Madhya Pradesh: ਮਹੀਨੇ ’ਚ ਦੋ ਵਾਰ ਤਿਰੰਗੇ ਨੂੰ 21 ਵਾਰ ਸਲਾਮੀ ਦੇਣ ਦੀ ਸ਼ਰਤ ’ਤੇ ਵਿਅਕਤੀ ਨੂੰ ਮਿਲੀ ਜ਼ਮਾਨਤ
Published : Oct 18, 2024, 9:49 am IST
Updated : Oct 18, 2024, 9:49 am IST
SHARE ARTICLE
The person got bail on the condition of saluting the tricolor 21 times twice in a month
The person got bail on the condition of saluting the tricolor 21 times twice in a month

Madhya Pradesh: ਵਿਅਕਤੀ ਨੇ ਲਾਇਆ ਸੀ ‘ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ’

 

Madhya pradesh: ਮੱਧ ਪ੍ਰਦੇਸ਼ ਹਾਈ ਕੋਰਟ ਨੇ ਪਾਕਿਸਤਾਨ ਦੇ ਸਮਰਥਨ ਵਿਚ ਨਾਹਰੇ ਲਗਾਉਣ ਦੇ ਦੋਸ਼ੀ ਵਿਅਕਤੀ ਨੂੰ ਮਹੀਨੇ ਵਿਚ ਦੋ ਵਾਰ ਥਾਣੇ ਵਿਚ 21 ਵਾਰ ਰਾਸ਼ਟਰੀ ਝੰਡੇ ਤਿਰੰਗੇ ਨੂੰ ਸਲਾਮੀ ਦੇਣ ਅਤੇ “ਭਾਰਤ ਮਾਤਾ ਦੀ ਜੈ” ਦਾ ਨਾਹਰਾ ਲਗਾਉਣ ਦੀ ਸ਼ਰਤ ’ਤੇ ਜ਼ਮਾਨਤ ਦੇ ਦਿਤੀ।

ਜਸਟਿਸ ਡੀਕੇ ਪਾਲੀਵਾਲ ਨੇ ਮੰਗਲਵਾਰ ਨੂੰ ਆਦੇਸ਼ ਵਿਚ ਕਿਹਾ ਕਿ ਦੋਸ਼ੀ ਨੂੰ ਕੁਝ ਸ਼ਰਤਾਂ ਲਗਾ ਕੇ ਜ਼ਮਾਨਤ ’ਤੇ ਰਿਹਾਅ ਕੀਤਾ ਜਾ ਸਕਦਾ ਹੈ, ਜਿਸ ਨਾਲ ਉਸ ਵਿਚ ਉਸ ਦੇਸ਼ ਪ੍ਰਤੀ ਜ਼ਿੰਮੇਵਾਰੀ ਅਤੇ ਮਾਣ ਦੀ ਭਾਵਨਾ ਪੈਦਾ ਹੁੰਦੀ ਹੈ ਜਿੱਥੇ ਉਹ ਪੈਦਾ ਹੋਇਆ ਅਤੇ ਰਹਿੰਦਾ ਹੈ।

ਅਦਾਲਤ ਨੇ ਕਿਹਾ, ‘‘ਉਹ ਖੁਲ੍ਹੇਆਮ ਉਸ ਦੇਸ਼ ਵਿਰੁਧ ਨਾਹਰੇ ਲਗਾ ਰਿਹਾ ਹੈ ਜਿਸ ਵਿਚ ਉਹ ਪੈਦਾ ਹੋਇਆ ਅਤੇ ਪਲਿਆ।’’ ਅਦਾਲਤ ਨੇ ਦੋਸ਼ੀ ਨੂੰ ਮਹੀਨੇ ਦੇ ਹਰ ਪਹਿਲੇ ਅਤੇ ਚੌਥੇ ਮੰਗਲਵਾਰ ਨੂੰ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਅਤੇ ‘ਭਾਰਤ ਮਾਤਾ ਕੀ ਜੈ’ ਦੇ ਨਾਹਰੇ ਲਗਾਉਣ ਦੇ ਨਿਰਦੇਸ਼ ਦਿਤੇ।

ਮੁਲਜ਼ਮ ਫੈਜ਼ਲ ਉਰਫ਼ ਫੈਜ਼ਾਨ ਨੂੰ ਮਈ ਵਿਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 153ਬੀ (ਰਾਸ਼ਟਰੀ ਏਕਤਾ ਲਈ ਪੱਖਪਾਤੀ ਬਿਆਨ) ਦੇ ਤਹਿਤ ਐਫ਼ਆਈਆਰ ਦਰਜ ਕੀਤੇ ਜਾਣ ਤੋਂ ਬਾਅਦ ਭੋਪਾਲ ਦੇ ਮਿਸਰੋਦ ਥਾਣੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।     

 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement