
ਕਿਹਾ-ਮੇਰੇ ਦਾਦਾ ਅਤੇ ਹਜ਼ਾਰਾਂ ਰਿਸ਼ਤੇਦਾਰ ਭਾਰਤ ਵਿਚ ਦਫ਼ਨ ਨੇ!
ਨਵੀਂ ਦਿੱਲੀ: 27 ਸਾਲ ਪਹਿਲਾਂ ਲੰਡਨ ਆ ਕੇ ਵਸੇ ਪਾਕਿਸਤਾਨ ਵਿਚ ਮੁਤਹਿਦਾ ਕੌਮੀ ਮੂਵਮੈਂਟ ਦੇ ਸੰਸਥਾਪਕ ਅਲਤਾਫ ਹੂਸੈਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਉਹਨਾਂ ਨੂੰ ਭਾਰਤ ਵਿਚ ਰਾਜਨੀਤਿਕ ਸ਼ਰਣ ਦੇਣ ਦੀ ਮੰਗ ਕੀਤੀ ਹੈ। ਐਮਕਿਊਐਮ ਅਲਤਾਫ ਨੇ ਕਿਹਾ ਕਿ ਮੋਦੀ ਉਹਨਾਂ ਨੂੰ ਰਾਜਨੀਤਿਕ ਸ਼ਰਣ ਦੇਣ ਅਤੇ ਜੇ ਦੇਸ਼ ਆਉਟਕਾਸਟ ਪਾਕਿਸਤਾਨੀ ਰਾਜਨੇਤਾ ਅਤੇ ਉਹਨਾਂ ਦੇ ਸਾਥੀਆਂ ਨੂੰ ਸ਼ਰਣ ਦੇਣ ਵਿਚ ਅਸਮਰੱਥ ਹੈ ਤਾਂ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ।
Altaf hussain
ਦਸ ਦਈਏ ਕਿ ਅਲਤਾਫ ਹੁਣ ਲੰਡਨ ਵਿਚ ਰਾਜ ਦੇ ਵਿਰੋਧੀ ਭਾਸ਼ਣਾਂ ਦੇ ਚਲਦੇ ਘਿਰੇ ਹਨ ਅਤੇ ਹਾਲ ਦੇ ਦਿਨਾਂ ਵਿਚ ਮੈਟਰੋਪੋਲਿਟਨ ਪੁਲਿਸ ਨੇ ਉਹਨਾਂ ਦੀ ਜ਼ਮਾਨਤ ਸ਼ਰਤਾਂ ਦੇ ਢਿੱਲ ਦੇ ਦਿੱਤੀ ਹੈ। ਹੁਣ ਅਗਲੇ ਸਾਲ ਜੂਨ ਵਿਚ ਉਹਨਾਂ ਦੇ ਕੇਸ ਦਾ ਟ੍ਰਾਈਲ ਸ਼ੁਰੂ ਹੋਣਾ ਹੈ। ਉਹਨਾਂ ਦਾ ਪਾਸਪੋਰਟ ਉਹਨਾਂ ਦੀ ਜ਼ਮਾਨਤ ਸ਼ਰਤਾਂ ਤਹਿਤ ਯੂਕੇ ਪੁਲਿਸ ਕੋਲ ਹੈ।
PM Narendra Modiਇਸ ਤੋਂ ਇਲਾਵਾ ਜਦੋਂ ਤਕ ਕੋਰਟ ਦੁਆਰਾ ਆਗਿਆ ਨਹੀਂ ਦਿੱਤੀ ਜਾਂਦੀ ਉਦੋਂ ਤਕ ਉਹਨਾਂ ਨੂੰ ਕਿਸੇ ਵੀ ਯਾਤਰਾ ਦਸਤਾਵੇਜ਼ਾ ਲਈ ਅਪਲਾਈ ਕਰਨ ਦੀ ਆਗਿਆ ਨਹੀਂ ਹੈ। ਦਸਣਯੋਗ ਹੈ ਕਿ ਹਾਲ ਹੀ ਵਿਚ ਮੀਡੀਆ ਵਿਚ ਸ਼ੇਅਰ ਕੀਤੇ ਅਪਣੇ ਭਾਸ਼ਣ ਵਿਚ ਅਲਤਾਫ ਹੂਸੈਨ ਨੇ ਕਿਹਾ ਕਿ ਉਹ ਭਾਰਤ ਜਾਣਾ ਚਾਹੁੰਦੇ ਹਨ ਕਿਉਂ ਕਿ ਉਹਨਾਂ ਦੇ ਦਾਦਾ ਅਤੇ ਹਜ਼ਾਰਾਂ ਰਿਸ਼ਤੇਦਾਰਾਂ ਨੂੰ ਭਾਰਤ ਵਿਚ ਹੀ ਦਫਨਾਇਆ ਗਿਆ ਹੈ। ਉਹ ਉਹਨਾਂ ਦੀ ਕਬਰ ਤੇ ਜਾਣਾ ਚਾਹੁੰਦੇ ਹਨ।
ਪ੍ਰਧਾਨ ਮੰਤਰੀ ਮੋਦੀ ਨੂੰ ਅਲਤਾਫ ਹੂਸੈਨ ਨੇ ਅਪੀਲ ਕੀਤੀ ਹੈ ਕਿ 22 ਅਗਸਤ 2017 ਦੇ ਭਾਸ਼ਣ ਤੋਂ ਬਾਅਦ ਕਰਾਚੀ ਵਿਚ ਉਹਨਾਂ ਦੇ ਆਫਿਸ ਅਤੇ ਘਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਉਹਨਾਂ ਨੇ ਕਿਹਾ ਕਿ ਜੇ ਮੋਦੀ ਉਹਨਾਂ ਨੂੰ ਸ਼ਰਣ ਨਹੀਂ ਦੇ ਸਕਦੇ ਤਾਂ ਆਰਥਿਕ ਮਦਦ ਹੀ ਕਰ ਦੇਣ। ਇਕ ਰਿਪੋਰਟ ਮੁਤਾਬਕ ਹੂਸੈਨ ਤੇ ਪਾਕਿਸਤਾਨ ਵਿਚ 3576 ਮਾਮਲੇ ਚਲ ਰਹੇ ਹਨ। ਪਾਕਿਸਤਾਨ ਵਿਚ ਕੁੱਝ ਲੋਕ ਅਲਤਾਫ ਹੂਸੈਨ ਨੂੰ ਪੀਰ ਵੀ ਮੰਨਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।