
'ਪਰੇਸ਼ਾਨ ਮੁਸਾਫ਼ਰ ਨੇ ਚੂਹਿਆਂ ਦੇ ਛਾਲਾਂ ਮਾਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤੀ'
VVIP Train: ਅੰਮ੍ਰਿਤਸਰ ਤੋਂ ਨਵੀਂ ਦਿੱਲੀ ਵਿਚਾਲੇ ਚੱਲ ਰਹੀ ਵੀ.ਵੀ.ਆਈ.ਪੀ. ਰੇਲ ਗੱਡੀ ਸ਼ਤਾਬਦੀ ਐਕਸਪ੍ਰੈਸ ’ਚ ਸ਼ਨਿਚਰਵਾਰ ਸਵੇਰੇ ਚੂਹਿਆਂ ਦਾ ਕਹਿਰ ਵੇਖਣ ਨੂੰ ਮਿਲਿਆ। ਪ੍ਰੇਸ਼ਾਨ ਮੁਸਾਫ਼ਰ ਨੇ ਕੋਚ ’ਚ ਚੂਹਿਆਂ ਦੇ ਛਾਲਾਂ ਮਾਰਨ ਦੀ ਵੀਡੀਉ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿਤੀ। ਇਸ ਤੋਂ ਬਾਅਦ ਰੇਲਵੇ ਨੇ ਇਸ ਲਈ ਮੁਆਫ਼ੀ ਮੰਗ ਲਈ ਹੈ। ਖ਼ਾਸ ਗੱਲ ਇਹ ਹੈ ਕਿ ਇਸ ਰੇਲ ਗੱਡੀ ’ਚ ਮੁਸਾਫ਼ਰਾਂ ਨੂੰ ਖਾਣਾ ਵੀ ਪਰੋਸਿਆ ਜਾਂਦਾ ਹੈ।
ਮੁਸਾਫ਼ਰ ਮੀਰਾ ਨੇ ਇਸ ਵੀਡੀਉ ਨੂੰ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਹੈ। ਉਨ੍ਹਾਂ ਦਸਿਆ ਕਿ ਸ਼ਤਾਬਦੀ ਰੇਲ ਗੱਡੀ ਨੰਬਰ 12014 ’ਚ ਸ਼ਨਿਚਰਵਾਰ ਤੜਕੇ 4:55 ਵਜੇ ਅੰਮ੍ਰਿਤਸਰ ਤੋਂ ਨਵੀਂ ਦਿੱਲੀ ਲਈ ਰਵਾਨਾ ਹੋਈ ਪਰ ਚੂਹੇ ਇਸ ਵਿਚ ਲੋਕਾਂ ਦੇ ਪੈਰਾਂ ਹੇਠ ਛਾਲਾਂ ਮਾਰਦੇ ਰਹੇ। ਮੀਰਾ ਨੇ ਦਸਿਆ ਕਿ ਕੋਚ ’ਚ ਸਵਾਰ ਮੁਸਾਫ਼ਰਾਂ ਨੇ ਇਸ ਦੀ ਸ਼ਿਕਾਇਤ ਰੇਲ ਗੱਡੀ ਦੇ ਡਰਾਈਵਰਾਂ ਅਤੇ ਸਹਾਇਕਾਂ ਨੂੰ ਵੀ ਕੀਤੀ ਪਰ ਕਿਸੇ ਨੇ ਇਸ ਵਲ ਧਿਆਨ ਨਹੀਂ ਦਿਤਾ।
ਆਖਿਰਕਾਰ ਮੀਰਾ ਨੇ ਇਸ ਦੀ ਸ਼ਿਕਾਇਤ ਰੇਲਵੇ ਸਰਵਿਸ ਨੂੰ ਕੀਤੀ। ਜਿਸ ਤੋਂ ਬਾਅਦ ਰੇਲਵੇ ਨੇ ਇਸ ਲਈ ਮੁਆਫ਼ੀ ਮੰਗੀ ਅਤੇ ਮੀਰਾ ਤੋਂ ਰੇਲ ਗੱਡੀ ਅਤੇ ਕੋਚ ਬਾਰੇ ਜਾਣਕਾਰੀ ਹਾਸਲ ਕੀਤੀ। ਰੇਲਵੇ ਨੇ ਭਰੋਸਾ ਦਿਤਾ ਹੈ ਕਿ ਸ਼ਿਕਾਇਤ ’ਤੇ ਤੁਰਤ ਕਾਰਵਾਈ ਕੀਤੀ ਜਾਵੇਗੀ।
(For more news apart from A rat disturb passengers in VVIP train, stay tune to Rozana Spokesman)