ਆਰਥਕ ਮੰਦੀ ਨੂੰ ਲੈ ਪ੍ਰਿਯੰਕਾ ਦਾ ਮੋਦੀ ਸਰਕਾਰ ‘ਤੇ ਹਮਲਾ, ਕਿਹਾ ‘ਕਦੋਂ ਅੱਖਾਂ ਖੋਲੇਗੀ ਸਰਕਾਰ?’

ਏਜੰਸੀ
Published Sep 10, 2019, 11:34 am IST
Updated Sep 11, 2019, 10:07 am IST
ਆਰਥਕ ਮੰਦੀ ਦੇ ਦੌਰ ਵਿਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਘੇਰਿਆ ਹੈ।
Priyanka Gandhi
 Priyanka Gandhi

ਨਵੀਂ ਦਿੱਲੀ: ਆਰਥਕ ਮੰਦੀ ਦੇ ਦੌਰ ਵਿਚ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਕ ਵਾਰ ਫਿਰ ਮੋਦੀ ਸਰਕਾਰ ਨੂੰ ਘੇਰਿਆ ਹੈ। ਪ੍ਰਿਯੰਕਾ ਨੇ ਕਿਹਾ ਕਿ, ‘ਅਰਥ ਵਿਵਸਥਾ ਮੰਦੀ ਦੀ ਡੂੰਘੇ ਟੋਏ ਵਿਚ ਡਿੱਗਦੀ ਜਾ ਰਹੀ ਹੈ, ਆਟੋ ਸੈਕਟਰ ਅਤੇ ਟਰੱਕ ਸੈਕਟਰ ਵਿਚ ਗਿਰਾਵਟ ਪ੍ਰੋਡਕਸ਼ਨ- ਟ੍ਰਾਂਸਪੋਰਟੇਸ਼ਨ ਵਿਚ ਨੈਗੇਟਿਵ ਗਰੋਥ ਅਤੇ ਬਜ਼ਾਰ ਦੇ ਟੁੱਟ ਰਹੇ ਭਰੋਸੇ ਦਾ ਚਿੰਨ੍ਹ ਹੈ। ਸਰਕਾਰ ਕਦੋਂ ਅਪਣੀਆਂ ਅੱਖਾਂ ਖੋਲੇਗੀ’।

 

Advertisement


 

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਐਤਵਾਰ ਨੂੰ ਵੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ 100 ਦਿਨ ਪੂਰੇ ਹੋਣ ‘ਤੇ ਸਰਕਾਰ ਦੇ ਆਰਥਕ ਪ੍ਰਦਰਸ਼ਨ ਨੂੰ ਲੈ ਕੇ ਨਿਸ਼ਾਨਾ ਸਾਧਿਆ ਸੀ। ਰਾਹੁਲ ਨੇ ਪਹਿਲਾਂ ਵਿਅੰਗਾਤਮਕ ਤਰੀਕੇ ਨਾਲ ਪੀਐਮ ਮੋਦੀ ਦੇ 100 ਦਿਨ ਪੂਰੇ ਹੋਣ ‘ਤੇ ਵਧਾਈ ਦਿੱਤੀ ਅਤੇ ਫਿਰ ਦੇਸ਼ ਦੇ ਸਾਹਮਣੇ ਖੜੀ ਆਰਥਕ ਮੰਦੀ ਨੂੰ ਲੈ ਕੇ ਮੋਦੀ ‘ਤੇ ਨਿਸ਼ਾਨਾ ਸਾਧਿਆ ਸੀ।

Rahul Gandhi and Priyanka GandhRahul Gandhi and Priyanka Gandh

ਕਾਂਗਰਸ ਦੀ ਜਨਰਲ ਸਕੱਤਕ ਪ੍ਰਿਯੰਕਾ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਅਤੇ ਕਿਹਾ ਕਿ ਸਰਕਾਰ ਹਾਲੇ ਵੀ ਆਰਥਕ ਮੰਦੀ ਦੇ ਮੁੱਦੇ ‘ਤੇ ਚੁੱਪ ਹੈ ਅਤੇ ਨਾਟਕ ਅਤੇ ਝੂਠ ਨਾਲ ਸੱਚਾਈ ਲੁਕਾ ਰਹੀ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੀ ਆਰਥਕ ਵਿਕਾਸ ਦਰ (ਜੀਡੀਪੀ ਗ੍ਰੋਥ ਰੇਟ) 2019-20 ਦੀ ਅਪ੍ਰੈਲ-ਜੂਨ ਤਿਮਾਹੀ ਵਿਚ ਘਟ ਕੇ ਪੰਜ ਫੀਸਦੀ ਰਹਿ ਗਈ। ਇਹ ਪਿਛਲੇ ਛੇ ਸਾਲ ਤੋਂ ਜ਼ਿਆਦਾ ਸਮੇਂ ਵਿਚ ਹੇਠਲੇ ਪੱਧਰ ‘ਤੇ ਹੈ। ਨਿਰਮਾਣ ਸੈਕਟਰ ਵਿਚ ਗਿਰਾਵਟ ਅਤੇ ਖੇਤੀਬਾੜੀ ਉਤਪਾਦਨ ਦੀ ਸੁਸਤੀ ਨਾਲ ਜੀਡੀਪੀ ਵਿਕਾਸ ਵਿਚ ਇਹ ਗਿਰਾਵਟ ਆਈ ਹੈ। ਕੇਂਦਰੀ ਅੰਕੜੇ ਦਫਤਰ (Central statistics office) ਵੱਲੋਂ ਜਾਰੀ ਅਧਿਕਾਰਕ ਅੰਕੜਿਆਂ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi
Advertisement

 

Advertisement
Advertisement