
ਯੂ. ਪੀ. ਦੀਆਂ ਜੇਲ੍ਹਾਂ ’ਚ ਬੰਦ ਘੱਟ ਤੋਂ ਘੱਟ 27 ਫੀਸਦੀ ਵਿਧਾਰਾਧੀਨ ਕੈਦੀ ਮੁਸਲਮਾਨ ਹਨ। ਉਨ੍ਹਾਂ ਲਈ ਕੌਣ ਬੋਲੇਗਾ?
ਮੁੰਬਈ - ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਪਿਛਲੇ ਦਿਨੀਂ ਡਰੱਗ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਸਨ। ਜਿਸ ਨੂੰ ਲੈ ਕੇ ਕਈ ਸਿਆਸੀ ਲੀਡਰਾਂ ਦੇ ਵੀ ਬਿਆਨ ਸਾਹਮਣੇ ਆਏ ਹਨ ਤੇ ਅੱਜ ਏਆਈਐਮਆਈਐਮ ਮੁਖੀ ਅਸਦਉਦੀਨ ਓਵੈਸੀ ਨੇ ਵੀ ਆਰੀਅਨ ਖ਼ਾਨ ਦੇ ਜੇਲ੍ਹ ਜਾਣ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
Asaduddin Owaisi
ਦਰਅਸਲ ਅਸਦਉਦੀਨ ਓਵੈਸੀ ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਪਹੁੰਚੇ, ਜਿਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਸਦਉਦੀਨ ਓਵੈਸੀ ਨੇ ਆਰੀਅਨ ਖ਼ਾਨ ਤੇ ਸ਼ਾਹਰੁਖ ਖ਼ਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਉਹ ਉਨ੍ਹਾਂ ਬੇਜ਼ੁਬਾਨ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰਨਗੇ, ਜੋ ਜੇਲ੍ਹ ’ਚ ਬੰਦ ਹਨ, ਬਜਾਏ ਉਨ੍ਹਾਂ ਦੇ ਜਿਨ੍ਹਾਂ ਦੇ ਪਿਤਾ ਪਾਵਰਫੁੱਲ ਹੈ।
Aryan Khan
ਇਕ ਖ਼ਬਰ ਮੁਤਾਬਕ ਅਸਦਉਦੀਨ ਓਵੈਸੀ ਨੇ ਕਿਹਾ ਕਿ ਤੁਸੀਂ ਇਕ ਸੁਪਰਸਟਾਰ ਦੇ ਬੇਟੇ ਦੀ ਗੱਲ ਕਰ ਰਹੇ ਹੋ। ਯੂ. ਪੀ. ਦੀਆਂ ਜੇਲ੍ਹਾਂ ’ਚ ਬੰਦ ਘੱਟ ਤੋਂ ਘੱਟ 27 ਫੀਸਦੀ ਵਿਧਾਰਾਧੀਨ ਕੈਦੀ ਮੁਸਲਮਾਨ ਹਨ। ਉਨ੍ਹਾਂ ਲਈ ਕੌਣ ਬੋਲੇਗਾ? ਮੈਂ ਉਨ੍ਹਾਂ ਲਈ ਲੜਾਂਗਾ, ਜੋ ਬੇਜ਼ੁਬਾਨ ਤੇ ਕਮਜ਼ੋਰ ਹਨ, ਉਨ੍ਹਾਂ ਲਈ ਨਹੀਂ ਜਿਨ੍ਹਾਂ ਦੇ ਪਿਤਾ ਪਾਵਰਫੁੱਲ ਹਨ। ਅਸਦਉਦੀਨ ਓਵੈਸੀ ਦੇ ਇਸ ਬਿਆਨ ਦੀ ਕਾਫੀ ਚਰਚਾ ਹੋ ਰਹੀ ਹੈ।
Aryan Khan
ਜ਼ਿਕਰਯੋਗ ਹੈ ਕਿ ਜੇਲ੍ਹ ’ਚ ਕਿਸੇ ਨੂੰ ਵੀ ਨਾਂ ਨਾਲ ਨਹੀਂ, ਸਗੋਂ ਉਸ ਦੇ ਨੰਬਰ ਨਾਲ ਹੀ ਬੁਲਾਇਆ ਜਾਂਦਾ ਹੈ ਅਜਿਹੇ ’ਚ ਆਰੀਅਨ ਖ਼ਾਨ ਨੂੰ ਵੀ ਉਸ ਦਾ ਕੈਦੀ ਨੰਬਰ ਮਿਲ ਗਿਆ ਹੈ। ਦੂਜੇ ਪਾਸੇ ਜੇਲ੍ਹ ’ਚ ਆਰੀਅਨ ਖ਼ਾਨ ਨੂੰ ਉਨ੍ਹਾਂ ਦੇ ਘਰ ’ਚੋਂ 4500 ਰੁਪਏ ਮਨੀ ਆਰਡਰ ਆਇਆ ਹੈ, ਜਿਸ ਨਾਲ ਉਹ ਕੰਟੀਨ ਤੋਂ ਆਪਣਾ ਮਨਪਸੰਦ ਖਾਣਾ ਖਾ ਸਕਦਾ ਹੈ। ਇਸ ਤੋਂ ਪਹਿਲਾਂ ਕੁਝ ਵੈੱਬਸਾਈਟਸ ਨੇ ਦਾਅਵਾ ਕੀਤਾ ਕਿ ਆਰੀਅਨ ਜੇਲ੍ਹ ’ਚ ਸਿਰਫ ਬਿਸਕੁੱਟ ਖਾ ਰਿਹਾ ਹੈ, ਉਸ ਨੂੰ ਜੇਲ੍ਹ ਦਾ ਖਾਣਾ ਪਸੰਦ ਨਹੀਂ ਆ ਰਿਹਾ। ਆਰੀਅਨ ਖ਼ਾਨ ਦੀ ਜ਼ਮਾਨਤ ਨੂੰ ਲੈ ਕੇ ਅਗਲੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ।