
ਯੋਗ ਗੁਰੂ ਬਾਬਾ ਰਾਮਦੇਵ ਨੇ ਮੰਨਿਆ ਹੈ ਕਿ ਦੇਸ਼ ਆਰਥਕ ਮੰਦੀ ਦੇ ਦੌਰ ਵਿਚ ਹੈ।
ਨਵੀਂ ਦਿੱਲੀ: ਯੋਗ ਗੁਰੂ ਬਾਬਾ ਰਾਮਦੇਵ ਨੇ ਮੰਨਿਆ ਹੈ ਕਿ ਦੇਸ਼ ਆਰਥਕ ਮੰਦੀ ਦੇ ਦੌਰ ਵਿਚ ਹੈ। ਇਸ ਦੇ ਨਾਲ ਹੀ ਰਾਮਦੇਵ ਨੇ ਕਿਹਾ ਹੈ ਕਿ ਮੋਦੀ ਸਰਕਾਰ ਇਹਨਾਂ ਚੁਣੌਤੀਆਂ ਤੋਂ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਉਹਨਾਂ ਨੇ ਕਿਹਾ ਹੈ ਕਿ ਸਿਰਫ਼ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਮੰਦੀ ਹੈ। ਅਜਿਹੇ ਵਿਚ ਇਸ ਤੋਂ ਨਜਿੱਠਣ ਲਈ ਤਾਕਤਵਰ ਲੋਕਾਂ ਦੀ ਲੋੜ ਹੈ।
Narendra Modi
ਉਹਨਾਂ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ ਇਕ ਵੀ ਘੁਟਾਲਾ ਸਾਹਮਣੇ ਨਹੀਂ ਆਇਆ ਹੈ। ਦੇਸ਼ ਨੂੰ ਰਾਜਨੀਤਿਕ ਸਥਿਰਤਾ ਦੀ ਲੋੜ ਹੈ। ਸੱਤਾ ਉਹਨਾਂ ਦੇ ਹੀ ਹੱਥਾਂ ਵਿਚ ਹੋਣੀ ਚਾਹੀਦੀ ਹੈ ਜੋ ਦੇਸ਼ ਲਈ ਸੋਚਦੇ ਹਨ। ਦੇਸ਼ ਨੂੰ ਇਕ ਤਾਕਤਵਰ ਸਰਕਾਰ ਦੀ ਲੋੜ ਹੈ ਅਜਿਹੀ ਸਰਕਾਰ ਨਰਿੰਦਰ ਮੋਦੀ ਦੀ ਹੈ। ਦੱਸ ਦਈਏ ਕਿ ਦੇਸ਼ ਆਰਥਕ ਸੁਸਤੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਕਈ ਕੰਪਨੀਆਂ ਦੇ ਕਰਮਚਾਰੀਆਂ ਨੂੰ ਛੁੱਟੀ ਦੇ ਦਿੱਤੀ ਗਈ ਜਾਂ ਫਿਰ ਕੰਮ ਤੋਂ ਕੱਢ ਦਿੱਤਾ ਗਿਆ ਹੈ।
Indian Economy
ਸਰਕਾਰ ਨੇ ਕਾਰਪੋਰੇਟ ਟੈਕਸ ਵਿਚ ਕਟੌਤੀ ਅਤੇ ਬੈਂਕਾਂ ਦੇ ਰਲੇਵੇਂ ਸਮੇਤ ਕਈ ਹੋਰ ਫੈਸਲੇ ਲਏ ਹਨ। ਪਤੰਜਲੀ ਆਯੁਰਵੇਦ ਲਿਮਟਡ ਦੇ ਮਾਲਕ ਬਾਬਾ ਰਾਮਦੇਵ ਨੇ ਅਯੋਧਿਆ-ਬਾਬਰੀ ਮਸਜਿਦ ਜ਼ਮੀਨ ਵਿਵਾਦ ‘ਤੇ ਕਿਹਾ ‘ਸਮਾਂ ਆ ਗਿਆ ਹੈ ਕਿ ਮਾਮਲੇ ਨਾਲ ਜੁੜੀਆਂ ਸਾਰੀਆਂ ਪਾਰਟੀਆਂ ਨੂੰ ਸਦਭਾਵਨਾ ਨਾਲ ਅਪਣਾ ਸਮਰਥਨ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਮੁਸਲਿਮ ਪੱਖ ਦੇ ਵਕੀਲ ਵੱਲੋਂ ਨਕਸ਼ਾ ਫਾੜਨ ‘ਤੇ ਕਿਹਾ ਕਿ, ‘ਮੁਸਲਿਮ ਪੱਖ ਦੇ ਵਕੀਲ ਦੀ ਮਾਨਸਿਕਤਾ ਸਹੀ ਨਹੀਂ ਹੈ’।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।