ਪ੍ਰਿੰਟ ਮੀਡੀਆ ਲਈ ਇਸ਼ਤਿਹਾਰਾਂ ਦੀਆਂ ਦਰਾਂ 'ਚ 26 ਫੀ ਸਦੀ ਦਾ ਵਾਧਾ
Published : Nov 18, 2025, 7:00 am IST
Updated : Nov 18, 2025, 7:00 am IST
SHARE ARTICLE
Advertising rates for print media increase by 26 percent
Advertising rates for print media increase by 26 percent

ਪ੍ਰਤੀ ਵਰਗ ਸੈਂਟੀਮੀਟਰ ਦੇ ਮੀਡੀਆ ਰੇਟ 47.40 ਰੁਪਏ ਤੋਂ ਵਧਾ ਕੇ 59.68 ਰੁਪਏ ਕਰ ਦਿਤੇ

ਨਵੀਂ ਦਿੱਲੀ : ਸਰਕਾਰ ਨੇ ਪ੍ਰਿੰਟ ਮੀਡੀਆ ਉਤੇ  ਇਸ਼ਤਿਹਾਰਾਂ ਦੀਆਂ ਦਰਾਂ ’ਚ 26 ਫੀ ਸਦੀ  ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਇਸ ਨਾਲ ਸਰਕਾਰ ਅਤੇ ਮੀਡੀਆ ਦੋਹਾਂ  ਲਈ ਕਈ ਮਹੱਤਵਪੂਰਨ ਲਾਭ ਹੋਣਗੇ।

ਇਸ ਵਿਚ ਕਿਹਾ ਗਿਆ ਹੈ ਕਿ ਕਾਲੇ ਅਤੇ ਚਿੱਟੇ ਇਸ਼ਤਿਹਾਰਾਂ ਵਿਚ ਪ੍ਰਿੰਟ ਮੀਡੀਆ ਦੀਆਂ 1 ਲੱਖ ਕਾਪੀਆਂ ਲਈ ਪ੍ਰਤੀ ਵਰਗ ਸੈਂਟੀਮੀਟਰ ਦੇ ਮੀਡੀਆ ਰੇਟ 47.40 ਰੁਪਏ ਤੋਂ ਵਧਾ ਕੇ 59.68 ਰੁਪਏ ਕਰ ਦਿਤੇ ਗਏ ਹਨ, ਜੋ ਕਿ 26 ਫ਼ੀ ਸਦੀ  ਦਾ ਵਾਧਾ ਹੈ।

ਸਰਕਾਰ ਨੇ ਰੰਗੀਨ ਇਸ਼ਤਿਹਾਰਾਂ ਅਤੇ ਤਰਜੀਹੀ ਸਥਿਤੀ ਲਈ ਪੇਸ਼ ਕੀਤੀਆਂ ਜਾਣ ਵਾਲੀਆਂ ਪ੍ਰੀਮੀਅਮ ਦਰਾਂ ਨਾਲ ਸਬੰਧਤ ਰੇਟ ਸਟ੍ਰਕਚਰ ਕਮੇਟੀ (ਆਰ.ਐਸ.ਸੀ.) ਦੀਆਂ ਸਿਫਾਰਸ਼ਾਂ ਉਤੇ  ਵੀ ਸਹਿਮਤੀ ਪ੍ਰਗਟਾਈ ਹੈ।

ਕੇਂਦਰੀ ਸੰਚਾਰ ਬਿਊਰੋ (ਸੀ.ਬੀ.ਸੀ.) ਵਲੋਂ ਪ੍ਰਿੰਟ ਮੀਡੀਆ ਇਸ਼ਤਿਹਾਰਾਂ ਨੂੰ ਜਾਰੀ ਕਰਨ ਦੀਆਂ ਦਰਾਂ ਵਿਚ ਆਖਰੀ ਵਾਰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਅੱਠਵੀਂ ਆਰ.ਐਸ.ਸੀ. ਦੀਆਂ ਸਿਫਾਰਸ਼ਾਂ ਦੇ ਅਧਾਰ ਉਤੇ  9 ਜਨਵਰੀ, 2019 ਨੂੰ ਸੋਧ ਕੀਤੀ ਸੀ, ਜੋ ਤਿੰਨ ਸਾਲਾਂ ਦੀ ਮਿਆਦ ਲਈ ਜਾਇਜ਼ ਸਨ।

ਨੌਵੇਂ ਆਰ.ਐੱਸ.ਸੀ. ਦਾ ਗਠਨ 11 ਨਵੰਬਰ, 2021 ਨੂੰ ਪ੍ਰਿੰਟ ਮੀਡੀਆ ਵਿਚ ਸਰਕਾਰੀ ਇਸ਼ਤਿਹਾਰਾਂ ਦੀਆਂ ਦਰਾਂ ਵਿਚ ਸੋਧ ਸੰਬੰਧੀ ਸਿਫ਼ਾਰਸ਼ਾਂ ਕਰਨ ਲਈ ਕੀਤਾ ਗਿਆ ਸੀ। (ਪੀਟੀਆਈ)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement