਹੈ। ਜਦੋਂ ਵੀ ਦੇਸ਼ ਤੇ ਖਤਰਾ ਮੰਡਰਾਇਆ ਹੈ ਉਸ ਸਮੇਂ ਆਰਐਸਐਸ ਨੇ ਏਕਤਾਬੱਧ ਹੋ ਕੇ ਕੰਮ ਕੀਤਾ ਹੈ।
RSS
ਹੋਰ ਤੇ ਹੋਰ ਕੋਈ ਵੀ ਕੁਦਰਤੀ ਆਫ਼ਤ ਵਿਚ ਵੀ ਆਰਐਸਐਸ ਅੱਗੇ ਆ ਕੇ ਕੰਮ ਕਰਦੀ ਹੈ। ਜੇ ਉਹਨਾਂ ਵਿਚ ਕੋਈ ਕਮੀਆ ਕੱਢਦਾ ਹੈ ਜਾਂ ਕੋਈ ਆਲੋਚਨਾ ਹੁੰਦੀ ਹੈ ਤਾਂ ਇਹ ਉਸ ਨੂੰ ਸੁਧਾਰਦਾ ਹੈ। ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ ਬਿਆਨ 'ਤੇ ਬਾਦਲ ਪਰਿਵਾਰ ਵੀ ਚੁੱਪ ਵੱਟੀ ਗਈ ਸੀ। ਜਿਸ 'ਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਗਿਆਨੀ ਹਰਪ੍ਰੀਤ ਸੰਘ ਦੇ ਬਿਆਨ 'ਤੇ ਜਵਾਬ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ।
ਦੱਸ ਦੇਈਏ ਕਿ ਮੁੱਖ ਸੇਵਾਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਰਐਸਐਸ ਬਾਰੇ ਬੋਲਦਿਆਂ ਆਖਿਆ ਸੀ ਕਿ ਆਰਐਸਐਸ ਜੋ ਕੰਮ ਕਰ ਰਹੀ ਹੈ, ਉਹ ਦੇਸ਼ ਨੂੰ ਜੋੜਨ ਵਾਲੇ ਨਹੀਂ ਬਲਕਿ ਤੋੜਨ ਵਾਲੇ ਹਨ। ਉਨ੍ਹਾਂ ਆਖਿਆ ਕਿ ਮੋਦੀ ਸਰਕਾਰ ਨੂੰ ਚਾਹੀਦੈ ਕਿ ਉਹ ਆਰਐਸਐਸ ਨੂੰ ਲਗਾਮ ਲਗਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।