
ਦੁਸਹਿਰੇ ਮੌਕੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਮੋਦੀ ਸਰਕਾਰ ਦੀ ਤਾਰੀਫ਼ ਕੀਤੀ।
ਨਾਗਪੁਰ: ਦੁਸਹਿਰੇ ਮੌਕੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੇ ਮੋਦੀ ਸਰਕਾਰ ਦੀ ਤਾਰੀਫ਼ ਕੀਤੀ। ਇਸ ਦੇ ਨਾਲ ਹੀ ਉਹਨਾਂ ਨੇ ਭੀੜ ਵੱਲੋਂ ਕੁੱਟਮਾਰ ਦੇ ਮੁੱਦੇ ‘ਤੇ ਕਿਹਾ ਕਿ ਇਸ ਨਾਲ ਸੰਘ ਦਾ ਕੋਈ ਲੈਣ-ਦੇਣ ਨਹੀਂ ਹੈ। ਉਹਨਾਂ ਕਿਹਾ ਕਿ ਮਾਬ ਲਿੰਚਿੰਗ ‘ਤੇ ਸਖ਼ਤ ਨਿਯਮ ਬਣਨੇ ਚਾਹੀਦੇ ਹਨ। ਨਾਗਪੁਰ ਵਿਚ ਸਲਾਨਾ ਰੋਡ ਅੰਦੋਲਨ ਦੇ ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਮੋਹਨ ਭਾਗਵਤ ਨੇ ਮਾਬ ਲਿੰਚਿੰਗ ਦੇ ਮੁੱਦੇ ‘ਤੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸੀਮਾ ਦੀ ਉਲੰਘਣਾ ਕਰ ਕੇ ਹਿੰਸਾ ਦਾ ਰੁਝਾਨ ਸਮਾਜ ਵਿਚ ਆਪਸੀ ਸਬੰਧਾਂ ਨੂੰ ਨਸ਼ਟ ਕਰਕੇ ਆਪਣੀ ਪ੍ਰਭਾਵ ਦਰਸਾਉਂਦਾ ਹੈ।
कानून और व्यवस्था की सीमा का उल्लंघन कर हिंसा की प्रवृत्ति समाज में परस्पर संबंधों को नष्ट कर अपना प्रताप दिखाती है।यह प्रवृत्ति हमारे देश की परंपरा नहीं है,न ही हमारे संविधान में यह बैठती है।कितना भी मतभेद हो,कानून और संविधान की मर्यादा के अंदर ही,न्याय व्यवस्था में चलना पड़ेगा।
— RSS (@RSSorg) October 8, 2019
ਇਹ ਰੁਝਾਨ ਸਾਡੇ ਦੇਸ਼ ਦੀ ਪਰੰਪਰਾ ਨਹੀਂ ਹੈ, ਨਾ ਹੀ ਸਾਡੇ ਸੰਵਿਧਾਨ ਵਿਚ ਇਹ ਹੈ। ਕਿੰਨੇ ਵੀ ਮੱਤਭੇਦ ਹੋਵੇ, ਕਾਨੂੰਨ ਅਤੇ ਸੰਵਿਧਾਨ ਦੀ ਮਰਿਆਦਾ ਵਿਚ ਰਹੋ।ਆਰਐਸਐਸ ਮੁਖੀ ਨੇ ਕਿਹਾ ਕਿ ਇਹਨਾਂ ਘਟਨਾਵਾਂ ਨੂੰ ਪੇਸ਼ ਕਰ ਕੇ ਸਾਜ਼ਿਸ਼ ਰਚਾਈ ਜਾ ਰਹੀ ਹੈ, ਇਹ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ। ਉੱਥੇ ਹੀ ਸੰਘ ਦੇ ਮੁਖੀ ਨੇ ਮੋਦੀ ਸਰਕਾਰ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਦੇਸ਼ ਵਿਚ ਬਹੁਤ ਕੁਝ ਵਧੀਆ ਚੱਲ ਰਿਹਾ ਹੈ।
RSS
ਉਹਨਾਂ ਕਿਹਾ ਕਿ ਸਰਕਾਰ ਨੇ ਕਈ ਕਦਮ ਚੁੱਕੇ ਹਨ। ਸਰਕਾਰ ਕੋਲ ਸਖ਼ਤ ਨਿਯਮ ਲੈਣ ਦੀ ਸਮਰੱਥਾ ਹੈ। ਸਾਡਾ ਦੇਸ਼ ਪਹਿਲਾਂ ਤੋਂ ਜ਼ਿਆਦਾ ਸੁਰੱਖਿਅਤ ਹੈ। ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣਾ ਵੱਡਾ ਕਦਮ ਹੈ। ਚੰਦਰਯਾਨ-2 ਨੇ ਭਾਰਤ ਦਾ ਮਾਣ ਵਧਾਇਆ ਹੈ। ਸੰਘ ਮੁਖੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ, ਮਹਾਤਮਾ ਗਾਂਧੀ ਦੀ 150ਵੀਂ ਜਯੰਤੀ, ਲੋਕ ਸਭਾ ਚੋਣਾਂ ਵਰਗੀਆਂ ਕਈ ਘਟਨਾਵਾਂ ਹਨ, ਜਿਨ੍ਹਾਂ ਕਰਕੇ ਇਹ ਸਾਲ ਕਈ ਸਾਲਾਂ ਤੱਕ ਯਾਦ ਰਹੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