
ਭਾਰਤ ਚੀਨ ਵਿਚਕਾਰ ਡੋਕਲਾਮ ਦੇ ਮੁੱਦੇ ਨੂੰ ਸੁਲਝਾਣ ਲਈ 13 ਦੌਰ ਦੀਆਂ ਬੈਠਕਾਂ ਹੋਈ ਸੀ। ਇਹ ਗੱਲ ਵਿਦੇਸ਼ ਮਾਮਲਿਆਂ ਦੀ ਸੰਸਦੀ ਕਮੇਟੀ ਦੀ ਰਿਪੋਰਟ 'ਚ ਸਾਹਮਣੇ...
ਨਵੀਂ ਦਿੱਲੀ (ਭਾਸ਼ਾ) : ਭਾਰਤ ਚੀਨ ਵਿਚਕਾਰ ਡੋਕਲਾਮ ਦੇ ਮੁੱਦੇ ਨੂੰ ਸੁਲਝਾਣ ਲਈ 13 ਦੌਰ ਦੀਆਂ ਬੈਠਕਾਂ ਹੋਈ ਸੀ। ਇਹ ਗੱਲ ਵਿਦੇਸ਼ ਮਾਮਲਿਆਂ ਦੀ ਸੰਸਦੀ ਕਮੇਟੀ ਦੀ ਰਿਪੋਰਟ 'ਚ ਸਾਹਮਣੇ ਆਈ ਹੈ। ਪਿਛਲੇ ਸਾਲ ਭਾਰਤ ਅਤੇ ਚੀਨ ਦੀ ਫੌਜ ਡੋਕਲਾਮ ਦੇ ਮੁੱਦੇ 'ਤੇ ਆਮੋਂ-ਸਾਹਮਣੇ ਸੀ ਜਿਸ ਕਾਰਨ ਸੀਮਾਵਰਤੀ ਇਲਾਕਿਆਂ 'ਚ ਤਣਾਅ ਦੇ ਹਲਾਤ ਬਣ ਗਏ ਸੀ ।
13 round talk between Doklam issue
ਰਿਪੋਰਟ ਮੁਤਾਬਕ ਚੀਨ ਵਲੋਂ ਉਲੰਘਣ ਦਾ ਇਹ ਬਹੁਤ ਵੱਡੀ ਪਰ ਅਸਫਲ ਕੋਸ਼ਿਸ਼ ਸੀ। ਇਸ ਤੋਂ ਭਾਰਤ, ਭੁਟਾਨ ਅਤੇ ਚੀਨ ਦੇ ਟ੍ਰਾਈ ਜੰਕਸ਼ਨ ਦੇ ਇਲਾਕੇ 'ਚ ਬਹੁਤ ਵੱਡਾ ਬਦਲਾਅ ਹੁੰਦਾ ਅਤੇ ਭਾਰਤ ਦੀ ਸੁਰੱਖਿਆ ਖਤਰੇ 'ਚ ਪੈ ਜਾਂਦੀ। ਰਿਪੋਰਟ 'ਚ ਇਸ ਗੱਲ ਦਾ ਵੀ ਚਰਚਾ ਕੀਤਾ ਗਿਆ ਹੈ ਕਿ ਚੀਨ ਨੇ ਭੁਟਾਨ ਦੇ ਨਾਲ 24 ਰਾਉਂਡ 'ਚ ਹੋਈ ਬੈਠਕਾਂ 'ਚ ਡੋਕਮਾਲ ਦੇ ਬਦਲੇ ਕਿਸੇ ਹੋਰ ਇਲਾਕੇਂ ਨੂੰ ਬਦਲਣ ਦੀ ਪੇਸ਼ਕਸ਼ ਕੀਤੀ ਸੀ। ਕਮੇਟੀ ਨੇ ਟ੍ਰਾਈ ਜੰਕਸ਼ਨ ਦੇ ਕਰੀਬ ਚੀਨ ਦੀ ਉਸਾਰੀ ਨੂੰ ਲੈ ਕੇ ਵੀ ਚਿੰਤਾ ਜਾਹਿਰ ਕੀਤੀ ਜਿਨੂੰ ਹੁਣ ਤੱਕ ਤੋੜਿਆ ਨਹੀਂ ਗਿਆ ਹੈ।
Doklam issue
ਇਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਦੇਸ਼ ਮੂਬਾ ਮੰਤਰੀ ਸ਼ਸ਼ੀ ਥਰੂਰ ਦੀਆਂ ਮੰਨੀਏ ਤਾਂ ਡੋਕਲਾਮ ਕਦੇ ਭਾਰਤ ਦੀ ਪ੍ਰਭੂਸਤਾ ਦਾ ਸਵਾਲ ਨਹੀਂ ਰਿਹਾ ਪਰ ਫਿਰ ਵੀ ਇਹ ਮੁੱਦਾ ਭਾਰਤ ਸਰਕਾਰ ਲਈ ਚੁਣੋਤੀ ਭਰਪੂਰ ਰਿਹਾ ਹੈ। ਰਿਪੋਰਟ ਮੁਤਾਬਕ ਦੋਨਾਂ ਦੇਸ਼ਾਂ ਦੇ 'ਚ ਸਿਆਸਤੀ ਗੱਲਬਾਤ ਦੀ ਸ਼ੁਰੂਆਤ ਪਿਛਲੇ ਸਾਲ 7 ਜੁਲਾਈ ਨੂੰ ਹੈਮਬਰਗ 'ਚ ਜੀ-20 ਬੈਠਕ ਤੋਂ ਇਤਰ ਪ੍ਰਧਾਨ ਮੰਤਰੀ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਗੱਲਬਾਤ ਨਾਲ ਹੋਈ ਸੀ ।
ਭਾਰਤ ਦੇ ਤਤਕਾਲੀਨ ਵਿਦੇਸ਼ ਸਕੱਤਰ ਦੇ ਮੁਤਾਬਕ ਗੱਲਬਾਤ 'ਚ ਭਾਰਤ ਨੇ ਡੋਕਲਾਮ 'ਤੇ ਚੀਨ ਦੇ ਪ੍ਰਭੂਸਤਾ ਦੇ ਦਾਵੇ ਨੂੰ ਖਾਰਿਜ ਕੀਤਾ ਅਤੇ ਮੌਜੂਦਾ ਹਾਲਤ 'ਚ ਉਸ ਦੇ ਕਦਮ ਬਦਲ ਜਾਣ ਦੀ ਗੱਲ ਕਹੀ। ਭਾਰਤ ਨੇ ਸੁਰੱਖਿਆ ਦੇ ਮੁੱਦੇ ਨੂੰ ਵੀ ਗੰਭੀਰਤਾ ਨਾਲ ਚੁੱਕਿਆ। ਡੋਕਲਾਮ ਦੇ ਮੁੱਦੇ ਨੂੰ ਸਰਕਾਰ ਨੇ ਜਿਸ ਤਰੀਕੇ ਨਾਲ ਸੰਭਾਲਿਆ ਉਨ੍ਹਾਂ ਨੂੰ ਲੈ ਕੇ ਕਮੇਟੀ ਨੇ ਭਾਰਤ ਸਰਕਾਰ ਦੀ ਤਾਰੀਫ ਕੀਤੀ ਹੈ ।