
ਮਿਸਰ ਨੇ ਇੱਥੇ 4400 ਸਾਲ ਪੁਰਾਣਾ ਮਕਬਰਾ ਮਿਲਣ ਦਾ ਐਲਾਨ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਕਬਰਾ ਪੰਜਵੇਂ ਫਰਾਓਜ਼ ਸਾਮਰਾਜ ਦੇ ਕਿਸੇ ਵੱਡੇ ਅਧਿਕਾਰੀ ..
ਨਵੀਂ ਦਿੱਲੀ (ਭਾਸ਼ਾ): ਮਿਸਰ ਨੇ ਇੱਥੇ 4400 ਸਾਲ ਪੁਰਾਣਾ ਮਕਬਰਾ ਮਿਲਣ ਦਾ ਐਲਾਨ ਕੀਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮਕਬਰਾ ਪੰਜਵੇਂ ਫਰਾਓਜ਼ ਸਾਮਰਾਜ ਦੇ ਕਿਸੇ ਵੱਡੇ ਅਧਿਕਾਰੀ ਜਾਂ ਸ਼ਾਸਕ ਦਾ ਹੋ ਸਕਦਾ ਹੈ। ਬਹੁਤ ਪੂਰਾਣਾ ਮਕਬਰਾ ਮਿਲਣ ਦਾ ਐਲਾਨ ਕਰਦੇ ਹੋਏ ਮੰਤਰੀ ਖਾਲਿਦ ਅਲ ਅਨਾਨੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਮਕਬਰਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਨੂੰ ਨਾ ਤਾਂ ਹੁਣੇ ਤੱਕ ਲੁੱਟਿਆ ਅਤੇ ਨਾ ਹੀ ਇਸ ਨੂੰ ਕਿਸੇ ਨੇ ਨਸ਼ਟ ਕੀਤਾ ਹੈ।
The Egyptian Archaeological Mission
ਇਹ ਹੁਣ ਤੱਕ ਦੀ ਇੱਕ ਅਨੋਖੀ ਖੋਜ ਹੈ। ਇਸ ਮਕਬਰੇ ਦੀਆਂ ਕੰਧਾ 'ਤੇ ਰੰਗ ਬਿਰੰਗੀ ਮੂਰਤੀਆਂ ਸਜੀਆਂ ਹੋਈਆਂ ਹਨ। ਇੱਥੇ ਮਰਦ ਅਤੇ ਔਰਤ ਦੀਆਂ ਤਸਵੀਰਾਂ ਦੇ ਨਾਲ ਪਸ਼ੁਆਂ ਦੇ ਤਸਵੀਰਾਂ ਵੀ ਛੱਪੇ ਹੋਏ ਹਨ। ਇਹ ਮਕਬਰਾ ਮਿਸਰ ਦੀ ਰਾਜਧਾਨੀ ਕਾਹਿਰਾ ਤੋਂ ਦੱਖਣ 'ਚ 30 ਕਿਲੋਮੀਟਰ ਦੂਰ ਸੱਕਾਰਾ ਇਲਾਕੇ 'ਚ ਮਿਲਿਆ ਹੈ। ਇਹ ਮਕਬਰਾ ਪੰਜਵੇਂ ਫਰਾਓਜ਼ ਸਾਮਰਾਜ ਦੇ ਸਭ ਤੋਂ ਵੱਡੇ ਪੁਜਾਰੀ ਵਾਹਦੇ ਦਾ ਦੱਸਿਆ ਜਾ ਰਿਹਾ ਹੈ।
The Egyptian Archaeological Mission
ਇਸ ਮਕਬਰੇ ਨਾਲ ਜੁਡ਼ੀਆਂ ਚਾਰ ਸੁਰੰਗਾ ਵੀ ਮਿਲੀਆਂ ਹਨ ਜਿਨ੍ਹਾਂ ਦੀ ਹੁਣੇ ਖੁਦਾਈ ਹੋਣੀ ਬਾਕੀ ਹੈ। ਪੁਰਾਤੱਤਵ ਵਿਭਾਗ ਦੇ ਲੋਕ ਸਾਕਕਾਰਾ ਖੇਤਰ ਵਿਚ ਇਕ ਜਗ੍ਹਾ 'ਚ ਖੁਦਾਈ ਕਰ ਰਹੇ ਸਨ ਉਦੋਂ ਉਨ੍ਹਾਂ ਨੂੰ ਕੂੜੇ ਦਾ ੜੇਰ ਮਿਲਿਆ। ਇੱਥੇ ਜਦੋਂ ਕੂੜਾ ਹਟਾਇਆ ਗਿਆ ਤਾਂ ਇੱਥੇ ਇਕ ਘਰ ਵਰਗੀ ਇਕ ਇਮਾਰਤ ਹੋਣ ਦੀ ਨਿਸ਼ਾਨ ਮਿਲੀ। ਜਿਸ ਤੋਂ ਬਾਅਦ ਖੁਦਾਈ ਜਾਰੀ ਰੱਖੀ ਗਈ ਤਾਂ ਇਹ ਬਹੁਤ ਪੁਰਾਣਾ ਮਕਬਰਾ ਸਾਹਮਣੇ ਆਇਆ।
The Egyptian Archaeological Mission
ਖੁਦਾਈ 'ਚ ਲੱਗੇ ਲੋਕਾਂ ਦਾ ਮੰਨਣਾ ਹੈ ਕਿ ਸੁਰੰਗਾਂ ਦੀ ਖੁਦਾਈ ਤੋਂ ਬਾਅਦ ਇੱਥੋਂ ਕਾਫ਼ੀ ਕੁੱਝ ਖੂਫੀਆਂ ਚੀਜਾਂ ਸਾਹਮਣੇ ਆ ਸਕਦੀਆਂ ਹਨ। ਸਮਾਚਾਰ ਏਜੰਸੀ ਏਐਫਪੀ ਦੇ ਮੁਤਾਬਕ ਇਹ 2500 ਸਾਲ ਤੋਂ 2300 ਦਹਾਕੇ ਪਹਿਲਾਂ ਦਾ ਹੋ ਸਕਦਾ ਹੈ।