ਸਹੁੰ-ਚੁੱਕ ਸਮਾਗਮ 'ਚ ਵਿਰੋਧੀ ਧਿਰ ਦਾ ਸ਼ਕਤੀ ਪ੍ਰਦਰਸ਼ਨ
Published : Dec 18, 2018, 12:02 pm IST
Updated : Dec 18, 2018, 12:02 pm IST
SHARE ARTICLE
Opposition's power show in the swearing-in ceremony
Opposition's power show in the swearing-in ceremony

ਗੁਲਾਬੀ ਨਗਰੀ ਜੈਪੁਰ ਦੇ ਅਲਬਰਟ ਹਾਲ ਵਿਚ ਸਜਿਆ ਸ਼ਾਨਦਾਰ ਮੰਚ ਇਕ ਹੋਰ ਵੱਡੇ ਰਾਜਨੀਤਕ ਦ੍ਰਿਸ਼ ਦਾ ਗਵਾਹ ਬਣਿਆ......

ਜੈਪੁਰ : ਗੁਲਾਬੀ ਨਗਰੀ ਜੈਪੁਰ ਦੇ ਅਲਬਰਟ ਹਾਲ ਵਿਚ ਸਜਿਆ ਸ਼ਾਨਦਾਰ ਮੰਚ ਇਕ ਹੋਰ ਵੱਡੇ ਰਾਜਨੀਤਕ ਦ੍ਰਿਸ਼ ਦਾ ਗਵਾਹ ਬਣਿਆ ਅਤੇ ਉਹ ਹੈ ਵਿਰੋਧੀ ਧਿਰ ਦੀ ਇਕਜੁਟਤਾ। ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਮਾਤ ਦੇਣ ਮਗਰੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਥੇ ਵਿਰੋਧੀ ਧਿਰ ਦੀ ਇਕਜੁਟਤਾ ਦਾ ਧੁਰਾ ਬਣਦੇ ਨਜ਼ਰ ਆਏ। ਬੀਤੇ ਮਈ ਮਹੀਨੇ ਵਿਚ ਕਰਟਾਟਕ ਵਿਚ ਕਾਂਗਰਸ ਜੇਡੀ ਐਸ ਗਠਜੋੜ ਸਰਕਾਰ ਦੇ ਸਹੁੰ-ਚੁੱਕ ਸਮਾਗਮ ਮਗਰੋਂ ਇਹ ਦੂਜਾ ਮੌਕਾ ਸੀ ਜਦ ਵਿਰੋਧੀ ਦਲਾਂ ਦੇ ਨੇਤਾ ਇਸ ਤਰ੍ਹਾਂ ਇਕ ਮੰਚ 'ਤੇ ਦਿਸੇ।

ਰਾਜਸੀ ਮਾਹਰਾਂ ਮੁਤਾਬਕ ਇਨ੍ਹਾਂ ਰਾਜਾਂ ਵਿਚ ਜਿੱਤ ਨਾਲ ਰਾਹੁਲ ਦਾ ਸਿਆਸੀ ਕੱਦ ਹੋਰ ਵਧ ਗਿਆ ਹੈ। ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਚੇਨਈ ਦੇ ਸਮਾਗਮ ਵਿਚ ਡੀਐਮਕੇ ਨੇਤਾ ਸਟਾਲਿਨ ਨੇ ਰਾਹੁਲ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਏ ਜਾਣ ਦੀ ਪੈਰਵੀ ਕੀਤੀ ਸੀ। ਸੂਤਰਾਂ ਮੁਤਾਬਕ ਖੱਬੇ ਪੱਖੀ, ਸਮਾਜਵਾਦੀ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਫ਼ਿਲਹਾਲ ਇਸ ਹੱਕ ਵਿਚ ਨਹੀਂ ਹਨ ਕਿ ਰਾਹੁਲ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਜਾਵੇ।  (ਏਜੰਸੀ)

Location: India, Rajasthan, Jaipur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM
Advertisement