
ਕਿਹਾ,ਮੋਦੀ ਸਰਕਾਰ ਖੁਦ ਆਪਣੇ ਕਾਨੂੰਨ ਦਾ ਸਨਮਾਨ ਨਹੀਂ ਕਰ ਰਹੀ ਹੈ ਪਰ ਕਾਨੂੰਨ ਦਾ ਮਾਨ-ਸਤਿਕਾਰ ਕਰਨ ਦੀਆਂ ਸਿਰਫ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਕਿਹਾ, ਜਿਹੜੀ ਸਰਕਾਰ ਸਾਨੂੰ ਬਦਨਾਮ ਕਰਨ ਵਿਚ ਲੱਗੀ ਹੋਈ ਹੈ ਉਨ੍ਹਾਂ ਦਾ ਆਪਣਾ ਮੰਤਰੀ ਅਜੇ ਬਾਹਰ ਕਿਉਂ ਹੈ?
ਨਵੀਂ ਦਿੱਲੀ : ਕਿਸਾਨ ਮਜਦੂਰ ਕਮੇਟੀ ਦੇ ਜਨਰਲ ਸੂਬਾ ਸਕੱਤਰ ਸਰਵਨ ਸਿੰਘ ਪੰਧੇਰ ਨੇ ਲਖੀਮਪੁਰ ਖੇੜੀ ਘਟਨਾ ਸਬੰਧੀ ਬੋਲਦਿਆਂ ਕਿਹਾ ਕਿ ਇਸ ਘਟਨਾ ਦੇ ਮੁੱਖ ਦੋਸ਼ੀ ਅਜੇ ਮਿਸ਼ਰਾ ਜੋ ਕੇਂਦਰੀ ਗ੍ਰਹਿ ਰਾਜ ਮੰਤਰੀ ਹਨ, ਉਹ ਅਜੇ ਵੀ ਖੁਲ੍ਹੇਆਮ ਘੁੰਮ ਰਹੇ ਹਨ ਜਦਕਿ ਉਨ੍ਹਾਂ ਦੀ ਯੋਗੀ ਸਰਕਾਰ ਅਤੇ ਪੁਲਿਸ ਵਲੋਂ IPC ਦੀ ਧਾਰਾ 120 ਤਹਿਤ ਮਿਸ਼ਰਾ 'ਤੇ ਪਰਚਾ ਵੀ ਦਰਜ ਕੀਤਾ ਗਿਆ ਹੈ, ਤਾਂ ਅਜਿਹਾ ਕਰ ਕੇ ਕੀ ਉਹ ਕਾਨੂੰਨ ਦਾ ਸਨਮਾਨ ਕਰ ਰਹੇ ਹਨ ?
Lakhimpur Kheri Case
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਖੁਦ ਆਪਣੇ ਕਾਨੂੰਨ ਦਾ ਸਨਮਾਨ ਨਹੀਂ ਕਰ ਰਹੀ ਹੈ ਪਰ ਕਾਨੂੰਨ ਦਾ ਮਾਨ-ਸਤਿਕਾਰ ਕਰਨ ਦੀਆਂ ਸਿਰਫ ਗੱਲਾਂ ਕੀਤੀਆਂ ਜਾ ਰਹੀਆਂ ਹਨ।
Kisan Andolan
ਪੰਧੇਰ ਨੇ ਕਿਹਾ ਕਿ ਜੋ ਸਿੰਘੂ ਬਾਰਡਰ 'ਤੇ ਘਟਨਾ ਹੋਈ ਹੈ ਉਸ ਦੀ ਆੜ ਵਿਚ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਜਿਸ਼ ਸਰਕਾਰ ਦੀ ਖੁਦ ਦੀ ਹੈ। ਉਨ੍ਹਾਂ ਸਰਕਾਰ ਤੋਂ ਜਵਾਬ ਮੰਗਿਆ ਕਿ ਜਿਹੜੀ ਸਰਕਾਰ ਸਾਨੂੰ ਬਦਨਾਮ ਕਰਨ ਵਿਚ ਲੱਗੀ ਹੋਈ ਹੈ ਉਨ੍ਹਾਂ ਦਾ ਆਪਣਾ ਮੰਤਰੀ ਅਜੇ ਬਾਹਰ ਕਿਉਂ ਹੈ?
