
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਨਾਲ ਵਾਪਰੀ ਘਟਨਾ ਨੂੰ ‘ਬਿਲਕੁਲ ਨਿੰਦਣਯੋਗ’ ਦੱਸਿਆ ਹੈ।
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਖੀਮਪੁਰ ਖੀਰੀ ਵਿਚ ਕਿਸਾਨਾਂ ਨਾਲ ਵਾਪਰੀ ਘਟਨਾ ਨੂੰ ‘ਬਿਲਕੁਲ ਨਿੰਦਣਯੋਗ’ ਦੱਸਿਆ ਹੈ। ਦਰਅਸਲ ਇਹਨੀਂ ਦਿਨੀਂ ਵਿੱਤ ਮੰਤਰੀ ਅਮਰੀਕਾ ਦੀ ਯਾਤਰਾ ’ਤੇ ਹਨ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਉਹਨਾਂ ਕੋਲੋਂ ਇਸ ਸਬੰਧੀ ਸਵਾਲ ਕੀਤੇ ਗਏ। ਨਿਰਮਲਾ ਸੀਤਾਰਮਨ ਨੂੰ ਪੁੱਛਿਆ ਗਿਆ ਸੀ ਕਿ ਪੀਐਮ ਮੋਦੀ ਅਤੇ ਸੀਨੀਅਰ ਮੰਤਰੀਆਂ ਵਲੋਂ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਅਤੇ ਜਦੋਂ ਵੀ ਕੋਈ ਅਜਿਹੇ ਸਵਾਲ ਪੁੱਛਦਾ ਹੈ ਤਾਂ ਹਮੇਸ਼ਾਂ “ ਬਚਾਅ ਵਾਲੀ ਪ੍ਰਤੀਕਿਰਿਆ” ਕਿਉਂ ਦਿੱਤੀ ਜਾਂਦੀ ਹੈ।
Nirmala Sitharaman
ਹੋਰ ਪੜ੍ਹੋ: ਕੈਨੇਡਾ ’ਚ ਪੱਕੇ ਹੋਣ ਦਾ ਰਾਹ ਹੋਇਆ ਸੁਖਾਲਾ, ਜਲਦ ਤੋਂ ਜਲਦ PR ਲੈਣ ਲਈ ਕਰੋ ਸੰਪਰਕ
ਇਹਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਭਾਰਤ ਦੇ ਹੋਰ ਹਿੱਸਿਆਂ ਵਿਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਪਰ ਉਹਨਾਂ ਨੂੰ ਉਦੋਂ ਚੁੱਕਿਆ ਜਾਂਦਾ ਹੈ ਜਦੋਂ ਭਾਜਪਾ ਸ਼ਾਸਤ ਕਿਸੇ ਸੂਬੇ ਵਿਚ ਵਾਪਰੀਆਂ ਹੋਣ ਤੇ ਕੁਝ ਲੋਕਾਂ ਦੇ ਅਨੁਕੂਲ ਹੋਣ। ਉਹਨਾਂ ਕਿਹਾ ਕਿ, “ਚੰਗਾ ਹੋਇਆ ਕਿ ਤੁਸੀਂ ਅਜਿਹੀ ਘਟਨਾ ਬਾਰੇ ਗੱਲ ਕੀਤੀ, ਜੋ ਪੂਰੀ ਤਰ੍ਹਾਂ ਨਿੰਦਣਯੋਗ ਹੈ ਅਤੇ ਸਾਡੇ ਵਿਚੋਂ ਹਰ ਕੋਈ ਇਹ ਕਹਿ ਰਿਹਾ ਹੈ। ਇਸ ਤਰ੍ਹਾਂ ਹੋਰ ਥਾਵਾਂ ਉੱਤੇ ਵਾਪਰ ਰਹੀਆਂ ਘਟਨਾਵਾਂ ਵੀ ਮੇਰੀ ਚਿੰਤਾ ਦਾ ਕਾਰਨ ਹੈ”।
