
ਮੌਸਮ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਕਰਨਾਲ, ਹਿਸਾਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਜਿਹੇ ਕੁਝ ਥਾਵਾਂ 'ਤੇ ਸਵੇਰ ਵੇਲੇ ਧੁੰਦ ਕਾਰਨ ਵਿਜ਼ੀਬਿਲਿਟੀ ਘੱਟ ਹੋ ਗਈ।
ਨਵੀਂ ਦਿੱਲੀ- ਦੇਸ਼ ਭਰ ਦੇ ਸੂਬਿਆਂ ਵਿੱਚ ਕੜਾਕੇ ਦੀ ਠੰਡ ਲਗਾਤਾਰ ਵੱਧ ਰਹੀ ਹੈ। ਇਸ ਦੇ ਚਲਦੇ ਦਿੱਲੀ 'ਚ ਅੱਜ ਵੀ ਸਰਦ ਹਵਾਵਾਂ ਚੱਲ ਰਹੀਆਂ ਹਨ। ਦਿੱਲੀ ਦੇ ਕਈ ਇਲਾਕਿਆਂ 'ਚ ਸੰਘਣੀ ਧੁੰਦ ਛਾਈ ਹੋਈ ਹੈ। ਜਿਸ ਕਾਰਨ ਵਿਜ਼ੀਬਿਲਿਟੀ ਘੱਟ ਹੋ ਗਈ ਹੈ। ਦੱਸ ਦੇਈਏ ਬੀਤੇ ਦਿਨੀ ਵੀਰਵਾਰ ਦਿੱਲੀ 'ਚ ਠੰਡਾ ਦਿਨ ਰਿਹਾ। ਜਿੱਥੇ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 7 ਡਿਗਰੀ ਘੱਟ 15.2 ਡਿਗਰੀ ਸੈਲਸੀਅਸ ਰਿਹਾ।
ਜਾਣੋ ਜਿਲ੍ਹਿਆਂ ਦਾ ਹਾਲ
-ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚ ਵੀ ਤਾਪਮਾਨ ਘਟਦਾ ਜਾ ਰਿਹਾ ਹੈ। ਸਾਰੀਆਂ ਥਾਵਾਂ ਤੇ, ਧੁੰਦ ਨੇ ਵਾਹਨਾਂ ਦੀ ਰਫਤਾਰ ਤੇ ਬ੍ਰੇਕ ਲਗਾ ਦਿੱਤੀ ਹੈ।
-ਪੰਜਾਬ 'ਚ ਅੰਮ੍ਰਿਤਸਰ 'ਚ ਘੱਟੋ ਘੱਟ ਤਾਪਮਾਨ 4.2 ਡਿਗਰੀ ਸੈਲਸੀਅਸ ਰਿਹਾ ਜਦਕਿ ਲੁਧਿਆਣਾ 'ਚ 5.5 ਡਿਗਰੀ ਦਰਜ ਕੀਤਾ ਗਿਆ। ਪਟਿਆਲਾ 'ਚ ਘੱਟੋ ਘੱਟ ਤਾਪਮਾਨ 5.8, ਆਦਮਪੁਰ 'ਚ 6.6 ਡਿਗਰੀ, ਹਲਵਾੜਾ 'ਚ ਛੇ ਡਿਗਰੀ ਤੇ ਬਠਿੰਡਾਂ 'ਚ ਪੰਜ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
-ਭਾਰਤੀ ਮੌਸਮ ਵਿਭਾਗ ਦੇ ਮੁਤਾਬਕ ਪੱਛਮੀ ਗੜਬੜੀ ਕਾਰਨ ਪੱਛਮੀ ਹਿਮਾਲਿਆ 'ਚ ਭਾਰੀ ਬਰਫ਼ਬਾਰੀ ਹੋਈ ਤੇ ਹੁਣ ਸ਼ੀਤ ਲਹਿਰ ਦੇ ਮੈਦਾਨੀ ਇਲਾਕਿਆਂ ਵੱਲ ਵਧਣ 'ਤੇ ਤਾਪਮਾਨ 'ਚ ਗਿਰਾਵਟ ਆ ਰਹੀ ਹੈ।
-ਮੌਸਮ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ ਕਰਨਾਲ, ਹਿਸਾਰ, ਅੰਮ੍ਰਿਤਸਰ, ਲੁਧਿਆਣਾ ਤੇ ਪਟਿਆਲਾ ਜਿਹੇ ਕੁਝ ਥਾਵਾਂ 'ਤੇ ਸਵੇਰ ਵੇਲੇ ਧੁੰਦ ਕਾਰਨ ਵਿਜ਼ੀਬਿਲਿਟੀ ਘੱਟ ਹੋ ਗਈ।