Sarvan Singh Pandher
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਲਖੀਮਪੁਰ ਖੇੜੀ ਘਟਨਾ ਦੇ ਵਿਰੋਧ ਵਿਚ ਰੇਲ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ ਅਤੇ ਇਸ ਘਟਨਾ ਵਿਚ ਸ਼ਾਮਲ ਦੋਸ਼ੀਆਂ ਨੂੰ ਜੇਲ੍ਹਾਂ ਅੰਦਰ ਜਾਣਾ ਹੀ ਪਵੇਗਾ। ਪੰਧੇਰ ਨੇ ਅਜੇ ਮਿਸ਼ਰਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਜੇ ਮਿਸ਼ਰਾ ਜੀ ਜੇਲ੍ਹ ਜਾਣ ਲਈ ਤਿਆਰ ਹੋ ਜਾਓ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਕਿਸਾਨਾਂ ਅਤੇ ਮਜਦੂਰਾਂ ਤੋਂ ਵੱਡੀ ਨਹੀਂ ਹੈ। ਤੁਸੀਂ ਸਮਝਦੇ ਹੋ ਕਿ ਤੁਹਾਡੇ ਪਾਪਾਂ 'ਤੇ ਪਰਦਾ ਪੈ ਜਾਵੇਗਾ ਪਰ ਅਜਿਹਾ ਨਹੀਂ ਹੋਵੇਗਾ।
Ajay Mishra
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਲਖੀਮਪੁਰ ਵਿਚ ਅਤੇ ਇਸ ਤੋਂ ਪਹਿਲਾਂ ਹਰਿਆਣਾ ਵਿਚ ਖੱਟਰ ਸਰਕਾਰ ਨੇ ਕਿਸਾਨਾਂ ਦੇ ਖੂਨ ਨਾਲ ਹੋਲੀ ਖੇਡੀ ਸੀ ਉਹ ਬਖਸ਼ੇ ਨਹੀਂ ਜਾਣਗੇ ਅਤੇ ਉਨ੍ਹਾਂ ਨੂੰ ਜੇਲ੍ਹ ਜਾਣਾ ਹੀ ਪਵੇਗਾ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਪੁਲਿਸ ਸਟੇਸ਼ਨ ਨੇੜੇ ਮਿਲੀ ਦਰੱਖ਼ਤ ਨਾਲ ਲਟਕਦੀ ਲਾਸ਼
ਪੰਧੇਰ ਨੇ ਕਿਹਾ ਕਿ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੇ ਰੇਟ 35-35 ਰੁਪਏ ਪ੍ਰਤੀ ਲੀਟਰ ਵਧਾਏ ਜਾ ਰਹੇ ਹਨ ਅਤੇ ਪਿਆਜ਼ ਟਮਾਟਰ ਦਾ ਮੁੱਲ ਵੀ ਅਸਮਾਨੀ ਪਹੁੰਚਿਆ ਹੋਇਆ ਹੈ ਜਦਕਿ ਇਸ ਨੂੰ ਪੈਦਾ ਕਰਨ ਵਾਲਾ ਕਿਸਾਨ ਖੁਦਕੁਸ਼ੀਆਂ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਹਿਮਾਚਲ ਦਾ ਸੇਬ ਲੁੱਟਿਆ ਗਿਆ ਅਤੇ ਹੁਣ ਕਿਸਾਨਾਂ ਨਾਲ ਧਾਂਦਲੀ ਕੀਤੀ ਜਾ ਰਹੀ ਹੈ ਉਸ ਨੂੰ ਪੂਰਾ ਦੇਸ਼ ਦੇਖ ਰਿਹਾ ਹੈ।