Lakhimpur Kheri incident
ਹੋਰ ਪੜ੍ਹੋ: ਸ਼ਹੀਦ ਗੱਜਣ ਸਿੰਘ ਦਾ ਸਰਕਾਰੀ ਸਨਮਾਨ ਨਾਲ ਹੋਇਆ ਅੰਤਿਮ ਸਸਕਾਰ, CM ਚੰਨੀ ਨੇ ਦਿੱਤਾ ਅਰਥੀ ਨੂੰ ਮੋਢਾ
ਵਿੱਤ ਮੰਤਰੀ ਨੇ ਕਿਹਾ ਕਿ ਇਸ ਘਟਨਾ ਦੇ ਪਿੱਛੇ ਕਿਸ ਦਾ ਹੱਥ ਹੈ, ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਇਹ ਮੇਰੀ ਪਾਰਟੀ ਜਾਂ ਮੇਰੇ ਪੀਐਮ ਦੇ ਬਚਾਅ ਸਬੰਧੀ ਨਹੀਂ ਹੈ। ਇਹ ਭਾਰਤ ਦੇ ਬਚਾਅ ਸਬੰਧੀ ਹੈ। ਵਿੱਤ ਮੰਤਰੀ ਨੇ ਕਿਹਾ ਕਿ, “ਮੈਂ ਭਾਰਤ ਲਈ, ਗਰੀਬਾਂ ਲਈ ਇਨਸਾਫ ਦੀ ਗੱਲ ਕਰਾਂਗੀ। ਮੇਰਾ ਮਜ਼ਾਕ ਨਹੀਂ ਉਡਾਇਆ ਜਾਵੇਗਾ ਅਤੇ ਜੇਕਰ ਅਜਿਹਾ ਕੀਤਾ ਗਿਆ ਤਾਂ ਮੈਂ ਖੜ੍ਹੀ ਹੋ ਕੇ ਅਪਣੇ ਬਚਾਅ ਵਿਚ ਕਹਾਂਗੀ ਕਿ ਮਾਫ ਕਰੋ, ਚਲੋ ਤੱਥਾਂ ’ਤੇ ਗੱਲ ਕਰਦੇ ਹਾਂ”।
Nirmala Sitharaman
ਹੋਰ ਪੜ੍ਹੋ: 248 ਰੂਟਾਂ ਲਈ 864 ਬੱਸ ਪਰਮਿਟ ਜਾਰੀ ਕਰੇਗੀ ਪੰਜਾਬ ਸਰਕਾਰ, 17 ਅਕਤੂਬਰ ਤੋਂ ਪਹਿਲਾਂ ਕਰੋ ਅਪਲਾਈ
ਖੇਤੀ ਕਾਨੂੰਨਾਂ ਸਬੰਧੀ ਇਕ ਸਵਾਲ ਦੇ ਜਵਾਬ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ’ਤੇ ਇਕ ਦਹਾਕੇ ਦੌਰਾਨ ਵੱਖ-ਵੱਖ ਸੰਸਦੀ ਕਮੇਟੀਆਂ ਵਲੋਂ ਚਰਚਾ ਕੀਤੀ ਗਈ ਸੀ। ਉਹਨਾਂ ਕਿਹਾ ਕਿ 2014 ਵਿਚ ਭਾਜਪਾ ਦੇ ਸੱਤਾ ਵਿਚ ਆਉਣ ਤੋਂ ਬਾਅਦ ਇਹਨਾਂ ਤਿੰਨਾਂ ਕਾਨੂੰਨਾਂ ਬਾਰੇ ਕੇਂਦਰ ਸਰਕਾਰ ਵੱਲੋਂ ਸੂਬਾ ਸਰਕਾਰਾਂ ਵੱਲੋਂ ਵੱਖਰੇ ਤੌਰ 'ਤੇ ਵਿਚਾਰ -ਵਟਾਂਦਰਾ ਕੀਤਾ ਗਿਆ ਹੈ ਅਤੇ ਹਰੇਕ ਹਿੱਸੇਦਾਰ ਨਾਲ ਸਲਾਹ ਮਸ਼ਵਰਾ ਕੀਤਾ ਗਿਆ ਸੀ।