ਛੇਵਾਂ ਦਰਿਆ - ਹੁਣ ਨਿਸ਼ਾਨੇ 'ਤੇ ਸਕੂਲੀ ਬੱਚੇ, ਨੌਵੀਂ ਦੇ ਵਿਦਿਆਰਥੀ ਨੂੰ ਜ਼ਬਰਦਸਤੀ ਟੀਕੇ ਲਗਾ ਕੇ ਬਣਾਇਆ ਨਸ਼ੇ ਦਾ ਆਦੀ
Published : Oct 10, 2022, 5:04 pm IST
Updated : Oct 10, 2022, 5:30 pm IST
SHARE ARTICLE
Ninth grade student was forced to become a drug addict
Ninth grade student was forced to become a drug addict

ਨਾਬਾਲਿਗ ਨੇ ਆਪਣੇ ਚਾਚੇ ਦੇ ਨਾਲ ਪੁਲਿਸ ਨੂੰ ਮਾਮਲੇ ਬਾਰੇ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।

 

ਨਾਭਾ - ਪੰਜਾਬ ਵਿੱਚ ਪਸਰ ਚੁੱਕੇ ਨਸ਼ੇ ਦੇ ਛੇਵੇਂ ਦਰਿਆ 'ਚ ਨੌਜਵਾਨਾਂ ਦੇ ਨਾਲ-ਨਾਲ ਹੁਣ ਨਾਬਾਲਿਗ ਬੱਚੇ ਵੀ ਰੁੜ੍ਹਦੇ ਜਾ ਰਹੇ ਹਨ। ਇਸ ਗੱਲ ਦਾ ਅੰਦਾਜ਼ਾ ਨਾਭਾ ਤੋਂ ਸਾਹਮਣੇ ਆਏ ਇਕ ਮਾਮਲੇ ਤੋਂ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਇੱਕ ਸਕੂਲ ਪੜ੍ਹਦੇ 14 ਸਾਲਾ ਬੱਚੇ ਨੂੰ 26 ਕੁ ਸਾਲ ਦੇ ਨੌਜਵਾਨ ਨੇ ਜ਼ਬਰਦਸਤੀ ਨਸ਼ੇ ਦਾ ਆਦੀ ਬਣਾ ਲਿਆ। ਬੱਚਾ ਨੌਵੀਂ ਜਮਾਤ ਵਿੱਚ ਹੈ ਅਤੇ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਉਕਤ ਨੌਜਵਾਨ ਉਸ ਨੂੰ ਸਕੂਲ ਤੋਂ ਲਿਜਾ ਕੇ ਨਸ਼ੇ ਕਰਵਾਉਂਦਾ ਸੀ। ਨਾਬਾਲਿਗ ਨੇ ਆਪਣੇ ਚਾਚੇ ਦੇ ਨਾਲ ਪੁਲਿਸ ਨੂੰ ਮਾਮਲੇ ਬਾਰੇ ਸ਼ਿਕਾਇਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ।

ਜ਼ਬਰਦਸਤੀ ਲਗਾਇਆ ਨਸ਼ੇ ਦਾ ਟੀਕਾ

ਬੱਚੇ ਨੇ ਨੇ ਦੱਸਿਆ ਕਿ ਇੱਕ ਦਿਨ ਪਰਮਵੀਰ ਨਾਂ ਦਾ ਇਕ 26-27 ਸਾਲ ਦਾ ਨੌਜਵਾਨ ਉਸ ਨੂੰ ਗੱਲਾਂ 'ਚ ਲਗਾ ਕੇ ਸਕੂਲ ਤੋਂ ਆਪਣੇ ਨਾਲ ਲੈ ਗਿਆ। ਇਕ ਮੈਦਾਨ ਵਿੱਚ ਲਿਜਾ ਕੇ ਉਸ ਨੇ ਜ਼ਬਰਦਸਤੀ ਉਸ ਦੇ ਨਸ਼ੇ ਵਾਲਾ ਟੀਕਾ ਲਗਾ ਦਿੱਤਾ। ਇਸ ਘਟਨਾ ਤੋਂ ਬਾਅਦ ਨੌਜਵਾਨ ਉਸ ਬੱਚੇ ਨੂੰ ਇਹ ਕਹਿ ਕੇ ਡਰਾਉਣ ਲੱਗ ਗਿਆ ਕਿ ਜੇਕਰ ਉਹ ਉਸ ਨਾਲ ਨਾ ਗਿਆ ਤਾਂ ਉਹ ਉਸ ਦੇ ਘਰ ਦੱਸ ਦੇਵੇਗਾ ਕਿ ਉਹ ਨਸ਼ੇ ਕਰਦਾ ਹੈ। ਇੰਝ ਕਰ ਕੇ ਨੌਜਵਾਨ ਨੇ ਬੱਚੇ ਦੇ 9-10 ਵਾਰ ਨਸ਼ੀਲੇ ਟੀਕੇ ਲਗਾਏ। ਪੀੜਤ ਆਪਣੀ ਮਾਂ ਦਾ ਇਕਲੌਤਾ ਪੁੱਤਰ ਹੈ। ਉਕਤ ਨੌਜਵਾਨ ਉਸ ਨੂੰ ਘਰੋਂ ਪੈਸੇ ਲਿਆਉਣ ਲਈ ਮਜਬੂਰ ਵੀ ਕਰਦਾ ਸੀ ਅਤੇ 2-3 ਵਾਰ ਉਸ ਤੋਂ ਤਕਰੀਬਨ 3 ਹਜ਼ਾਰ ਰੁਪਏ ਲੈ ਚੁੱਕਿਆ ਸੀ।

