
ਜਾਣੋ, ਕਿਵੇਂ ਕੰਮ ਕਰਦੇ ਹਨ ਗ੍ਰੀਨ ਪਟਾਕੇ ਅਤੇ ਇਹ ਕਿਥੋ ਮਿਲਦੇ ਹਨ!
ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਪਿਛਲੇ ਸਾਲ ਦੀਵਾਲੀ ’ਤੇ ਪਟਾਕਿਆਂ ਦੀ ਵਿਕਰੀ ਨਾਲ ਸਬੰਧਿਤ ਇਕ ਫ਼ੈਸਲੇ ਦੌਰਾਨ ਗ੍ਰੀਨ ਪਟਾਕਿਆਂ ਦਾ ਜ਼ਿਕਰ ਕੀਤਾ ਸੀ। ਕੋਰਟ ਨੇ ਸਲਾਹ ਦਿੱਤੀ ਸੀ ਕਿ ਤਿਉਹਾਰਾਂ ਤੇ ਘਟ ਪ੍ਰਦੂਸ਼ਣ ਕਰਨ ਵਾਲੇ ਗ੍ਰੀਨ ਪਟਾਕੇ ਹੀ ਵੇਚੇ ਜਾਣੇ ਚਾਹੀਦੇ ਹਨ। ਦਸ ਦਈਏ ਕਿ ਗ੍ਰੀਨ ਪਟਾਕਿਆਂ ਦੀ ਖੋਜ ਇੰਡੀਅਨ ਇੰਸਟੀਚਿਊਟਾ ਆਫ ਇਨਵਾਰਨਮੈਂਟਲ ਇੰਜੀਨੀਅਰਿੰਗ ਰਿਸਰਚ (ਨੀਰੀ) ਨੇ ਕੀਤਾ ਹੈ।
Diwali
ਉਦਯੋਗਿਕ ਖੋਜ ਦੀ ਕੌਂਸਲ ਦੀ ਸੰਸਥਾ ਨੀਰੀ ਨੇ ਅਜਿਹੇ ਪਟਾਕਿਆਂ ਦੀ ਖੋਜ ਕੀਤੀ ਹੈ ਜੋ ਪਰੰਪਰਿਕ ਪਟਾਕਿਆਂ ਵਰਗੇ ਹੀ ਹੁੰਦੇ ਹਨ ਪਰ ਇਹਨਾਂ ਨੂੰ ਜਲਾਉਣ ਤੇ ਪ੍ਰਦੂਸ਼ਣ ਘਟ ਹੁੰਦਾ ਹੈ। ਇਹ ਪਟਾਕੇ ਦੇਖਣ, ਜਲਾਉਣ ਅਤੇ ਆਵਾਜ਼ ਵਿਚ ਦੂਜੇ ਪਟਾਕਿਆਂ ਵਰਗੇ ਹੁੰਦੇ ਹਨ। ਇਹ 50 ਫ਼ੀਸਦੀ ਘਟ ਪ੍ਰਦੂਸ਼ਣ ਕਰਦੇ ਹਨ। ਇਸ ਸਾਲ ਬਾਜ਼ਾਰ ਵਿਚ ਕਈ ਪ੍ਰਕਾਰ ਦੇ ਗ੍ਰੀਨ ਪਟਾਕੇ ਉਪਲੱਬਧ ਹਨ। ਪਿਛਲੇ ਦਿਨਾਂ ਵਿਚ ਕੇਂਦਰੀ ਵਿਗਿਆਨ ਮੰਤਰੀ ਹਰਥਵਰਧਨ ਨੇ ਸੀਐਸਆਈਆਰ-ਨੀਰੀ ਦੇ ਵਿਗਿਆਨਿਕ ਨਾਲ ਗ੍ਰੀਨ ਪਟਾਕਿਆਂ ਨੂੰ ਇਕ ਪ੍ਰੋਗਰਾਮ ਵਿਚ ਰਿਲੀਜ਼ ਵੀ ਕੀਤਾ ਸੀ।
Diwali
ਗ੍ਰੀਨ ਪਟਾਕੇ ਮੁੱਖ ਤੌਰ ਤੇ ਤਿੰਨ ਤਰ੍ਹਾਂ ਦੇ ਹੁੰਦੇ ਹਨ। ਇਕ ਜਲਾਉਣ ਦੇ ਨਾਲ ਨਾਲ ਪਾਣੀ ਪੈਦਾ ਕਰਦੇ ਹਨ ਜਿਸ ਨਾਲ ਸਲਫ਼ਰ ਅਤੇ ਨਾਈਟ੍ਰੋਜਨ ਵਰਗੇ ਹਾਨੀਕਾਰਕ ਗੈਸਾਂ ਇਸ ਵਿਚ ਘੁੱਲ ਜਾਂਦੀਆਂ ਹਨ। ਇਹਨਾਂ ਨੂੰ ਸੇਫ ਵਾਟਰ ਰਿਲੀਜ਼ਰ ਵੀ ਕਿਹਾ ਜਾਂਦਾ ਹੈ। ਦੂਜੇ ਸਟਾਰ ਕ੍ਰੈਕਰ ਦੇ ਨਾਮ ਨਾਲ ਜਾਣੇ ਜਾਂਦੇ ਹਨ ਅਤੇ ਇਹ ਸਲਫ਼ਰ ਅਤੇ ਨਾਈਟ੍ਰੋਜਨ ਘਟ ਪੈਦਾ ਕਰਦੇ ਹਨ। ਇਸ ਵਿਚ ਐਲਯੂਮੀਨੀਅਮ ਦਾ ਇਸਤੇਮਾਲ ਘਟ ਤੋਂ ਘਟ ਕੀਤਾ ਜਾਂਦਾ ਹੈ।
