
ਆਫਿਸ ਫਾਰ ਨੈਸ਼ਨਲ ਸਟੈਟਿਸਿਟਕਸ ਦੇ ਮੁਤਾਬਿਕ ਇਸ ਸਾਲ ਦੀ ਸ਼ੁਰੂਆਤ 'ਚ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਸਬੰਧ 'ਚ ਇਕ ਸਮਾਨ ਨਸਲੀ ਭੇਦ ਦਾ ਸਿੱਟਾ ਕੱਢਿਆ।
ਲੰਡਨ- ਦੇਸ਼ ਭਰ 'ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਪੂਰੀ ਦੁਨੀਆ ਵਿੱਚ ਤਬਾਹੀ ਮਚਾਉਣ ਵਾਲਾ ਕੋਰੋਨਾ ਵਾਇਰਸ ਭਾਰਤੀਆਂ ਲਈ ਵਧੇਰੇ ਖ਼ਤਰਨਾਕ ਹੋ ਗਿਆ ਹੈ। ਵਿਦੇਸ਼ ਦੀ ਗੱਲ ਕਰੀਏ ਤੇ ਬ੍ਰਿਟੇਨ 'ਚ ਹੋਈ ਇਕ ਸੋਧ ਦੇ ਮੁਤਾਬਿਕ ਭਾਰਤ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਜਿਆਦਾ ਮੌਤਾਂ ਹੋਇਆ ਹਨ। ਦੱਸ ਦੇਈਏ ਕਿ ਇਹ ਸੋਧ ਇੰਗਲੈਂਡ ਐਂਡ ਵੈਲਸ 'ਚ ਰਹਿਣ ਵਾਲੇ ਭਾਰਤੀ ਲੋਕਾਂ 'ਤੇ ਕੀਤੀ ਗਈ ਹੈ। ਜਿਸ 'ਚ ਭਾਰਤੀਆਂ 'ਚ ਕੋਰੋਨਾ ਦਾ 50-75 ਫੀਸਦੀ ਖ਼ਤਰਾ ਦੱਸਿਆ ਗਿਆ ਹੈ।
Corona Virus
ਕੋਰੋਨਾ ਰਿਪੋਰਟ ਮਰਦਾਂ ਤੇ ਔਰਤਾਂ ਦੀ
ਲੰਡਨ 'ਚ ਜਾਰੀ ਇਕ ਤਾਜ਼ਾ ਅੰਕੜੇ ਵਿਸ਼ਲੇਸ਼ਣ ਮੁਤਾਬਕ ਇੰਗਲੈਂਡ ਤੇ ਵੈਲਸ 'ਚ ਰਹਿਣ ਵਾਲੇ ਭਾਰਤੀ ਮਰਦਾਂ ਤੇ ਔਰਤਾਂ 'ਚ ਕੋਰੋਨਾ ਕਾਰਨ ਮੌਤ ਦਾ ਖ਼ਤਰਾ ਲੰਡਨ 'ਚ ਰਹਿ ਰਹੇ ਬ੍ਰਿਟਿਸ਼ ਮਰਦਾਂ ਤੇ ਔਰਤਾਂ ਦੀ ਤੁਲਨਾ 'ਚ 50 ਤੋਂ 75 ਫੀਸਦੀ ਜ਼ਿਆਦਾ ਹੈ। ਆਫਿਸ ਫਾਰ ਨੈਸ਼ਨਲ ਸਟੈਟਿਸਿਟਕਸ ਦੇ ਮੁਤਾਬਿਕ ਇਸ ਸਾਲ ਦੀ ਸ਼ੁਰੂਆਤ 'ਚ ਕੋਰੋਨਾ ਵਾਇਰਸ ਦੇ ਪ੍ਰਭਾਵ ਦੇ ਸਬੰਧ 'ਚ ਇਕ ਸਮਾਨ ਨਸਲੀ ਭੇਦ ਦਾ ਸਿੱਟਾ ਕੱਢਿਆ।
Corona Virus
"‘ਦਿ ਆਫਿਸ ਫਾਰ ਨੈਸ਼ਨਲ ਸਟੈਟਿਕਸ’ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੋਰੋਨਾ ਵਾਇਰਸ ਦੇ ਪ੍ਰਭਾਵਾਂ ਨੂੰ ਲੈ ਕੇ ਇੱਕ ਨਸਲੀ ਫ਼ਰਕ ਪਾਇਆ ਸੀ । ਇਸ ਹਫਤੇ ਅੰਕੜਿਆਂ ਨੂੰ ਅਪਡੇਟ ਕਰਦੇ ਹੋਏ ONS ਨੇ ਦੱਸਿਆ ਕਿ ਇਸ ਅਸਮਾਨਤਾ ਦੇ ਪਿੱਛੇ ਪਹਿਲਾਂ ਤੋਂ ਚੱਲੀ ਆ ਰਹੀ ਕਿਸੇ ਬਿਮਾਰੀ ਨਾਲੋਂ ਵਧੇਰੇ ਰਹਿਣ-ਸਹਿਣ ਅਤੇ ਕਿੱਤਾ ਜ਼ਿੰਮੇਵਾਰ ਹੈ।"ਇਸ ਵਾਇਰਸ ਨਾਲ ਮੌਤ ਦੇ ਜੋਖਮ ਨੂੰ ਭਾਰਤੀ ਪੁਰਸ਼ ਅਤੇ ਮਹਿਲਾਵਾਂ ਦੋਵਾਂ ਵਿੱਚ ਦੱਸਿਆ ਗਿਆ ਹੈ।
corona virus