
'ਡਾ. ਪੂਨਾਵਾਲਾ ‘ਫੋਰਬਸ ਇੰਡੀਆ’ ਦੀ 100 ਅਮੀਰਾਂ ਦੀ ਸੂਚੀ ਵਿਚ 10ਵੇਂ ਸਥਾਨ ’ਤੇ ਸਨ'
Pune: ਦੇਸ਼ ਦੀ ਮਸ਼ਹੂਰ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ ਚੇਅਰਮੈਨ ਅਤੇ ਐਮਡੀ ਡਾ: ਸਾਇਰਸ ਪੂਨਾਵਾਲਾ ਨੂੰ ਦਿਲ ਦਾ ਦੌਰਾ ਪਿਆ। ਉਨ੍ਹਾਂ ਦੀ ‘ਐਂਜੀਓਪਲਾਸਟੀ’ ਪੂਨੇ ਦੇ ਇੱਕ ਹਸਪਤਾਲ ਵਿਚ ਕੀਤੀ ਗਈ ਸੀ। ਡਾਕਟਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਪੂਨਾਵਾਲਾ ਦੀ ਹਾਲਤ ‘ਚ ਹੁਣ ਸੁਧਾਰ ਹੋ ਰਿਹਾ ਹੈ। ਸਾਇਰਸ ਪੂਨਾਵਾਲਾ ਦੀ ਕੰਪਨੀ ਕੋਰੋਨਾ ਵਾਇਰਸ ਵੈਕਸੀਨ ‘ਕੋਵਿਸ਼ੀਲਡ’ ਦਾ ਨਿਰਮਾਣ ਕਰਦੀ ਹੈ।
ਜਾਣਕਾਰੀ ਮੁਤਾਬਕ 82 ਸਾਲਾ ਸਾਇਰਸ ਪੂਨਾਵਾਲਾ ਨੂੰ 16 ਨਵੰਬਰ ਨੂੰ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਸ ਨੂੰ ਤੁਰੰਤ ਰੂਬੀ ਹਾਲ ਕਲੀਨਿਕ ਹਸਪਤਾਲ ਲਿਜਾਇਆ ਗਿਆ। ਹਸਪਤਾਲ ਨੇ ਇਕ ਬਿਆਨ ਵਿਚ ਕਿਹਾ, ‘ਪੂਨਾਵਾਲਾ ਦੀ ਐਂਜੀਓਪਲਾਸਟੀ ਡਾਕਟਰ ਪਰਵੇਜ਼ ਗ੍ਰਾਂਟ, ਡਾ. ਮੈਕਲੇ ਅਤੇ ਡਾ. ਅਭਿਜੀਤ ਖੜਡੇਕਰ ਦੀ ਨਿਗਰਾਨੀ ਹੇਠ ਕੀਤੀ ਗਈ ਸੀ। ਉਹ ਤੇਜ਼ੀ ਨਾਲ ਠੀਕ ਹੋ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਸਿਹਤ ਠੀਕ ਹੈ।
ਰੂਬੀ ਹਾਲ ਕਲੀਨਿਕ ਦੇ ਕਾਰਡੀਓਲੋਜਿਸਟ ਡਾਕਟਰ ਪਰਵੇਜ਼ ਗ੍ਰਾਂਟ ਨੇ ਕਿਹਾ, ‘ਸਾਈਰਸ ਪੂਨਾਵਾਲਾ ਨੂੰ ਦਿਲ ਦਾ ਦੌਰਾ ਪਿਆ ਸੀ ਅਤੇ ਹੁਣ ਉਹ ਤੇਜ਼ੀ ਨਾਲ ਠੀਕ ਹੋ ਰਿਹਾ ਹੈ। ਉਸ ਦੀ ਐਂਜੀਓਪਲਾਸਟੀ ਕੀਤੀ ਗਈ। ਡਾਕਟਰ ਪਰਵੇਜ਼ ਗ੍ਰਾਂਟ ਨੇ ਦੱਸਿਆ ਕਿ ਪੂਨਾਵਾਲਾ ਨੂੰ ਕੁਝ ਦਿਨਾਂ ਵਿਚ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਦੂਜੇ ਪਾਸੇ ਡਾਕਟਰ ਸੀ ਐਨ ਮਖਲੇ ਨੇ ਦੱਸਿਆ ਕਿ ਡਾਕਟਰ ਸਾਇਰਸ ਪੂਨਾਵਾਲਾ ਨੂੰ ਆਈਸੀਯੂ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਸਿਹਤ ਵਿਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
ਡਾ. ਪੂਨਾਵਾਲਾ ‘ਫੋਰਬਸ ਇੰਡੀਆ’ ਦੀ 100 ਅਮੀਰਾਂ ਦੀ ਸੂਚੀ ਵਿਚ 10ਵੇਂ ਸਥਾਨ ’ਤੇ ਸਨ। ਲਗਭਗ 83,000 ਕਰੋੜ ਰੁਪਏ ਦੀ ਜਾਇਦਾਦ ਦੇ ਮਾਲਕ, ਪੂਨਾਵਾਲਾ ਦੀ ਕੰਪਨੀ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੁਨੀਆ ਦੀ ਸਭ ਤੋਂ ਵੱਡੀ ਵੈਕਸੀਨ ਨਿਰਮਾਤਾ ਕੰਪਨੀ ਹੈ। ਇਹ ਕੋਰੋਨਾ ਸਮੇਤ ਕਈ ਬਿਮਾਰੀਆਂ ਲਈ ਟੀਕੇ ਬਣਾਉਂਦਾ ਹੈ।
(For more news apart from SII chairman Cyrus Poonawalla suffers cardiac arrest, stay tuned to Rozana Spokesman)