
1984 ਸਿੱਖ ਵਿਰੋਧੀ ਦੰਗੀਆਂ 'ਚ ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਸੱਜਣ ਕੁਮਾਰ ਨੇ ਮੰਗਲਵਾਰ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ...
ਨਵੀਂ ਦਿੱਲੀ (ਭਾਸ਼ਾ): 1984 ਸਿੱਖ ਵਿਰੋਧੀ ਕਤਲੇਆਮ 'ਚ ਉਮਰ ਕੈਦ ਦੀ ਸਜ਼ਾ ਮਿਲਣ ਤੋਂ ਬਾਅਦ ਕਾਂਗਰਸ ਨੇਤਾ ਸੱਜਣ ਕੁਮਾਰ ਨੇ ਮੰਗਲਵਾਰ ਨੂੰ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਪੱਤਰ ਲਿਖ ਪਾਰਟੀ ਦੀ ਮੁੱਢਲੀ ਮੈਂਬਰਸ਼ੀਪ ਤੋਂ ਅਸਤੀਫਾ ਦੇ ਦਿਤਾ ਹੈ। ਇਹ ਜਾਣਕਾਰੀ ਪਾਰਟੀ ਨਾਲ ਜੁਡ਼ੇ ਸੂਤਰਾਂ ਨੇ ਦਿਤੀ। ਸੋਮਵਾਰ ਨੂੰ ਦਿੱਲੀ ਹਾਈਕੋਰਟ ਨੇ ਸਾਲ 1984 ਦੇ ਸਿੱਖ ਵਿਰੋਧੀ ਦੰਗੀਆਂ ਨਾਲ ਜੁਡ਼ੇ ਮਾਮਲੇ 'ਚ ਸੱਜਣ ਕੁਮਾਰ ਨੂੰ ਦੋਸ਼ੀ ਠਹਿਉਂਦੇ ਹੋਏ ਉਨ੍ਹਾਂ ਨੂੰ ਉਮਰ ਕੈਦ ਦੀ ਸੱਜਿਆ ਸੁਣਾਈ ਸੀ।
Sajjan Kumar
ਉਨ੍ਹਾਂ ਨੇ ਪੱਤਰ 'ਚ ਗਾਂਧੀ ਨੂੰ ਕਿਹਾ ਕਿ ‘ਮਾਣਯੋਗ ਹਾਈ ਕੋਰਟ ਵਲੋਂ ਮੇਰੇ ਖਿਲਾਫ ਦਿਤੇ ਗਏ ਆਦੇਸ਼ ਦੇ ਮੱਦੇਨਜਰ ਮੈਂ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੁੱਢਲੀ ਮੈਂਬਰੀ ਤੋਂ ਅਸਤੀਫਾ ਦਿੰਦਾ ਹਾਂ। ਦੱਸ ਦਈਏ ਕਿ ਸਿੱਖ ਵਿਰੋਧੀ ਕਤਲੇਆਮ ਦੇ 34 ਸਾਲ ਬਾਅਦ ਦਿੱਲੀ ਹਾਈਕੋਰਟ ਨੇ ਸੋਮਵਾਰ ਨੂੰ ਫੈਸਲਾ ਸੁਣਾਇਆ ਹੈ। ਕੋਰਟ ਨੇ ਅਪਣੇ ਫੈਸਲੇ 'ਚ ਕਿਹਾ ਕਿ ਇਸ ਦੀ ਚਾਲ ਉਨ੍ਹਾਂ ਲੋਕਾਂ ਨੇ ਚਲੀ ਜਿਨ੍ਹਾਂ ਨੂੰ ‘ਰਾਜਨੀਤਕ ਹਿਫਾਜ਼ਤ ਮਿਲੀ ਹੋਈ ਸੀ।
Sajjan Kumar
ਜਿਸ ਦੇ ਨਾਲ ਹੀ ਹਾਈਕੋਰਟ ਨੇ ਨਸਲਕੁਸ਼ੀ ਦੇ ਖਿਲਾਫ ਕਾਨੂੰਨ ਬਣਾਏ ਜਾਣ ਦਾ ਵੀ ਐਲਾਨ ਕੀਤਾ ਹੈ। ਅਦਾਲਤ ਨੇ ਕਾਨੂੰਨੀ ਵਿਵਸਥਾ ਨੂੰ ਮਜਬੂਤ ਕਰਨ ਦੀ ਅਪੀਲ ਦੀ ਤਾਂ ਜੋ ਕਤਲੇਆਮ ਦੀ ਸਾਜਿਸ਼ ਕਰਨ ਵਾਲਿਆ ਨੂੰ ਜਵਾਬਦੇਹ ਬਣਾਇਆ ਜਾ ਸਕੇ। ਅਦਾਲਤ ਨੇ ਕਿਹਾ ਕਿ ‘ਮਨੁੱਖਤਾ ਦੇ ਖਿਲਾਫ ਦੋਸ਼ ਅਤੇ ‘ਨਸਲਕੁਸ਼ੀ' ਨੂੰ ਘਰੇਲੂ ਕਨੂੰਨ ਦਾ ਹਿੱਸਾ ਨਹੀਂ ਬਣਾਇਆ ਗਿਆ ਹੈ ਅਤੇ ਇਸ ਦਾ ਤੁਰੰਤ ਹੱਲ ਕਰਨ ਦੀ ਜ਼ਰੂਰਤ ਹੈ।
ਕੋਰਟ ਨੇ ਇਸ ਦੌਰਾਨ 2002 ਦੇ ਗੋਧਰਾ ਬਾਅਦ ਗੁਜਰਾਤ ਦੰਗਿਆਂ ਅਤੇ 2013 'ਚ ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ 'ਚ ਹੋਏ ਦੰੰਗਿਆਂ ਦਾ ਵੀ ਜ਼ਿਕਰ ਕੀਤਾ ਜੋ 1947 ਤੋਂ ਬਾਅਦ ਹੋਏ ਵੱਡੇ ਨਸਲਕੁਸ਼ੀ 'ਚ ਸ਼ਾਮਿਲ ਹਨ ਜਿਨ੍ਹਾਂ 'ਚ ਘੱਟ ਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ।