
ਰਣਥਬੋਰ ਗਾਈਡਸ ਅਨੁਸਾਰ ਟੀ 57 ਬਾਘ ਦਾ ਨਾਮ ਸਿੰਗਸਥ ਹੈ ਅਤੇ ਟੀ 58 ਦਾ ਨਾਮ ਰੌਕੀ ਹੈ।
ਨਵੀਂ ਦਿੱਲੀ: ਰਾਜਸਥਾਨ ਦੇ ਰਣਥਬੋਰ ਨੈਸ਼ਨਲ ਪਾਰਕ ਤੋਂ ਦੋ ਬਾਘਾਂ ਦੀ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਆਈਐਫਐਸ ਅਧਿਕਾਰੀ ਪ੍ਰਵੀਨ ਕਾਸਵਾਨ ਦੇ ਅਨੁਸਾਰ, ਇਹ ਬਾਘ ਟੀ 57 ਅਤੇ ਟੀ 58 ਹੈ। ਕਾਸਵਾਨ ਨੇ ਵੀਰਵਾਰ ਨੂੰ ਟਵਿੱਟਰ 'ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਅਤੇ ਇਨ੍ਹਾਂ ਦੋਹਾਂ ਭਰਾਵਾਂ ਦੀ ਲੜਾਈ ਨੂੰ ਬੇਰਹਿਮੀ ਅਤੇ ਹਿੰਸਕ ਦੱਸਿਆ। ਰਣਥਬੋਰ ਗਾਈਡਸ ਅਨੁਸਾਰ ਟੀ 57 ਬਾਘ ਦਾ ਨਾਮ ਸਿੰਗਸਥ ਹੈ ਅਤੇ ਟੀ 58 ਦਾ ਨਾਮ ਰੌਕੀ ਹੈ।
That is how a fight between #tigers looks like. Brutal and violent. They are territorial animals & protect their sphere. Here two brothers from #Ranthambore are fighting as forwarded. (T57, T58). pic.twitter.com/wehHWgIIHC
— Parveen Kaswan, IFS (@ParveenKaswan) October 16, 2019
ਉਹ ਦੋਵੇਂ ਭਰਾ ਅਤੇ ਜੈਸਿੰਘਪੁਰ ਖੇਤਰ ਦੀ ਮਾਦਾ ਬਾਘ ਸ਼ਰਮੀਲੀ ਦੇ ਬੇਟੇ ਹਨ। ਵੀਡੀਓ ਸ਼ੇਅਰ ਕਰਨ ਤੋਂ ਬਾਅਦ ਕਾਸਵਾਨ ਨੇ ਆਪਣੇ ਪੈਰੋਕਾਰਾਂ ਨੂੰ ਦੱਸਿਆ ਕਿ ਦੋਵੇਂ ਬਾਘ ਟੀ-39ਨੰਬਰ ਮਾਦਾ ਬਾਘ ਲਈ ਲੜ ਰਹੇ ਸਨ ਜਿਸ ਦਾ ਨਾਮ ਨੂਰ ਸੀ। ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿਵੇਂ ਦੋਨੋਂ ਬਾਘ ਲੜ ਰਹੇ ਹਨ ਅਤੇ ਉਹਨਂ ਦੇ ਪਿੱਛੇ ਮਾਦਾ ਬਾਘ ਖੜ੍ਹੀ ਹੈ ਪਰ ਜਦੋਂ ਦੋਨਾਂ ਬਾਘ ਵਿਚ ਲੜਾਈ ਵਧ ਜਾਂਦੀ ਹੈ ਤਾਂ ਮਾਦਾ ਬਾਘ ਉੱਥੋਂ ਦੌੜ ਜਾਂਦੀ ਹੈ।
ਇਸ ਵੀਡੀਓ ਨੂੰ ਇਕ ਦਿਨ ਪਹਿਲਾਂ ਹੀ ਸ਼ੇਅਰ ਕੀਤਾ ਗਿਆ ਹੈ ਅਤੇ ਇਸ ਦੇ 24 ਹਜ਼ਾਰ ਤੋਂ ਵੀ ਜ਼ਿਆਦਾ ਵਿਊ ਹੋ ਗਏ ਹਨ ਅਤੇ ਲੱਘਾਂ ਕਮੈਂਟ ਵੀ ਆ ਚੁੱਕੇ ਹਨ। ਕਾਸਵਾਨ ਨੇ ਇਹ ਵੀ ਦੱਸਿਆ ਕਿ ਆਖੀਰ ਵਿਚ ਜਿੱਤ ਟੀ57 ਦੀ ਹੋਈ। ਉਹਨਾਂ ਇਹ ਵੀ ਦੱਸਿਆ ਕਿ ਇਸ ਲੜਾਈ ਵਿਚ ਕੋਈ ਵੀ ਗੰਭੀਰ ਰੂਪ ਨਾਲ ਜਖਞਮੀ ਨਹੀਂ ਹੋਇਆ।