
ਗੁਜਰਾਤ ਸੜਕ ਹਾਦਸਾ: ਟਰੱਕ-ਟਰਾਲੇ ਦੀ ਟੱਕਰ ’ਚ 11 ਮੌਤਾਂ, 16 ਜ਼ਖ਼ਮੀ
ਵਡੋਦਰਾ, 18 ਨਵੰਬਰ: ਗੁਜਰਾਤ ਵਿਚ ਵਡੋਦਰਾ ਨੇੜੇ ਬੁਧਵਾਰ ਤੜਕੇ 3 ਵਜੇ ਇਕ ਮਿੰਨੀ ਟਰੱਕ ਅਤੇ ਟਰਾਲੇ ਵਿਚਕਾਰ ਹੋਈ ਟੱਕਰ ਵਿਚ ਪੰਜ ਔਰਤਾਂ ਸਣੇ 11 ਲੋਕਾਂ ਦੀ ਮੌਤ ਹੋ ਗਈ। 16 ਲੋਕ ਜ਼ਖ਼ਮੀ ਹਨ। ਇਨ੍ਹਾਂ ਵਿਚੋਂ ਕੁਝ ਦੀ ਹਾਲਤ ਗੰਭੀਰ ਹੈ। ਇਹ ਲੋਕ ਸੂਰਤ ਤੋਂ ਪਾਵਾਗੜ੍ਹ ਵੇਖਣ ਜਾ ਰਹੇ ਸਨ।
ਹਾਦਸੇ ਵਿਚ ਨੌ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਸਪਤਾਲ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਗੁਜਰਾਤ ਦੇ ਵਡੋਦਰਾ ਕੋਲ ਨੈਸ਼ਨਲ ਹਾਈਵੇਅ ਉੱਤੇ ਹੋਏ ਹਾਦਸੇ ਵਿਚ ਇਕ ਪੂਰਾ ਪਰਵਾਰ ਖ਼ਤਮ ਹੋ ਗਿਆ। ਇਨ੍ਹਾਂ ਵਿਚ ਪਤੀ-ਪਤਨੀ, ਉਨ੍ਹਾਂ ਦਾ ਬੇਟਾ, ਧੀ ਅਤੇ ਚਚੇਰਾ ਭਰਾ ਸ਼ਾਮਲ ਹਨ। ਇਸ ਪਰਵਾਰ ਵਿਚ ਇਕ ਲੜਕੇ ਸੁਰੇਸ਼ ਜਿੰਜਾਲਾ ਦੀ ਮੰਗਣੀ ਹੋ ਚੁਕੀ ਸੀ ਅਤੇ ਅਗਲੇ ਮਹੀਨੇ ਉਸ ਦਾ ਵਿਆਹ ਹੋਣਾ ਸੀ। ਹਾਦਸੇ ਵਿਚ ਮਾਰੇ ਗਏ ਲੋਕਾਂ ਵਿਚ ਤਿੰਨ ਮਾਵਾਂ ਅਤੇ ਉਨ੍ਹਾਂ ਦਾ ਇਕਲੌਤੇ ਪੁੱਤਰ ਸ਼ਾਮਲ ਹਨ। ਬੱਚਿਆਂ ਦੀ ਉਮਰ 8, 12 ਅਤੇ 15 ਸਾਲ ਸੀ।
ਸਾਰੇ ਸੂਰਤ ਤੋਂ ਪਾਵਾਗੜ੍ਹ ਦਰਸ਼ਨ ਲਈ ਜਾ ਰਹੇ ਸਨ
ਹਾਦਸੇ ਸਮੇਂ ਸਾਰੇ ਲੋਕ ਡੂੰਘੀ ਨੀਂਦ ਸੁੱਤੇ ਹੋਏ ਸਨ
ਮਰਨ ਵਾਲਿਆਂ ਵਿਚ ਤਿੰਨ ਮਾਵਾਂ ਅਤੇ ਉਨ੍ਹਾਂ ਦੇ ਇਕਲੌਤੇ ਪੁੱਤਰ ਸ਼ਾਮਲ ਹਨ। ਬੱਚਿਆਂ ਦੀ ਉਮਰ 8, 12 ਅਤੇ 15 ਸਾਲ ਸੀ। ਉਥੇ, ਇਕ ਪਰਵਾਰ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚ ਪਤੀ-ਪਤਨੀ, ਉਨ੍ਹਾਂ ਦਾ ਬੇਟਾ, ਧੀ ਅਤੇ ਚਚੇਰਾ ਭਰਾ ਸ਼ਾਮਲ ਹਨ।
ਇਹ ਹਾਦਸਾ ਰਾਸ਼ਟਰੀ ਰਾਜ ਮਾਰਗ ’ਤੇ ਵਾਘੋਡੀਆ ਚੌਕ ਨੇੜੇ ਵਾਪਰਿਆ। ਜ਼ਖ਼ਮੀਆਂ ਨੂੰ ਵਡੋਦਰਾ ਦੇ ਐਸਐਸਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਸਮੇਂ ਸਾਰੇ ਟਰੱਕ ਸੁੱਤੇ ਪਏ ਸਨ। ਚੀਕਾਂ ਸੁਣ ਕੇ ਆਲੇ-ਦੁਆਲੇ ਦੇ ਲੋਕ ਮਦਦ ਲਈ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਦਸਿਆ ਜਾ ਰਿਹਾ ਹੈ ਕਿ ਉਹ ਸਾਰੇ ਸੂਰਤ ਦੇ ਵਰਾਛਾ ਅਤੇ ਪੂਣਾ ਇਲਾਕਿਆਂ ਦੇ ਵਸਨੀਕ ਸਨ। ਹਾਦਸੇ ਸਮੇਂ ਲੋਕ ਮਿੰਨੀ ਟਰੱਕ ਵਿਚ ਸੁੱਤੇ ਹੋਏ ਸਨ। ਉਹ ਹੀਰੇ ਅਤੇ ਕਪੜਾ ਫ਼ੈਕਟਰੀਆਂ ਵਿਚ ਕੰਮ ਕਰਦਾ ਸਨ।
ਮੋਦੀ, ਸ਼ਾਹ ਨੇ ਹਾਦਸੇ ’ਤੇ ਪ੍ਰਗਟਾਇਆ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹਾਦਸਾ ਬਹੁਤ ਦੁਖਦਾਈ ਹੈ। ਪ੍ਰਸ਼ਾਸਨ ਲੋਕਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਜ਼ਖ਼ਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਵੀ ਕੀਤੀ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਨੂੰ ਪੀੜਤਾਂ ਦੀ ਸਹਾਇਤਾ ਕਰਨ ਨੂੰ ਕਿਹਾ ਹੈ।