ਚਾਚੇ ਨੇ ਨਿਗਰਾਨੀ ਰਾਹੀਂ ਕੱਢਿਆ ਸੁਰਾਗ

ਜੂਸ ਦੀ ਰੇਹੜੀ ਲਗਾਉਂਦੇ ਬੱਚੇ ਦੇ ਚਾਚੇ ਨੇ ਦੱਸਿਆ ਕਿ 3-4 ਦਿਨ ਪਹਿਲਾਂ ਉਸ ਦਾ ਭਤੀਜਾ ਮੋਟਰਸਾਈਕਲ ਤੋਂ ਜਾਂਦੇ ਹੋਏ ਅਚਾਨਕ ਡਿੱਗ ਗਿਆ। ਕੁਝ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਘਰ ਲਿਆਂਦਾ ਗਿਆ। ਇਸ ਘਟਨਾ ਤੋਂ ਬਾਅਦ ਚਾਚੇ ਨੂੰ ਸ਼ੱਕ ਹੋਇਆ ਤਾਂ ਉਸ ਨੇ ਬੱਚੇ 'ਦੀ ਨਿਗਰਾਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਉਸ ਨੇ ਪਿਆਰ ਨਾਲ ਬੱਚੇ ਨੂੰ ਪੁੱਛਿਆ ਤਾਂ ਬੱਚੇ ਨੇ ਚਾਚੇ ਨੂੰ ਸਾਰੀ ਹੱਡ-ਬੀਤੀ ਦੱਸੀ।

ਜਾਨੋਂ ਮਾਰਨ ਦੀਆਂ ਧਮਕੀਆਂ

ਬੱਚੇ ਦੇ ਚਾਚੇ ਨੇ ਪਰਮਵੀਰ ਨਾਂਅ ਦੇ ਨੌਜਵਾਨ ਨਾਲ ਗੱਲ ਕੀਤੀ ਤਾਂ ਉਸ ਨੇ ਚਾਚੇ-ਭਤੀਜੇ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ। ਚਾਚੇ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਉਸ ਦੇ ਭਤੀਜੇ ਨੂੰ ਨਸ਼ੇ 'ਤੇ ਲਗਾਉਣ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਕਿਸੇ ਹੋਰ ਬੱਚੇ ਦੀ ਜ਼ਿੰਦਗੀ ਬਰਬਾਦ ਨਾ ਕਰ ਸਕੇ।

ਇੱਕ ਹਜ਼ਾਰ 'ਚ ਮਿਲ ਜਾਂਦਾ ਹੈ ਚਿੱਟਾ

ਗੱਲਬਾਤ ਦੌਰਾਨ ਪੀੜਤ ਬੱਚੇ ਨੇ ਨਸ਼ੇ ਦੀ ਕਾਲ਼ੀ ਦੁਨੀਆ ਬਾਰੇ ਵੀ ਕਈ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਉਕਤ ਨੌਜਵਾਨ ਅਤੇ ਉਸ ਦੇ ਸਾਥੇ ਕਲਿਆਣ ਪਿੰਡ ਤੋਂ ਨਸ਼ਾ ਲੈ ਕੇ ਆਉਂਦੇ ਸਨ। ਉਸ ਨੇ ਦੱਸਿਆ ਕਿ ਉੱਥੇ ਹਜ਼ਾਰ ਰੁਪਏ 'ਚ ਵੀ ਚਿੱਟਾ ਮਿਲ ਜਾਂਦਾ ਹੈ।

ਮੁਲਜ਼ਮ ਫ਼ਰਾਰ, ਛਾਪੇਮਾਰੀ ਜਾਰੀ

ਪੁਲਿਸ ਦਾ ਕਹਿਣਾ ਹੈ ਕਿ ਉਕਤ ਸ਼ਿਕਾਇਤ ਦੇ ਆਧਾਰ 'ਤੇ ਪਰਮਵੀਰ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ, ਅਤੇ ਮਾਮਲੇ ਸੰਬੰਧੀ ਬਣਦੀ ਕਨੂੰਨੀ ਕਾਰਵਾਈ ਅਮਲ ਹੇਠ ਲਿਆਂਦੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement