DU ਨੇ ਪੋਸਟ ਗ੍ਰੈਜੂਏਸ਼ਨ ਲਈ ਦਾਖਲਾ ਪ੍ਰਕਿਰਿਆ ਕੀਤੀ ਸ਼ੁਰੂ, ਲਿੰਕ ਰਾਹੀਂ ਕਰੋ ਚੈੱਕ
Published : Nov 18, 2020, 10:52 am IST
Updated : Nov 18, 2020, 10:52 am IST
SHARE ARTICLE
du
du

ਪੋਸਟ ਗ੍ਰੈਜੂਏਸ਼ਨ ਦੇ 54 ਕੋਰਸਾਂ ਵਿਚ ਦਾਖਲਾ ਹੋਵੇਗਾ।

ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਵਲੋਂ  ਅੱਜ ਤੋਂ ਪੋਸਟ ਗਰੈਜੂਏਸ਼ਨ ਕੋਰਸਾਂ ਲਈ ਦਾਖਲਾ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਜਿਨ੍ਹਾਂ ਸਟੂਡੈਂਟਸ ਨੇ ਇਸ ਯੂਨੀਵਰਸਿਟੀ 'ਚ ਦਾਖਿਲ ਲੈਣਾ ਹੈ ਤੇ ਦਿੱਲੀ ਯੂਨੀਵਰਸਿਟੀ ਦੀ ਵੈਬਸਾਈਟ ਤੇ ਜਾ ਕੇ ਨੋਟਿਸ ਵੇਖ ਸਕਦੇ ਹੋ। ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਜਿਹੇ ਵਿਦਿਆਰਥੀਆਂ ਨੂੰ ਰਾਹਤ ਦੇਣ ਦਾ ਫੈਸਲਾ ਕੀਤਾ ਹੈ ਜਿਨ੍ਹਾਂ ਦੇ ਗ੍ਰੈਜੂਏਸ਼ਨ ਨਤੀਜੇ ਅਜੇ ਐਲਾਨੇ ਨਹੀਂ ਗਏ ਹਨ। ਅਜਿਹੇ ਵਿਦਿਆਰਥੀ ਹੁਣ ਪੋਸਟ ਗ੍ਰੈਜੂਏਸ਼ਨ ਕੋਰਸਾਂ ਲਈ ਵੀ ਅਪਲਾਈ ਕਰ ਸਕਦੇ ਹਨ।

Admission

ਦਿੱਲੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਅਧਿਕਾਰਤ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਦੇ ਗ੍ਰੈਜੂਏਸ਼ਨ ਨਤੀਜੇ ਜਾਰੀ ਨਹੀਂ ਕੀਤੇ ਗਏ ਹਨ, ਉਨ੍ਹਾਂ ਨੂੰ ਪੋਸਟ ਗ੍ਰੈਜੂਏਸ਼ਨ ਵਿਚ ਦਾਖਲਾ ਲੈਣ ਵਿਚ ਵੀ ਕੋਈ ਮੁਸ਼ਕਲ ਨਹੀਂ ਹੋਏਗੀ। ਵਿਦਿਆਰਥੀ ਯੂਨੀਵਰਸਿਟੀ ਦੀ ਦਾਖਲਾ ਵੈਬਸਾਈਟ ‘ਤੇ ਅਪਲਾਈ ਕਰ ਸਕਦੇ ਹੋ।  ਨਤੀਜਾ ਜਾਰੀ ਹੋਣ ਤੱਕ ਸੀਟ ਖਾਲੀ ਰੱਖੀ ਜਾਏਗੀ।

Exams

ਜਾਣੋ ਕੀ ਹੈ ਨੋਟਿਸ 
ਪੋਸਟ ਗ੍ਰੈਜੂਏਸ਼ਨ ਦੇ 54 ਕੋਰਸਾਂ ਵਿਚ ਦਾਖਲਾ ਹੋਵੇਗਾ।
ਇਸ ਵਿੱਚ ਅਰਥ ਸ਼ਾਸਤਰ, ਐਮਐਸਸੀ, ਇੰਗਲਿਸ਼, ਫਿਲੌਸਫੀ, ਮਨੋਵਿਗਿਆਨ, ਕੰਪਿਊਟਰ ਸਾਇੰਸ, ਉਰਦੂ, ਭੂਗੋਲਿਕ, ਬਾਇਓ, ਕੈਮਿਸਟਰੀ, ਬਾਇਓਫਿਜ਼ਿਕਸ, ਇਨਫੋਰਮੈਟਿਕਸ, ਮਾਈਕਰੋਬਾਇਓਲੋਜੀ, ਐਮਸੀਏ, ਬੁੱਧ ਸਟੱਡੀਜ਼, ਜੀਵ ਵਿਗਿਆਨ ਅਤੇ ਪੱਤਰਕਾਰੀ ਵਰਗੇ ਵਿਸ਼ੇ ਸ਼ਾਮਲ ਹਨ।
ਪੋਸਟ ਗ੍ਰੈਜੂਏਸ਼ਨ ਵਿਚ ਹੋਣ ਵਾਲੀਆਂ ਇਹ ਦਾਖਲਾ ਪ੍ਰੀਖਿਆ ਦੇ ਅਧਾਰ ‘ਤੇ ਹੋਵੇਗਾ।
ਰਾਸ਼ਟਰੀ ਪ੍ਰੀਖਿਆ ਏਜੰਸੀ ਇਨ੍ਹਾਂ ਦਾਖਲਿਆਂ ਲਈ ਪ੍ਰੀਖਿਆ ਆਯੋਜਤ ਕਰੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement