
ਹਰਿਆਣਾ ਵਿਧਾਨਸਭਾ ਚੋਣਾਂ 'ਚ ਪਹਿਲੀ ਵਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਮਹਿੰਦਰਗੜ੍ਹ 'ਚ ਅੱਜ ਰੈਲੀ ਹੋਣ
ਚੰਡੀਗੜ੍ਹ : ਹਰਿਆਣਾ ਵਿਧਾਨਸਭਾ ਚੋਣਾਂ 'ਚ ਪਹਿਲੀ ਵਾਰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਮਹਿੰਦਰਗੜ੍ਹ 'ਚ ਅੱਜ ਰੈਲੀ ਹੋਣ ਵਾਲੀ ਸੀ ਪਰ ਅਚਾਨਕ ਸੋਨੀਆ ਗਾਂਧੀ ਦਾ ਇਹ ਰੈਲੀ ਰੱਦ ਕਰ ਦਿੱਤੀ ਗਈ ਹੈ। ਹੁਣ ਸੋਨੀਆ ਗਾਂਧੀ ਦੀ ਥਾਂ ਰਾਹੁਲ ਗਾਂਧੀ ਮਹਿੰਦਰਗੜ੍ਹ ਰੈਲੀ 'ਚ ਜਨਸਭਾ ਨੂੰ ਸੰਬੋਧਿਤ ਕਰਨਗੇ।
Sonia Gandhi rally
ਦੱਸ ਦੇਈਏ ਕਿ ਵਿਧਾਨਸਭਾ ਚੋਣਾਂ 'ਚ ਰਾਜਨੀਤਿਕ ਪਾਰਟੀਆਂ ਵੱਲੋਂ ਕੀਤਾ ਜਾ ਰਿਹਾ ਚੋਣ ਪ੍ਰਚਾਰ ਕੁਝ ਸਮੇਂ ਬਾਅਦ ਰੁਕ ਜਾਵੇਗਾ। ਅਜਿਹੇ 'ਚ ਚੋਣ ਪ੍ਰਚਾਰ ਦੇ ਇਸ ਆਖਰੀ ਦੌਰ 'ਚ ਸੋਨੀਆ ਗਾਂਧੀ ਦੀ ਇਸ ਪਹਿਲੀ ਚੋਣ ਰੈਲੀ 'ਤੇ ਸਾਰਿਆਂ ਦੀ ਨਜ਼ਰ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਅਚਾਨਕ ਉਨ੍ਹਾਂ ਨੂੰ ਇਹ ਰੈਲੀ ਰੱਦ ਕਰਨੀ ਪਈ।
Sonia Gandhi rally
ਦੱਸਣਯੋਗ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ 'ਚ 21 ਅਕਤੂਬਰ ਨੂੰ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਚੋਣ ਪ੍ਰਚਾਰ ਦਾ ਦੌਰ ਜਾਰੀ ਹੈ। ਰਾਹੁਲ ਗਾਂਧੀ ਦੋਵਾਂ ਹੀ ਸੂਬਿਆਂ 'ਚ ਮਹੱਤਵਪੂਰਨ ਸੀਟਾਂ 'ਤੇ ਜਾ ਕੇ ਚੋਣ ਪ੍ਰਚਾਰ ਕਰਨ 'ਚ ਜੁਟੇ ਹੋਏ ਹਨ। ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਹਰਿਆਣਾ ਅਤੇ ਮਹਾਰਾਸ਼ਟਰ 'ਚ ਭਾਜਪਾ ਦੀ ਸਰਕਾਰ ਹੈ।
#UPDATE Congress interim President Sonia Gandhi's rally in Mahendragarh,Haryana has been cancelled, Rahul Gandhi will address the rally instead https://t.co/yATQt7sIs2
— ANI (@ANI) October 18, 2019
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।