
ਇਸ ਮਾਮਲੇ ਵਿਚ ਬੈਂਕ ਮੈਨੇਜਮੈਂਟ ਦੇ ਲੋਕ ਵੀ ਜਾਂਚ ਦੇ ਘੇਰੇ ਵਿਚ ਹਨ।
ਨਵੀਂ ਦਿੱਲੀ: ਸਾਈਬਰ ਠੱਗਾਂ ਨੇ ਯੂਪੀ ਸਹਿਕਾਰੀ ਬੈਂਕ (ਯੂਪੀਸੀਬੀ) ਦੇ ਹੈੱਡਕੁਆਰਟਰ ਦੇ ਖਾਤੇ ਵਿਚੋਂ 146 ਕਰੋੜ ਰੁਪਏ ਦੂਜੇ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਗਾਰਡ ਨੇ ਬੈਂਕ ਵਿਚ ਸ਼ੱਕੀ ਗਤੀਵਿਧੀਆਂ ਦੇਖ ਕੇ ਬੈਂਕ ਪ੍ਰਬੰਧਕਾਂ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਮੈਨੇਜਮੈਂਟ ਨੇ ਹਰਕਤ 'ਚ ਆਉਂਦਿਆਂ ਖਾਤੇ ਦੇਖੇ ਅਤੇ ਸਾਈਬਰ ਪੁਲਿਸ ਸਟੇਸ਼ਨ ਤੇ ਆਰਬੀਆਈ ਨੂੰ ਸੂਚਨਾ ਦਿੱਤੀ। ਇਸ ਮਾਮਲੇ ਵਿਚ ਬੈਂਕ ਮੈਨੇਜਮੈਂਟ ਦੇ ਲੋਕ ਵੀ ਜਾਂਚ ਦੇ ਘੇਰੇ ਵਿਚ ਹਨ।
ਹਜ਼ਰਤਗੰਜ ਵਿਚ ਜ਼ਿਲ੍ਹਾ ਮੈਜਿਸਟਰੇਟ ਦੀ ਰਿਹਾਇਸ਼ ਨੇੜੇ ਸਥਿਤ ਇਕ ਸਹਿਕਾਰੀ ਬੈਂਕ ਦੇ ਖਾਤੇ ਵਿਚੋਂ ਧੋਖੇਬਾਜ਼ਾਂ ਨੇ ਕਰੀਬ 146 ਕਰੋੜ ਰੁਪਏ ਉਡਾ ਲਏ। ਮਾਮਲਾ ਸਾਹਮਣੇ ਆਉਂਦੇ ਹੀ ਬੈਂਕ 'ਚ ਹੜਕੰਪ ਮਚ ਗਿਆ। ਬੈਂਕ ਸੂਤਰਾਂ ਮੁਤਾਬਕ ਸ਼ਨੀਵਾਰ ਸ਼ਾਮ ਨੂੰ ਸੱਤ ਖਾਤਿਆਂ 'ਚ ਬੈਂਕ ਦੇ ਕਰੀਬ 146 ਕਰੋੜ ਰੁਪਏ ਬੈਂਕ ਅਧਿਕਾਰੀਆਂ ਨੂੰ ਭੇਜੇ ਗਏ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਜਾਂਚ ਕੀਤੀ ਅਤੇ ਹਜ਼ਰਤਗੰਜ ਥਾਣੇ ਨਾਲ ਸੰਪਰਕ ਕੀਤਾ।
ਜਿੱਥੋਂ ਮਾਮਲਾ ਸਾਈਬਰ ਹੈੱਡਕੁਆਰਟਰ 'ਚ ਤਬਦੀਲ ਕਰ ਦਿੱਤਾ ਗਿਆ। ਜਿੱਥੇ ਸੋਮਵਾਰ ਨੂੰ ਬੈਂਕ ਅਧਿਕਾਰੀਆਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਐਸਟੀਐਫ ਦੀ ਟੀਮ ਨੇ ਸਾਈਬਰ ਮਾਹਿਰਾਂ ਦੇ ਨਾਲ ਵੀ ਜਾਂਚ ਸ਼ੁਰੂ ਕਰ ਦਿੱਤੀ।
ਬੈਂਕ ਅਧਿਕਾਰੀਆਂ ਮੁਤਾਬਕ ਗਾਰਡ ਨੇ ਸ਼ਨੀਵਾਰ ਨੂੰ ਬੈਂਕ 'ਚ ਕੁਝ ਸ਼ੱਕੀ ਗਤੀਵਿਧੀਆਂ ਦੇਖੀਆਂ ਸਨ, ਜਿਸ ਤੋਂ ਬਾਅਦ ਜਾਂਚ 'ਚ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ। ਸਾਈਬਰ ਟੀਮ ਮੁਤਾਬਕ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬੈਂਕ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬੈਂਕ ਖਾਤਿਆਂ ਦਾ ਵੇਰਵਾ ਵੀ ਇਕੱਠਾ ਕੀਤਾ ਜਾ ਰਿਹਾ ਹੈ।