Diwali
ਤੀਜੇ ਆਰੋਮਾ ਕ੍ਰੈਕਰਸ ਹਨ ਜੋ ਘਟ ਪ੍ਰਦੂਸ਼ਣ ਦੇ ਨਾਲ ਨਾਲ ਖੂਸ਼ਬੂ ਵੀ ਪੈਦਾ ਕਰਦੇ ਹਨ। ਪਿਛਲੇ ਸਾਲ ਜਦੋਂ ਸੁਪਰੀਮ ਕੋਰਟ ਨੇ ਗ੍ਰੀਨ ਪਟਾਕਿਆਂ ਦੇ ਇਸਤੇਮਾਲ ਦੀ ਸਲਾਹ ਦਿੱਤੀ ਸੀ। ਉਸ ਸਮੇਂ ਬਾਜ਼ਾਰਾਂ ਵਿਚ ਉਪਲੱਬਧ ਕਰਨ ਲਈ ਜ਼ਿਆਦਾ ਸਮਾਂ ਨਹੀਂ ਸੀ। ਪਰ ਇਸ ਵਾਰ ਬਜ਼ਾਰ ਵਿਚ ਗ੍ਰੀਨ ਪਟਾਕੇ ਵੱਡੀ ਗਿਣਤੀ ਵਿਚ ਮੌਜੂਦ ਹਨ। ਇਸ ਨੂੰ ਪਟਾਕਿਆਂ ਦੀ ਦੁਕਾਨ ਤੋਂ ਖਰੀਦਿਆ ਜਾ ਸਕਦਾ ਹੈ। ਇਕ ਵਾਰ ਦੁਕਾਨ ਤੋਂ ਇਹ ਪਤਾ ਕਰ ਲੈਣਾ ਚਾਹੀਦਾ ਹੈ ਕਿ ਪਟਾਕੇ ਗ੍ਰੀਨ ਹੀ ਹਨ।
Diwali crackers
ਆਤਿਸ਼ਬਾਜੀ ਨਿਰਮਾਣ ਦੇ ਪ੍ਰਮੁੱਖ ਕੇਂਦਰ ਸ਼ਿਵਕਾਸ਼ੀ ਨੇ ਵੱਡੇ ਪੈਮਾਨੇ ਤੇ ਗ੍ਰੀਨ ਪਟਾਕੇ ਤਿਆਰ ਕੀਤੇ ਹਨ ਜੋ ਕਿ ਇਕੋ-ਫ੍ਰੈਂਡਲੀ ਹੋਣਗੇ। ਇਹਨਾਂ ਨਾਲ ਨੁਕਸਾਨਦਾਇਕ ਉਤਸਰਜਨ ਵੀ ਘਟ ਹੋਵੇਗਾ ਅਤੇ ਅਵਾਜ਼ ਵੀ ਘਟ ਹੋਵੇਗੀ। ਇਹ ਪੂਰੀ ਤਰ੍ਹਾਂ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਬਣਾਏ ਗਏ ਹਨ। ਸਾਲ 2018 ਵਿਚ ਦੀਵਾਲੀ ਤੋਂ ਠੀਕ ਪਹਿਲਾਂ ਜਦੋਂ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਸੀ ਤਾਂ ਉਹਨਾਂ ਕੋਲ ਸਮਾਂ ਘਟ ਸੀ।
ਪਰ ਇਸ ਵਾਰ ਗ੍ਰੀਨ ਪਟਾਕੇ ਵੱਡੀ ਗਿਣਤੀ ਵਿਚ ਹਨ। ਇਸ ਵਾਰ ਯਾਦ ਰੱਖੋ ਕਿ ਦੀਵਾਲੀ ਤੇ ਗ੍ਰੀਨ ਪਟਾਕਿਆਂ ਅਤੇ ਆਤਿਸ਼ਬਾਜੀ ਦਾ ਹੀ ਇਸਤੇਮਾਲ ਕਰੋ। ਇਸ ਵਾਰ ਦੁਸਹਿਰੇ ਤੇ ਵੀ ਰਾਵਨ ਨੂੰ ਸਾੜਨ ਲਈ ਗ੍ਰੀਨ ਪਟਾਕਿਆਂ ਅਤੇ ਆਤਿਸ਼ਬਾਜੀਆਂ ਦਾ ਪਹਿਲੀ ਵਾਰ ਵੱਡੇ ਪੈਮਾਨੇ ਤੇ ਇਸਤੇਮਾਲ ਹੋਇਆ ਅਤੇ ਪ੍ਰਦੂਸ਼ਣ ਵੀ ਬਹੁਤ ਘਟ ਹੋਇਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।