
ਇੱਕ ਦੀ ਹਾਲਤ ਗੰਭੀਰ
ਗਾਂਧੀਨਗਰ: ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਬੱਸ ਨੇ ਸਕੂਲੀ ਬੱਚਿਆਂ ਨਾਲ ਭਰੀ ਵੈਨ ਨੂੰ ਟੱਕਰ ਮਾਰ ਦਿੱਤੀ। ਬੱਸ ਨਾਲ ਸਿੱਧੀ ਟੱਕਰ ਹੋਣ ਕਾਰਨ ਵੈਨ ਪਲਟ ਗਈ। ਹਾਦਸੇ ਵਿੱਚ ਅੱਠ ਬੱਚੇ ਜ਼ਖ਼ਮੀ ਹੋ ਗਏ। ਇੱਕ ਬੱਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਨੂੰ ਅਹਿਮਦਾਬਾਦ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਹਾਦਸਾ ਗਾਂਧੀਨਗਰ ਦੇ 6-ਸਰਕਲ ਨੇੜੇ ਵਾਪਰਿਆ। ਵੈਨ 10 ਬੱਚਿਆਂ ਨੂੰ ਲੈ ਕੇ ਸਕੂਲ ਵੱਲ ਜਾ ਰਹੀ ਸੀ। ਇਸ ਦੌਰਾਨ ਖੱਬੇ ਪਾਸੇ ਤੋਂ ਪੂਰੀ ਰਫ਼ਤਾਰ ਨਾਲ ਆ ਰਹੀ ਇੱਕ ਨਿੱਜੀ ਬੱਸ ਨੇ ਵੈਨ ਨੂੰ ਟੱਕਰ ਮਾਰ ਦਿੱਤੀ।
ਬੱਚਿਆਂ ਦੀਆਂ ਚੀਕਾਂ ਨਾਲ ਪੂਰਾ ਇਲਾਕਾ ਗੂੰਜਣ ਲੱਗਾ। ਬੱਸ 'ਚ ਬੈਠੀਆਂ ਸਵਾਰੀਆਂ ਸਥਾਨਕ ਲੋਕਾਂ ਨੇ ਬੱਚਿਆਂ ਨੂੰ ਨਿੱਜੀ ਵਾਹਨਾਂ ਵਿੱਚ ਹਸਪਤਾਲ ਪਹੁੰਚਾਇਆ। 8 ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਜਦਕਿ ਇਕ ਬੱਚਾ ਗੰਭੀਰ ਜ਼ਖਮੀ ਹੈ। ਪੁਲਿਸ ਨੇ ਬੱਸ ਚਾਲਕ ਨੂੰ ਹਿਰਾਸਚ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ।