
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਤਿਹਾੜ ਜੇਲ੍ਹ 'ਚ ਬੰਦ ਪੀ. ਚਿੰਦਬਰਮ ਨੂੰ ਮਿਲਣ ਪਹੁੰਚੇ। ..
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਤਿਹਾੜ ਜੇਲ੍ਹ 'ਚ ਬੰਦ ਪੀ. ਚਿੰਦਬਰਮ ਨੂੰ ਮਿਲਣ ਪਹੁੰਚੇ। ਇਸ ਤੋਂ ਪਹਿਲਾਂ ਸੋਮਵਾਰ ਨੂੰ ਹੀ ਕਾਰਤੀ ਚਿੰਦਬਰਮ ਵੀ ਪਿਤਾ ਨੂੰ ਮਿਲਣ ਤਿਹਾੜ ਪਹੁੰਚੇ। ਦੱਸਣਯੋਗ ਹੈ ਕਿ ਚਿੰਦਬਰਮ ਆਈ.ਐੱਨ.ਐਕਸ. ਮੀਡੀਆ ਘਪਲੇ ਮਾਮਲੇ 'ਚ ਤਿਹਾੜ ਜੇਲ 'ਚ ਹਨ। ਉਨ੍ਹਾਂ ਨੂੰ 3 ਅਕਤੂਬਰ ਤੱਕ ਸੀ.ਬੀ.ਆਈ. ਦੀ ਨਿਆਇਕ ਹਿਰਾਸਤ 'ਚ ਰੱਖਿਆ ਗਿਆ ਹੈ। ਚਿੰਦਬਰਮ ਦੀ ਜ਼ਮਾਨਤ ਅਰਜ਼ੀ 'ਤੇ ਸੋਮਵਾਰ ਨੂੰ ਦਿੱਲੀ ਹਾਈ ਕੋਰਟ 'ਚ ਸੁਣਵਾਈ ਹੋਣੀ ਹੈ।
Sonia Gandhi Manmohan Singh Tihar jail visit
ਸੀ.ਬੀ.ਆਈ. ਨੇ ਜ਼ਮਾਨਤ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਹੈ ਕਿ ਚਿੰਦਬਰਮ ਦੇਸ਼ ਛੱਡ ਕੇ ਦੌੜ ਸਕਦੇ ਹਨ। ਇਸ 'ਤੇ ਚਿੰਦਬਰਮ ਦੇ ਟਵਿੱਟਰ ਅਕਾਊਂਟ ਤੋਂ ਐਤਵਾਰ ਨੂੰ ਤੰਜ਼ ਵੀ ਕੱਸਿਆ ਗਿਆ ਸੀ। ਉਨ੍ਹਾਂ ਦਾ ਟਵਿੱਟਰ ਅਕਾਊਂਟ ਫਿਲਹਾਲ ਪਰਿਵਾਰ ਵਲੋਂ ਚਲਾਇਆ ਜਾ ਰਿਹਾ ਹੈ। ਚਿੰਦਬਰਮ ਵਲੋਂ ਉਨ੍ਹਾਂ ਦੇ ਪਰਿਵਾਰ ਨੇ ਟਵੀਟ ਕੀਤਾ ਸੀ,''ਕੁਝ ਲੋਕਾਂ ਅਨੁਸਾਰ ਮੇਰੇ ਗੋਲਡਨ ਰੰਗ ਦੇ ਖੰਭ ਆਉਣਗੇ ਅਤੇ ਫਿਰ ਮੈਂ ਉੱਡ ਕੇ ਚੰਨ 'ਤੇ ਚੱਲਾ ਜਾਵਾਂਗਾ। ਮੇਰੀ ਉੱਥੇ ਸੇਫ ਲੈਂਡਿੰਗ ਵੀ ਹੋਵੇਗੀ। ਮੈਂ ਇਹ ਜਾਣ ਕੇ ਰੋਮਾਂਚਿਤ ਹੋ ਗਿਆ ਹਾਂ।''
Sonia Gandhi Manmohan Singh Tihar jail visit
ਚਿੰਦਬਰਮ ਨੇ ਸੀ.ਬੀ.ਆਈ. ਵਲੋਂ 21 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਸੀ.ਬੀ.ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਉਨ੍ਹਾਂ ਵਿਰੁੱਧ ਆਈ.ਐੱਨ.ਐਕਸ. ਮੀਡੀਆ ਮਾਮਲੇ ਦੀ ਜਾਂਚ ਕਰ ਰਿਹਾ ਹੈ। ਇਸ 'ਚ ਗੜਬੜੀਆਂ ਪਾਈਆਂ ਗਈਆਂ ਹਨ। ਦੋਸ਼ ਹੈ ਕਿ ਆਈ.ਐੱਨ.ਐਕਸ. ਮੀਡੀਆ ਗਰੁੱਪ ਨੂੰ 2007 'ਚ 305 ਕਰੋੜ ਰੁਪਏ ਦਾ ਵਿਦੇਸ਼ੀ ਧਨ ਹਾਸਲ ਕਰਨ ਲਈ ਵਿਦੇਸ਼ ਨਿਵੇਸ਼ ਪ੍ਰਮੋਸ਼ਨ ਬੋਰਡ ਦੀ ਮਨਜ਼ੂਰੀ 'ਚ ਬੇਨਿਮਯੀਆਂ ਵਰਤੀਆਂ ਗਈਆਂ। ਉਸ ਦੌਰਾਨ ਪੀ. ਚਿੰਦਬਰਮ ਵਿੱਤ ਮੰਤਰੀ ਸਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।