
ਟੀਮ 'ਪ੍ਰਵੇਗਾ' ਦੀ ਡਿਜ਼ਾਈਨ ਕੀਤੀ 'ਵੈਂਡੀ' ਨਾਂਅ ਦੀ ਇਲੈਕਟ੍ਰਿਕ ਕਾਰ ਦੁਨੀਆ ਭਰ ਤੋਂ ਆਈਆਂ ਅਨੇਕਾਂ ਐਂਟਰੀਆਂ ਵਿੱਚੋਂ ਸਭ ਤੋਂ ਵਧੀਆ ਸੀ
ਤਿਰੁਵਨੰਤਪੁਰਮ - ਸਰਕਾਰੀ ਇੰਜਨੀਅਰਿੰਗ ਕਾਲਜ ਬਾਰਟਨ ਹਿੱਲ ਦੇ ਵਿਦਿਆਰਥੀਆਂ ਵੱਲੋਂ ਡਿਜ਼ਾਇਨ ਕੀਤੀ ਗਈ ਇੱਕ ਬਿਜਲਈ ਭਾਵ ਇਲੈਕਟ੍ਰਿਕ ਕਾਰ ਨੂੰ, ਹਾਲ ਹੀ ਵਿੱਚ ਇੰਡੋਨੇਸ਼ੀਆ ਦੇ ਪੇਰਟਾਮਿਨਾ ਮੰਡਲਿਕਾ ਸਰਕਟ ਵਿੱਚ ਆਯੋਜਿਤ 'ਸ਼ੈੱਲ ਈਕੋ-ਮੈਰਾਥਨ' 2022 ਵਿੱਚ ਅੰਤਰਰਾਸ਼ਟਰੀ ਊਰਜਾ ਕੁਸ਼ਲਤਾ ਮੁਕਾਬਲੇ ਵਿੱਚ ਸਨਮਾਨਿਤ ਕੀਤਾ ਗਿਆ ਹੈ।
ਕਾਲਜ ਵਿੱਚ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੇ 19 ਵਿਦਿਆਰਥੀਆਂ ਦੀ ਟੀਮ 'ਪ੍ਰਵੇਗਾ' ਦੀ ਡਿਜ਼ਾਈਨ ਕੀਤੀ 'ਵੈਂਡੀ' ਨਾਂਅ ਦੀ ਇਲੈਕਟ੍ਰਿਕ ਕਾਰ ਦੁਨੀਆ ਭਰ ਤੋਂ ਆਈਆਂ ਅਨੇਕਾਂ ਐਂਟਰੀਆਂ ਵਿੱਚੋਂ ਸਭ ਤੋਂ ਵਧੀਆ ਸੀ। ਇਸ ਕਾਰ ਦੇ ਨਿਰਮਾਣ 'ਚ ਆਕਸੀਆ ਟੈਕਨੌਲੋਜਿਜ਼ ਨੇ ਸਹਿਯੋਗ ਦਿੱਤਾ।
ਸੂਬੇ ਦੇ ਉੱਚ-ਸਿੱਖਿਆ ਮੰਤਰੀ ਆਰ. ਬਿੰਦ ਨੇ ਟੀਮ ਨੂੰ ਗਰਾਂਟਾਂ ਤੇ ਹੋਰ ਸਰਕਾਰੀ ਮਦਦ ਪ੍ਰਾਪਤ ਕਰਨ ਵਿੱਚ ਮਦਦ ਕੀਤੀ, ਅਤੇ ਇਸ ਮੁਕਾਬਲੇ ਦੌਰਾਨ ਵਿਦਿਆਰਥੀਆਂ ਨੂੰ ਇੰਟਰਵਿਊ ਅਤੇ ਪ੍ਰੀਖਿਆਵਾਂ ਦੇ ਵੱਖ-ਵੱਖ ਪੜਾਅ ਪਾਰ ਕਰਨੇ ਪਏ।
ਪ੍ਰਵੇਗਾ ਦੇ ਟੀਮ ਲੀਡਰ ਕਲਿਆਣੀ ਐਸ. ਕੁਮਾਰ ਨੇ ਕਿਹਾ, “ਇਹ ਸੱਚਮੁੱਚ ਸਾਡੇ ਲਈ ਸਨਮਾਨ ਵਾਲੀ ਗੱਲ ਹੈ। ਇਸ ਪ੍ਰੋਜੈਕਟ ਨੇ ਸਾਨੂੰ ਸਾਡੇ ਇੰਜੀਨੀਅਰਿੰਗ ਹੁਨਰ ਦੀ ਵਰਤੋਂ ਕਰਦੇ ਹੋਏ ਕੁਝ ਅਜਿਹਾ ਬਣਾਉਣ ਦਾ ਮੌਕਾ ਦਿੱਤਾ ਜੋ ਟਿਕਾਊ ਅਤੇ ਵਾਤਾਵਰਣ-ਅਨੁਕੂਲ ਹੋਵੇ।