
ਝਾਰਖੰਡ ਦੇ ਦੁਮਕਾ 'ਚ ਇਕ ਮੰਤਰੀ ਦੇ ਘਰ ਦੇ ਬਾਹਰ ਸਾਰੀ ਰਾਤ ਧਰਨੇ 'ਤੇ ਬੈਠੇ 40 ਸਾਲ ਦੇ ਇਕ ਅਧਿਆਪਕ ਦੀ ਮੌਤ ਹੋ ਗਈ ਪ੍ਰਦਰਸ਼ਨਕਾਰੀਆਂ ਦਾ ...
ਰਾਂਚੀ (ਭਾਸ਼ਾ): ਝਾਰਖੰਡ ਦੇ ਦੁਮਕਾ 'ਚ ਇਕ ਮੰਤਰੀ ਦੇ ਘਰ ਦੇ ਬਾਹਰ ਸਾਰੀ ਰਾਤ ਧਰਨੇ 'ਤੇ ਬੈਠੇ 40 ਸਾਲ ਦੇ ਇਕ ਅਧਿਆਪਕ ਦੀ ਮੌਤ ਹੋ ਗਈ ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਅਧਿਆਪਕ ਦੀ ਮੌਤ ਠੰਡ ਲੱਗਣ ਕਾਰਨ ਹੋਈ ਹੈ। ਦੱਸ ਦਈਏ ਕਿ ਇਹ ਜਾਣਕਾਰੀ ਅਧਿਕਾਰੀਆਂ ਨੇ ਸੋਮਵਾਰ ਨੂੰ ਦਿਤੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਕੰਚਨ ਦਾਸ ਵਜੋ ਹੋਈ ਹੈ। ਉਹ ਠੇਕੇ 'ਤੇ ਕੰਮ ਕਰਨ ਵਾਲੇ ਸਿਖਿਅਕ ਸਨ।
Teacher died in front of minister House
ਅਧਿਕਾਰੀ ਨੇ ਦੱਸਿਆ ਕਿ ਅਧਿਆਪਕ ਨੂੰ ਡਾਕਟਰਾਂ ਨੇ ਐਤਵਾਰ ਮਿ੍ਰਤਕ ਐਲਾਨ ਕਰ ਦਿਤਾ। ਹੋਰ ਪ੍ਰਦਰਸ਼ਨਕਾਰੀਆਂ ਨੇ ਦਾਅਵਾ ਕੀਤਾ ਕਿ ਸ਼ਨਿਚਰਵਾਰ ਰਾਤ ਠੰਡ ਲੱਗਣ ਕਾਰਨ ਕੰਚਨ ਦਾਸ ਦੀ ਮੌਤ ਹੋਈ। ਦੁਮਕਾ ਦੇ ਸਿਵਲ ਸਰਜਨ ਏ ਕੇ ਝਾਹ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਸੀ ਕਿ ਸ਼ਨਿਚਰਵਾਰ ਨੂੰ ਪ੍ਰਦਰਸ਼ਨ ਦੌਰਾਨ ਇਕ ਅਧਿਆਪਕ ਦੀ ਮੌਤ ਹੋ ਗਈ। ਸੂਬੇ ਭਰ 'ਚ ਠੇਕੇ 'ਤੇ ਕੰਮ ਕਰ ਰਹੇ ਅਧਿਆਪਕ ਅਪਣੀ ਸੇਵਾ ਨੂੰ ਪੱਕਾ ਕਰਨ ਅਤੇ ਹੋਰ ਮੰਗਾ ਨੂੰ ਲੈ ਕੇ ਪਿਛਲੇ ਤਿੰਨ ਮਹੀਨੇ ਤੋਂ ਪ੍ਰਦਰਸ਼ਨ ਕਰ ਰਹੇ ਹਨ।
Teacher died in front of minister House
ਇਹ ਅਧਿਆਪਕ ਝਾਰਖੰਡ ਦੀ ਭਲਾਈ ਮੰਤਰੀ ਲੁਈਸ ਮਰਾਂਡੀ ਦੇ ਘਰ ਦੇ ਬਾਹਰ 25 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਵਾਰੀ-ਵਾਰੀ ਧਰਨੇ 'ਤੇ ਬੈਠੇ ਸਨ। ਦੂਜੇ ਪਾਸੇ ਪ੍ਰਦਰਸ਼ਨ ਕਰ ਰਹੇ ਹੋਰ ਅਧਿਆਪਕਾਂ ਨੇ ਦੱਸਿਆ ਕਿ ਛੇ ਅਧਿਆਪਕਾਂ ਨਾਲ ਕੰਚਨ ਦਾਸ ਸ਼ਨਿਚਰਵਾਰ ਨੂੰ ਧਰਨੇ 'ਚ ਸ਼ਾਮਿਲ ਹੋਏ। ਇਨ੍ਹਾਂ ਸਾਰਿਆਂ ਨੇ ਮੰਤਰੀ ਦੇ ਘਰ ਦੇ ਬਾਹਰ ਰਾਤ ਗੁਜ਼ਾਰੀ, ਪਰ ਅਗਲੇ ਦਿਨ ਐਤਵਾਰ ਸਵੇਰੇ ਜਦੋਂ ਕੰਚਨ ਦਾਸ ਨਹੀਂ ਉੱਠੇ ਤਾਂ ਉਨ੍ਹਾਂ ਨੂੰ ਹਸਪਤਾਲ ਲੈ ਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿਤਾ ।
ਮੌਤ ਦਾ ਕਾਰਨ ਪੁੱਛੇ ਜਾਣ 'ਤੇ ਏ ਕੇ ਝਾਹ ਨੇ ਕਿਹਾ ਕਿ ਅਸੀ ਲੋਕ ਪੋਸਟਮਾਰਟਮ ਰਿਪੋਰਟ ਦਾ ਇੰਤਜਾਰ ਕਰ ਰਹੇ ਹਾਂ। ਉਦੋਂ ਮੌਤ ਦੇ ਠੀਕ ਕਾਰਨ ਦੀ ਪੁਸ਼ਟੀ ਕਰ ਸੱਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਰਿਪੋਰਟ ਸੋਮਵਾਰ ਨੂੰ ਮਿਲਣ ਦੀ ਸੰਭਾਵਨਾ ਹੈ। ਝਾਹ ਨੇ ਦੱਸਿਆ ਕਿ ਫਾਰੈਂਸਿਕ ਮਾਹਰ ਵਾਲੇ ਇੱਕ ਮੈਡੀਕਲ ਬੋਰਡ ਨੇ ਪੋਸਟਮਾਰਟਮ ਕੀਤਾ ਹੈ। ਬੋਰਡ ਦਾ ਗਠਨ ਜ਼ਿਲ੍ਹਾਂ ਪ੍ਰਸ਼ਾਸਨ ਨੇ ਐਤਵਾਰ ਨੂੰ ਕੀਤਾ ਸੀ।
ਦੁਮਕਾ ਦੇ ਪੁਲਿਸ ਪ੍ਰਧਾਨ ਵਾਈ ਏਸ ਰਮੇਸ਼ ਨੇ ਕਿਹਾ ਕਿ ਧਰਨਾ ਪ੍ਰਦਰਸ਼ਨ ਐਤਵਾਰ ਦੁਪਹਿਰ ਖਤਮ ਹੋ ਗਿਆ ਸੀ। ਇਸ ਵਿਚਕਾਰ ਮੰਤਰੀ ਨੇ ਅਧਿਆਪਕਾਂ ਦੀ ਮੌਤ 'ਤੇ ਸੱਕ ਜ਼ਾਹਿਰ ਕੀਤੀ ਅਤੇ ਦੁਮਕਾ ਦੇ ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਨੂੰ ਇਸ ਸਬੰਧੀ ਜਾਣਕਾਰੀ ਦਿਤੀ।